ਮਜ਼ਦੂਰਾਂ ਦੇ ਸ਼ੋਸ਼ਣ ਤੇ ਮਜ਼ਦੂਰਾਂ ਨੂੰ ਦਬਾ ਕੇ ਰ¤ਖ਼ਣਾਂ ਪੁੰਜੀਪਤੀਆਂ ਦੀ ਪਾਲਿਸੀ - ਕਾ: ਰਘੁਨਾਥ ਸਿੰਘ

Monday, January 28, 20130 comments

ਇੰਦਰਜੀਤ ਢਿੱਲੋਂ, ਨੰਗਲ (28 ਜਨਵਰੀ):  ਮਜ਼ਦੂਰਾਂ ਦੇ ਸ਼ੋਸ਼ਣ ਤੇ ਅਧਾਰਤ ਹੈ ਪੁੰਜੀਵਾਦ। ਪੁੰਜੀਪਤੀ ਨਹੀ ਚਾਹੁੰਦੇ ਕੋਈ ਯੂਨੀਅਨ ਬਣੇ, ਪੁੰਜੀਪਤੀਆਂ ਦੀ ਹਮੇਸ਼ਾ ਇਹੀ ਪਾਲਿਸੀ ਰਹੀ ਕਿ ਮਜ਼ਦੂਰਾਂ ਨੂੰ ਦਬਾ ਕੇ ਰਖਿਆ ਜਾਵੇ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਲਾਲ ਇੰਡੀਆ ਸੀਟੂ ਦੇ ਸਕੱਤਰ ਕਾ: ਰਘੁਨਾਥ ਸਿੰਘ ਨੇ ਜਿਲ•ਾ ਰੋਪੜ ਸੀਟੂ ਪੰਡਤ ਰਾਮ ਕਿਸ਼ਨ ਭੜੋਲੀਆਂ ਭਵਨ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ•ਾਂ ਕਿਹਾ ਕਿ ਦੇਸ਼ ਦੇ ਵਿੱਚ ਭੁਖਮਰੀ ਦਾ ਪਸਾਰਾ ਹੋ ਰਿਹਾ ਹੈ ਤੇ ਦੇਸ਼ ਦੇ ਅਨਾਜ ਭੰਡਾਰਾਂ ਦੇ ਵਿੱਚ ਲੱਖਾਂ ਟਨ ਅਨਾਜ ਸੜ ਰਿਹਾ ਹੈ, ਪਰ  ਸਰਕਾਰ ਗ਼ਰੀਬਾਂ ਨੂੰ ਅਨਾਜ ਦੇਣ ਤੋਂ ਭੱਜ ਰਹੀ ਹੈ। ਉਨ•ਾਂ ਕਿਹਾ ਕਿ ਅੱਜ ਹਰੇਕ ਮਹਿਕਮੇ ਵਿੱਚ ਨਿਜੀਕਰਨ ਕੀਤਾ ਜਾ ਰਿਹਾ ਹੈ ਤੇ ਪਬਲਿਕ ਸਕੇਟਰਾਂ ਨੂੰ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਜਨਤਕ ਖੇਤਰ ਨੂੰ ਹੋਲੀ ਹੋਲੀ ਅਜਾਰੇਦਾਰਾਂ ਦੇ ਹਵਾਲੇ ਕੀਤਾ ਜਾ ਰਿਹਾ।  ਉਨ•ਾਂ ਕਿਹਾ ਕਿ ਠਕੇਦਾਰੀ ਸਿਸਟਮ ਮਜ਼ਦੂਰਾਂ ਦੀ ਲੁਟ ਕਰਨ ਦਾ ਤਰੀਕਾ ਹੈ ਤੇ ਉਨ•ਾਂ ਕੋਲੋਂ 12 ਘੰਟੇ ਕੰਮ ਲਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ 1886 ਦੇ ਵਿੱਚ ਡਿਊਟੀ ਦੋਰਾਨ 8 ਘੰਟੇ ਕੰਮ ਕਰਨ ਦਾ ਸਮਾਂ ਨਿਰਧਾਰਤ ਹੋਇਆ ਸੀ ਪਰ ਦੇਸ਼ ਵਿੱਚ ਸ਼ਰੇਆਮ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਜੋ ਵਿਅਕਤੀ ਇੱਕ ਸਾਲ ਕਿਤੇ ਕੰਮ ਕਰਦਾ ਹੈ ਉਹ ਬੋਨਸ ਦਾ ਹੱਕਦਾਰ ਹੈ। ਮਨਰੇਗਾ ਵਰਕਰਾਂ ਨੂੰ ਜੇਕਰ ਪੰਚਾਇਤ ਕੰਮ ਤਾਂ ਪੰਚਾਇਤ ਵਲੋਂ ਬੇਰੁਜਗਾਰਾਂ ਨੂੰ ਭੱਤਾ ਦੇਣਾ ਲਾਜਮੀ ਬਣਦਾ ਹੈ। ਉਨ•ਾਂ ਕਿਹਾ ਕਿ 20-21  ਫਰਵਰੀ ਨੂੰ ਦੋ ਦਿਨ ਦੀ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੇ ਵਿੱਚ ਵੱਧ ਚੜ ਕੇ ਸਾਡੀਆਂ ਹਮਖਿਆਲੀ ਜਥੇਬੰਦੀਆਂ ਸ਼ਾਮਲ ਹੋ ਗਈਆਂ ਹਨ। ਉਨ•ਾਂ ਕਿਹਾ ਕਿ ਦੇਸ਼ ਵਿੱਚ ਪਹਿਲਾ ਰੁਜਗਾਰ ਖ਼ਤਮ ਹੋ ਰਿਹਾ ਹੈ ਤੇ ਨਵਾਂ ਰੁਜਗਾਰ ਮਿਲਦਾ ਨਹੀ ਜਿਸ ਕਾਰਨ ਮਜ਼ਦੂਰ ਕਿਰਤੀ ਭੁਖਮਰੀ ਦਾ ਸ਼ਿਕਾਰ ਹੋਵੇਗਾ। ਇਸ ਮੌਕੇ ਤੇ ਸੀਟੂ ਦੇ ਜਿਲ•ਾ ਪ੍ਰਧਾਨ ਗੁਰਦੇਵ ਸਿੰਘ ਬਾਗੀ, ਸਕੱਤਰ ਨਰਦੇਵ ਸ਼ਰਮਾਂ, ਕਾ: ਰਾਮ ਪ੍ਰਸ਼ਾਦ, ਕਾ: ਬਿਮਲ ਵਲੂਜਾ, ਵਿਨੋਦ ਭੱਟੀ, ਪ੍ਰਾਣ ਨਾਥ, ਨਰਿੰਦਰ ਸਿੰਘ, ਸੋਮ ਨਾਥ, ਰਾਜ ਕੁਮਾਰ, ਤਰਲੋਚਨ ਸਿੰਘ, ਕਰਨੈਲ ਸਿੰਘ, ਆਦਿ ਹਾਜ਼ਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger