ਕੌਂਸਲ ਨੇ ਦਿੱਤੀ ਵਿਦਿਆਰਥੀਆਂ ਨੂੰ ਹਿਊਮਨ ਰਾਈਟਸ ਦੀ ਜਾਣਕਾਰੀ

Tuesday, January 29, 20130 comments


ਲੁਧਿਆਣਾ, 29 ਜਨਵਰੀ (ਸਤਪਾਲ ਸੋਨ9) ਹਿਊਮਨ ਰਾਈਟ ਕਰਾਇਮ ਪ੍ਰਿਵੈਂਸ਼ਨ ਕੌਂਸਲ ਦੀ ਮੀਟਿੰਗ ਨਿਊ ਸ਼ਿਵਪੂਰੀ ਸੇਖੇਵਾਲ ਰੋਡ ਫੇਮਸ ਕੰਪਿਊਟਰ ਸੈਂਟਰ ਵਿਖੇ ਪ੍ਰਧਾਨ ਡਾ. ਸੁਰਜੀਤ ਸਿੰਘ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਡਾ. ਸੁਰਜੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਹਿਊਮਨ ਰਾਈਟਸ ਅਤੇ ਆਰ.ਟੀ.ਆਈ ਐਕਟ ਬਾਰੇ ਜਰੂਰੀ ਜਾਣਕਾਰੀਆਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਰੋਕਣ ਲਈ ਸਭ ਨੂੰ ਇੱਕ ਜੁੱਟ ਹੋਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ । ਦੇਸ਼ ਦੀ ਵਾਗਡੋਰ ਨੌਜਵਾਨਾਂ ਦੇ ਹੱਥ ਹੋਵੇਗੀ ਸੋ ਸਮਾਜ ਦੀਆਂ ਉਹ ਬਿਮਾਰੀਆਂ ਜਿਹੜੀਆਂ ਕੋਹੜ ਦੀ ਬਿਮਾਰੀ ਵਾਂਗ ਚੰਬੜੀਆਂ ਹੋਈਆਂ ਹਨ ਨੌਜਵਾਨ ਹੀ ਇਨ•ਾਂ ਬਿਮਾਰੀਆਂ ਨੂੰ ਸਮਾਜ ਦੇ ਗਲੋਂ ਲਾਹ ਕੇ ਇੱਕ ਸਾਫ ਸੁੱਥਰਾ ਸਮਾਜ ਸਿਰਜ ਸਕਦੇ ਹਨ ਸੋ ਨੌਜਵਾਨਾਂ ਨੂੰ ਆਪਣੀ ਸ਼ਕਤੀ ਸੋਹਣੇ ਸਮਾਜ ਨੂੰ ਸਿਰਜਣ ਵਾਲੇ ਪਾਸੇ ਲਾਉਣੀ ਚਾਹੀਦੀ ਹੈ ਤਾਂ ਕਿ ਸਾਡਾ ਦੇਸ਼ ਬੁਲੰਦੀਆਂ ਨੂੰ ਛੂਹ ਸਕੇ ਅਤੇ ਦੁਨੀਆਂ ਤੇ ਮੁਹਰਲੇ ਦੇਸ਼ਾਂ ਦੀ ਕਤਾਰ ਵਿੱਚ ਆ ਸਕੇ । ਇਸ ਮੌਕੇ ਤੇ ਭੁਪਿੰਦਰ ਸਿੰਘ ਮਠਾੜੂ, ਦਵਿੰਦਰ ਪ੍ਰਤਾਪ ਸਿੰਘ, ਵਿਕਰੋਮ ਪ੍ਰਤਾਪ ਸਿੰਘ, ਗੁਰਮੇਲ ਸਿੰਘ, ਸੇਵਾ ਸਿੰਘ ਅਰਜਨ ਸਿੰਘ, ਗੁਰਚਰਨ ਸਿੰਘ ਗਰੇਵਾਲ ਤੇ ਹੋਰ ਹਾਜ਼ਰ ਸਨ ।









Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger