ਨੰਬਰਦਾਰ ਯੂਨੀਅਨ ਵੱਲੋਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ

Tuesday, January 29, 20130 comments


ਫਿਰੋਜ਼ਪੁਰ 29 ਜਨਵਰੀ 2013( ) ਨੰਬਰਦਾਰ ਯੂਨੀਅਨ ਫਿਰੋਜ਼ਪੁਰ ਦੇ ਨੁਮਾਇੰਦਿਆਂ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਸਬੰਧ ਜ਼ਿਲ•ਾ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਆਈ.ਏ.ਐਸ ਨਾਲ ਮੁਲਾਕਾਤ ਕੀਤੀ ਗਈ।ਯੂਨੀਅਨ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜ਼ਿਲ•ਾ ਤੇ ਸਬ ਡਵੀਜਨ ਪੱਧਰ ਤੇ ਸ਼ਕਾਇਤ ਨਿਵਾਰਨ ਕਮੇਟੀਆਂ ਵਿਚ ਨੰਬਰਦਾਰਾ ਨੂੰ ਸ਼ਾਮਲ ਕੀਤਾ ਜਾਵੇ, ਇੰਤਕਾਲ, ਵਿਰਾਸਤ, ਵਸੀਅਤ ਅਤੇ ਨਿਸ਼ਾਨਦੇਹੀ ਵਗੈਰਾ ਸਮੇਂ ਨੰਬਰਦਾਰ ਹਾਜਰੀ ਯਕੀਨੀ ਬਣਾਈ ਜਾਵੇ। ਨੰਬਰਦਾਰ ਦੀ ਮੌਤ ਹੋਣ ਤੇ ਉਸ ਦੇ ਲੜਕੇ ਨੂੰ ਹੀ ਨੰਬਰਦਾਰ ਬਣਾਇਆ ਜਾਵੇ, ਨੰਬਰਦਾਰਾਂ ਦਾ ਮਾਸਿਕ ਭੱਤਾ 2500/-ਰੁਪਏ ਕੀਤਾ ਜਾਵੇ। ਗ੍ਰਾਮ ਪੰਚਾਇਤਾਂ ਵਿਚ ਨੰਬਰਦਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ।ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਨੇ ਨੰਬਰਦਾਰਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਉਨ•ਾਂ ਦੀਆਂ ਜਾਇਜ਼ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ। ਉਨ•ਾਂ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਹਰ ਕੰਮ ਵਿਚ ਸਹਿਯੋਗ ਦੇਣ। ਇਸ ਮੀਟਿੰਗ ਵਿਚ ਪਰਮਜੀਤ ਹਾਂਡਾ, ਮਹਿਲ ਸਿੰਘ, ਬਲਵੀਰ ਸਿੰਘ, ਸ੍ਰੀਮਤੀ ਪਰਮਜੀਤ ਕੌਰ, ਮੁਰਾਰੀ ਲਾਲ, ਜੈਲ ਸਿੰਘ, ਨਰਿੰਦਰ ਸਿੰਘ, ਸੇਵਾ ਸਿੰਘ, ਗੋਭਿੰਦਰ ਸਿੰਘ, ਸੁਖਰਾਜ ਸਿੰਘ, ਗੱਜਨ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ,ਅਮਿਤ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger