ਸਮਰਾਲਾ ’ਚ ਦਸਤਾਰਬੰਦੀ ਮੁਕਾਬਲੇ 3 ਫਰਵਰੀ ਨੂੰ

Tuesday, January 29, 20130 comments

ਸਮਰਾਲਾ, 29 ਜਨਵਰੀ /ਨਵਰੂਪ ਧਾਲੀਵਾਲ/ਅੱਜ ਦਾ ਨੌਜਵਾਨ ਗੁਰੂਆਂ ਦੇ ਬਖਸ਼ੇ ਕੇਸਾਂ ਨੂੰ ਕਤਲ ਕਰਵਾ ਕੇ ਗੁਰੂਆਂ ਤੋਂ ਬੇਮੁਖ ਹੋ ਰਿਹਾ ਹੈ ਅਤੇ ਫੈਸ਼ਨ-ਪ੍ਰਸਤੀ ਦੇ ਯੁੱਗ ਨੂੰ ਜ਼ਿਆਦਾ ਤਰਜ਼ੀਹ ਦੇਣ ਦੇ ਨਾਲ-ਨਾਲ ਨਸ਼ਿਆਂ ਤੇ ਪਤਿਤਪੁਣੇ ਵੱਲ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਸਿੱਖੀ ਅਤੇ ਦਸਤਾਰ ਨਾਲ ਜੋੜਨ ਲਈ ਪੰਜਾਬ ਯੂਥ ਫੋਰਸ ਸਮਰਾਲਾ ਵੱਲੋਂ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਦਸਤਾਰਬੰਦੀ ਮੁਕਾਬਲੇ 3 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕਰਵਾਏ ਜਾ ਰਹੇ ਹਨ। ਇਨ•ਾਂ ਦਸਤਾਰ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਫੋਰਸ ਨੇ ਦੱਸਿਆ ਕਿ ਇਹ ਮੁਕਾਬਲੇ ਚਾਰ ਅਲੱਗ-ਅਲੱਗ ਗਰੁੱਪਾਂ ਵਿੱਚ ਕਰਵਾਏ ਜੋ ਕ੍ਰਮਵਾਰ 1 ਤੋਂ 12 ਸਾਲ, 12 ਤੋਂ 18 ਸਾਲ, ਓਪਨ ਅਤੇ ਪਟਿਆਲਾ ਸ਼ਾਹੀ ਓਪਨ ਹੋਣਗੇ। ਪਹਿਲੇ ਤਿੰਨੇ ਗਰੁੱਪਾਂ ਨੂੰ ਕ੍ਰਮਵਾਰ ਪਹਿਲਾ ਇਨਾਮ 1100, ਦੂਜਾ ਇਨਾਮ 600 ਅਤੇ ਤੀਜਾ ਇਨਾਮ 300 ਦੇ ਨਾਲ ਇੱਕ ਸਨਮਾਨ ਚਿੰਨ• ਦਿੱਤਾ ਜਾਵੇਗਾ। ਚੌਥੇ ਗਰੁੱਪ ਪਟਿਆਲਾ ਸ਼ਾਹੀ ਓਪਨ ਨੂੰ ਪਹਿਲਾ ਇਨਾਮ 1500, ਦੂਜਾ ਇਨਾਮ 750 ਅਤੇ ਤੀਜਾ ਇਨਾਮ 500 ਦੇ ਨਾਲ ਇੱਕ ਸਨਮਾਨ ਚਿੰਨ• ਦਿੱਤਾ ਜਾਵੇਗਾ। ਸ਼ੋਮਣੀ ਗੁਰਮਤਿ ਪ੍ਰਚਾਰ ਸਭਾ ਵੱਲੋਂ ਇਸ ਸਮਾਗਮ ਵਿੱਚ ਬਤੌਰ ਜੱਜ ਰਹਿਣਗੇ। ਇਸ ਮੌਕੇ ਪੰਜਾਬ ਯੂਥ ਫੋਰਸ ਦੇ ਰਿੱਕੀ ਭਾਰਦਵਾਜ, ਰਮਨ ਖੁੱਲਰ, ਪੁਨੀਤ ਤਿਵਾੜੀ, ਬਲਬੀਰ ਕੰਗ, ਸ਼ੰਕਰ ਕਲਿਆਣ, ਪ੍ਰਿਤਪਾਲ ਪਿਰਤਾ, ਸੁਨੀਲ ਖੁੱਲਰ, ਹਰਬੰਸ ਸਿੰਘ ਆਦਿ ਮੈਂਬਰ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger