ਲੁਟ ਖੋਹ ਦੀਆ ਵਾਰਦਾਤਾ ਦੀ ਦਹਿਸ਼ਤ ਫਲਾਉਣ ਵਾਲੇ ਦੋ ਵਿਅੱਕਤੀ ਮੋਟਰ ਸਾੲਕਲ ਸਮੇਤ ਕਾਬੂ

Wednesday, January 30, 20130 comments


 ਕੋਟਕਪੂਰਾ/30ਜਨਵਰੀ/ ਜੇ.ਆਰ.ਅਸੋਕ/ਬੀਤੇ ਕੁਝ ਦਿਨਾ ਤੋ ਲੁਟ ਖੋਹ ਦੀਆ ਵਾਰਦਾਤਾ ਅਕਸਰ  ਅਖਬਾਰਾ ਦੀਆ ਸੁਰਖੀਆ ਬਣਦੀਆ ਰਹੀਆ ਹਨ। ਇਸੇ ਕਾਰਨ ਸਹਿਰ ਵਾਸੀਆ ਅੰਦਰ ਸਹਿਮ ਪਾਇਆ ਹੋਇਆ ਸੀ । ਇੰਨ੍ਰਾਂ ਮੋਟਰ ਸਾੲਕਲ ਸਵਾਰਾ ਦੇ ਹੌਸਲੇ ਬਲੰਦ ਹੋਣ ਤੇ ਮੋਗਾ ਅਤੇ ਕੋਟਕਪੂਰਾ ਵਾਰਦਾਤਾ ਤੇ ਕਾਬੂ ਪਾਉਣ ਲਈ ਐਸ.ਐਸ.ਪੀ ਗੁਰਪ੍ਰੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾ ਤੇ ਐ.ਪੀ .ਡੀ ਬਹਾਦਰ ਸਿੰਘ , ਡੀ.ਐਸ.ਪੀ ਅਵਤਾਰ ਸਿੰਘ ਦੀਆ ਹਦਾਇਤਾ  ਤੇ ਥਾਣਾ ਸਿਟੀ ਮੁਖ ਅਫਸਰ ਗੁਰਸ਼ੇਰ ਸਿੰਘ ਬਰਾੜ ਵੱਲੋ ਗੈਰ ਅਨਸਰਾਂ ਤੇ ਨਕੇਲ ਪਾਉਣ ਲਈ ਤੇ ਚੋਰ ਦੀਆ ਵਾਰਦਾਤਾ ਅਤੇ ਲੋਟ-ਖੋਹ ਕਰਨ ਵਾਲਿਆ ਤੇ ਤਿਰਛੀ ਅੱਖ ਰੱਖ ਰਿਹਾ ਸੀ। ਆਖਰ ਦੋ ਮੋਟਰ ਸਾਈਕਲ ਸਵਾਰਾ ਨੂੰ ਪਕੜਣ ਵਿੱਚ ਸਫਲ ਹੋ ਗਏ। ਪੁਲਿਸ ਸੂਤਰਾ ਅਨੁਸਾਰ ਏ .ਐਸ.ਆਈ  ਜਸਵੰਤ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਫੋਕਲ ਪੁਆਇੰਟ ਫਰੀਦਕੋਟ ਰੋਡ ਤੇ ਨਾਕਾ ਲਗਾਇਆ ਸੀ। ਫਰੀਦਕੋਟ ਵਾਲੇ ਪਾਸਿਉ  ਦੋ ਮੋਟਰ ਸਾਈਕਲ ਸਵਾਰ ਆ ਰਹੇ ਸਨ ,ਤੇ ਪੁਲਿਸ ਨਾਕੇ ਨੂੰ ਵੇਖ ਮੁੜਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਨੂੰ ਸ਼ੱਕ ਪੈਣ ਤੇ ਤੁਰੰਤ ਗ੍ਰਿਫਤਾਰ ਕਰ ਲਏ। ਪੁਛ ਗਿੱਛ ਕਰਨ ਤੇ ਮੋਟਰ ਸਾਈਕਲ ਸਵਾਰ ਸਤਵਿੰਦਰ ਸਿੰਘ ਉਰਫ ਹੈਪੀ ਨਿਹੰਗ ਦੂਸਰਾ ਰਵੀ ਕੁਮਾਰ ਉਰਫ ਕਾਲਾ ਵਾਸੀ ਫਰੀਦਕੋਟ ਦੀ ਮੌਕੇ ਮੌਜੂਦ ਮੰਜੂ ਅਰੋੜਾ ਨੇ ਸ਼ਨਾਖਤ ਕੀਤੀ। ਉਨ•ਾਂ ਨੇ ਮੰਨਿਆ ਕਿ ਕਾਲੇ ਰੰਗ ਦਾ ਮੋਟਰ ਸਾਈਕਲ ਟੀ.ਵੀ.ਐਸ. ਸਟਾਰ ਸਿਟੀ ਨੰਬਰ ਪੀ.ਬੀ.10 ਸੀ.ਕਿਉ- 5442 ਨੂੰ ਲਸਧਿਆਣਾ ਤੋ ਚੋਰੀ ਕੀਤਾ ਸੀ। ਤੇ ਰਵੀ ਕੁਮਾਰ ਉਰਫ ਕਾਲਾ ਨੇ ਲੇ ਕੁਝ ਦਿਨ ਪਹਿਲਾ ਜੈਤੋ ਰੋਡ ਤੋ ਇੱਕ ਮਹਿਲਾ ਤੋ ਮੁਬਾਇਲ ਖੋਹਿਆ ਸੀ। ਇੰਨ•ਾਂ ਨੇ ਦੋ ਵਾਰਦਾਤਾ ਮੋਗਾ ਅਤੇ ਵਾਰਦਾਤਾ ਕੋਟਕਪੂਰਾ ਵਿੱਚ ਕੀਤੀਆ ਸਨ। ਉਕਤ ਵਿਅੱਕਤੀਆ ਤੇ ਮੁੱਕਦਮਾਂ ਨੰਬਰ 09 ਅ/ਧ 356,379 ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ।
  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger