ਸ਼੍ਰੋਮਣੀ ਅਕਾਲੀ ਦਲ (ਬ) ਨੇ ਅਕਾਲੀ ਦਲ ਦਿੱਲੀ ਨੂੰ 8 ਦੇ ਮੁਕਾਬਲੇ 37 ਸੀਟਾਂ ਤੇ ਹਰਾਕੇ ਹੂੰਝਾਫੇਰ ਜਿੱਤ

Wednesday, January 30, 20130 comments


ਚੰਡੀਗੜ੍ਹ, 30 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 46 ਸੀਟਾਂ ਲਈ ਹੋਈਆਂ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਅਕਾਲੀ ਦਲ ਦਿੱਲੀ ਨੂੰ 8 ਦੇ ਮੁਕਾਬਲੇ 37 ਸੀਟਾਂ ਤੇ ਹਰਾਕੇ ਹੂੰਝਾਫੇਰ ਜਿੱਤ ਦਰਜ ਕਰਦਿਆਂ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਭਾਰੀ ਬਹੁਸੰਮਤੀ ਹਾਸਲ ਕਰ ਲਈ ਹੈ। ਦਿੱਲੀ ਦੇ ਸਿੱਖਾਂ ਨੇ ਇਨ੍ਹਾਂ ਚੋਣਾਂ ਚ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਅਕਾਲੀ ਦਲ ਦਿੱਲੀ ਦੇ ਖਿਲਾਫ ਤੇ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ (ਬ) ਦੇ ਹੱਕ ਚ ਭਾਰੀ ਫਤਵਾ ਦਿੱਤਾ ਹੈ। ਇਥੇ ਤਕ ਕਿ ਪਰਮਜੀਤ ਸਿੰਘ ਸਰਨਾ ਪੰਜਾਬੀ ਬਾਗ ਦੇ ਵਾਰਡ ਨੰਬਰ 25 ਦੀ ਆਪਣੀ ਸੀਟ ਵੀ ਨਹੀੱ ਜਿੱਤ ਸਕੇ। 1 ਸੀਟ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਉਮੀਦਵਾਰ ਤਰਮਿੰਦਰ ਸਿੰਘ ਨੇ ਜਿੱਤ ਦਰਜ ਕੀਤੀ ਹੈ।
ਆਏ ਨਤੀਜਿਆਂ ਚੋੱ ਸਭ ਤੋਂ ਹੈਰਾਨੀਜਨਕ ਨਤੀਜਾ ਪੰਜਾਬੀ ਬਾਗ ਵਾਰਡ ਨੰਬਰ 25 ਦਾ ਹੈ ਜਿਥੇ ਅਕਾਲੀ ਦਲ (ਬ) ਦੇ ਮਨਜਿੰਦਰ ਸਿਰਸਾ ਨੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੂੰ 4554 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਬਾਕੀ ਨਤੀਜਿਆਂ ਅਨੁਸਾਰ ਅਕਾਲੀ ਦਲ (ਬ) ਦੇ ਮਨਜੀਤ ਸਿੰਘ ਜੀ. ਕੇ. ਨੇ ਵਾਰਡ ਨੰਬਰ 8 ਤੋਂ, ਵਾਰਡ ਨੰਬਰ 42 ਤੋਂ ਅਵਤਾਰ ਸਿੰਘ ਹਿੱਤ, ਵਾਰਡ ਨੰਬਰ 43 ਤੋਂ ਪਰਮਜੀਤ ਰਾਣਾ, ਵਾਰਡ ਨੰਬਰ 11 ਤੋਂ ਓੱਕਾਰ ਸਿੰਘ ਥਾਪਰ, ਵਾਰਡ ਨੰਬਰ 33 ਤੋਂ ਗੁਰਦੇਵ ਸਿੰਘ ਭੋਲਾ, ਵਾਰਡ ਨੰਬਰ 32 ਤੋਂ ਜਤਿੰਦਰਪਾਲ ਨਰੂਲਾ, ਵਾਰਡ ਨੰਬਰ 6 ਤੋਂ ਦਰਸ਼ਨ ਸਿੰਘ, ਵਾਰਡ ਨੰਬਰ 5 ਤੋਂ ਦਲਜੀਤ ਕੌਰ ਖਾਲਸਾ, ਵਾਰਡ ਨੰਬਰ 14 ਤੋਂ ਪਰਮਜੀਤ ਸਿੰਘ ਚੰਢੋਕ, ਵਾਰਡ ਨੰਬਰ 3 ਤੋਂ ਹਰਦੇਵ ਸਿੰਘ ਧਨੋਆ, ਵਾਰਡ ਨੰਬਰ 23 ਤੋਂ ਤਨਵੰਤ ਸਿੰਘ, ਵਾਰਡ ਨੰਬਰ 15 ਤੋਂ ਗੁਰਮੀਤ ਸਿੰਘ ਮੀਤਾ, ਵਾਰਡ ਨੰਬਰ 37 ਤੋਂ ਐਮ. ਪੀ. ਐਸ. ਚੱਢਾ, ਵਾਰਡ ਨੰਬਰ 4 ਤੋਂ ਕੁਲਦੀਪ ਸਿੰਘ ਸਾਹਨੀ, ਵਾਰਡ ਨੰਬਰ 29 ਤੋਂ ਮਨਮੋਹਨ ਸਿੰਘ, ਵਾਰਡ ਨੰਬਰ 20 ਤੋਂ ਚਮਨ ਸਿੰਘ, ਵਾਰਡ ਨੰਬਰ 45 ਤੋਂ ਇੰਦਰਜੀਤ ਸਿੰਘ ਮੋੱਟੀ, ਵਾਰਡ ਨੰਬਰ 22 ਤੋਂ ਤਜਿੰਦਰ ਸਿੰਘ ਭਾਟੀਆ, ਵਾਰਡ ਨੰਬਰ 16 ਅਮਰਜੀਤ ਸਿੰਘ ਪੱਪੂ, ਵਾਰਡ ਨੰਬਰ 40 ਤੋਂ ਗੁਰਮੀਤ ਸਿੰਘ ਸ਼ੰਟੀ, ਵਾਰਡ ਨੰਬਰ 41 ਤੋਂ ਕੁਲਦੀਪ ਸਿੰਘ, ਵਾਰਡ ਨੰਬਰ 18 ਤੋਂ ਹਰਜਿੰਦਰ ਸਿੰਘ, ਵਾਰਡ ਨੰਬਰ 24 ਤੋਂ ਰਵੇਲ ਸਿੰਘ, ਵਾਰਡ ਨੰਬਰ 35 ਤੋਂ ਜਸਬੀਰ ਸਿੰਘ ਜੱਸੀ, ਵਾਰਡ ਨੰਬਰ 34 ਤੋਂ ਇੰਦਰਪ੍ਰੀਤ ਸਿੰਘ, ਵਾਰਡ ਨੰਬਰ 46 ਤੋਂ ਰਵਿੰਦਰ ਸਿੰਘ ਲਵਲੀ, ਵਾਰਡ ਨੰਬਰ 38 ਤੋਂ ਸਮਰਦੀਪ ਸਿੰਘ, ਵਾਰਡ ਨੰਬਰ 27 ਤੋਂ ਰਵਿੰਦਰ ਸਿੰਘ ਖੁਰਾਣਾ, ਵਾਰਡ ਨੰਬਰ 28 ਤੋਂ ਕੁਲਵੰਤ ਸਿੰਘ ਬਾਠ, ਵਾਰਡ ਨੰਬਰ 13 ਤੋਂ ਗੁਰਲਾਡ ਸਿੰਘ, ਵਾਰਡ ਨੰਬਰ 9 ਤੋਂ ਹਰਮੀਤ ਸਿੰਘ ਕਾਲਕਾ, ਵਾਰਡ ਨੰਬਰ 44 ਤੋ ਮਨਮਿੰਦਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ। 
ਦੂਜੇ ਪਾਸੇ ਸਰਨਾ ਧੜੇ ਦੇ ਸਿਰਫ 7 ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੇ ਜਿਨਾਂ ਚ ਵਾਰਡ ਨੰਬਰ 1 ਤੋਂ ਅਮਰਜੀਤ ਸਿੰਘ ਪਿੰਕੀ, ਵਾਰਡ ਨੰਬਰ 31 ਤੋਂ ਬਲਬੀਰ ਸਿੰਘ, ਵਾਰਡ ਨੰਬਰ 36 ਤੋਂ ਪ੍ਰਭਜੀਤ ਸਿੰਘ ਜੀਤੀ, ਵਾਰਡ ਨੰਬਰ 41 ਤੋਂ ਕੁਲਦੀਪ ਸਿੰਘ ਹੀ ਜਿੱਤ ਪ੍ਰਾਪਤ ਕਰ ਸਕੇ। 
ਪਰਮਜੀਤ ਸਰਨਾ ਨੇ ਆਪਣੀ ਪਾਰਟੀ ਦੀ ਹਾਰ ਕਬੂਲ ਕਰਦਿਆਂ ਕਿਹਾ ਕਿ ਉਹ ਸੰਗਤ ਦੇ ਦਿੱਤੇ ਫਤਵੇ ਨੂੰ ਮਨਜੂਰ ਕਰਦੇ ਹਨ। ਸਰਨਾ ਨੇ ਉਦੋਂ ਹੀ ਆਪਣੀ ਹਾਰ ਕਬੂਲ ਲਈ ਸੀ ਜਦੋਂ 46 ਚੋਂ ਸਿਰਫ 8 ਸੀਟਾਂ ਦੇ ਨਤੀਜੇ ਆਏ ਸਨ ਜਦਕਿ 38 ਸੀਟਾਂ ਦੇ ਨਤੀਜੇ ਆਉਦੇ ਬਾਕੀ ਸਨ। ਚੋਣਾਂ ਦੀ ਜ਼ਿਕਰਯੋਗ ਗੱਲ ਇਹ ਹੈ ਕਿ ਦਿੱਲੀ ਅਕਾਲੀ ਦਲ ਦੇ ਪਰਮਜੀਤ ਸਿੰਘ ਸਰਨਾ ਸਮੇਤ ਕਈ ਦਿੱਗਜ ਇਨ੍ਹਾਂ ਚੋਣਾਂ ਚ ਹਾਰ ਗਏ ਤੇ ਇਨ੍ਹਾਂ ਨੂੰ ਅਕਾਲੀ ਦਲ ਂ(ਬ) ਦੇ ਕਈ ਨੌਜਵਾਨ ਉਮੀਦਵਾਰਾਂ ਨੇ ਹਰਾਇਆ। ਸਵੇਰੇ ਨਤੀਜਿਆਂ ਦੇ ਰੁਝਾਨ ਆਉਣ ਸਾਰ ਹੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੇ ਗਿਣਤੀ ਚ ਚੰਗੀ ਲੀਡ ਹਾਸਲ ਕਰ ਲਈ ਸੀ ਤੇ ਉਸ ਦੇ ਸਮਰਥਕਾਂ ਵਲੋਂ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿਤੇ ਸਨ। ਅਕਾਲੀ ਦਲ (ਬ) ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਜਿੱਤ ਲਈ ਦਿੱਲੀ ਦੇ ਸਿੱਖਾਂ ਦਾ ਧੰਨਵਾਦ ਕੀਤਾ। 
ਚੇਤੇ ਰਹੇ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਵਲੋਂ ਸਰਨਾ ਧੜੇ ਦੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਦੂਜੇ ਪਾਸੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਡਿਪਟੀ ਸੀ. ਐਮ. ਸੁਖਬੀਰ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੇ ਵੀ ਚੋਣ ਪ੍ਰਚਾਰ ਕੀਤਾ ਸੀ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger