ਹਿੰਦੂਆ ਨੂੰ ਆਤੰਕਵਾਦੀ ਕਹਿਣ ਤੇ ਗਹਿ ਮੰਤਰੀ ਸ਼ਿੰਦੇ ਤੋ ਅਸਤੀਫੇ ਦੀ ਮੰਗ ਕੀਤੀ -ਪਵਨ ਜੈਨ

Wednesday, January 30, 20130 comments


ਸਰਦੂਲਗੜ੍ਹ 30 ਜਨਵਰੀ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਨੇ ਹਿੰਦੂਆ ਨੂੰ ਆਤੰਕਵਾਦੀ ਕਹਿ ਕੇ ਬਿਆਨ ਦੇਣ ਨਾਲ ਸ਼ਾਤੀ ਭੰਗ ਕਰਨ ਲਈ ਪਹਿਲ ਕਦਮੀ ਕੀਤੀ ਹੈ।ਜਦਕਿ ਭਾਰਤ ਅੰਦਰ ਅਨੇਕ ਧਰਮ ਹਨ, ਪਰ ਰਹਿੰਦੇ ਸਭ ਇੱਕ ਹੋ ਕੇ ਹਨ, ਇਹਨਾ ਵਿਚਾਰਾ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਮੰਡਲ ਸਰਦੂਲਗੜ੍ਹ ਦੇ ਪ੍ਰਧਾਨ ਪਵਨ ਕੁਮਾਰ ਜੈਨ ਨੇ ਇੱਕ ਵਿਸੇਸ ਪੱਤਰਕਾਰ ਮਿਲਣੀ ਦੌਰਾਨ ਕਹੇ। ਉਨ੍ਹਾ ਕਿਹਾ ਦੇਸ ਦਾ ਗ੍ਰਾਹਿ ਮੰਤਰੀ ਫੋਕੀ ਸੋਹਰਤ ਹਾਸਿਲ ਕਰਨ ਤਹਿਤ ਘੱਟ ਗਿਣਤੀ ਫਿਰਕੇ ਦੀਆ ਵੋਟਾ ਵਟੋਰਨ ਲਈ ਲੋਕਾ ਨੂੰ ਗੁੰਮਰਾਹ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਇਸ ਦੀ ਨਿਖੇਧੀ ਕਰਦੀ ਹੈ ਅਤੇ ਗ੍ਰਹਿ ਮੰਤਰੀ ਦੇ ਭੜਕਾਉ ਬਿਆਨ ਦਾ ਵਿਰੋਧ ਕਰਦਿਆ ਮੰਤਰੀ ਪੱਦ ਤੋ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਉਮ ਪ੍ਰਕਾਸ ਸਰਮਾ, ਸੁਰਿੰਦਰ ਮੋਹਨ ਜਖਮੀ, ਰਵਿੰਦਰ ਕੁਮਾਰ ਕਾਕਾ, ਉਮ ਪ੍ਰਕਾਸ ਗਰਗ, ਸੁਭਾਸ ਹਲਵਾਈ, ਸੋਨੂੰ ਅਰੋੜਾ, ਮਸਰੇਟ ਸਿੰਘ, ਸੰਦੀਪ ਸਰਮਾ, ਨਵਲ ਜੈਨ ਆਦਿ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger