18ਵੇਂ ਅਖਿਲ ਭਾਰਤੀ ਆਂਮਤਰਨ ਕਰਾਟੇ ਕੱਪ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਟੀਮ ਕੋਟਾ ਲਈ ਰਵਾਨਾ

Wednesday, January 30, 20130 comments


ਲੁਧਿਆਣਾ, 30 ਜਨਵਰੀ (  ਸਤਪਾਲ ਸੋਨ9     ) 1 ਤੋਂ 3 ਫਰਵਰੀ ਤੱਕ ਆਯੋਜਿਤ ਹੋਣ ਵਾਲੇ 18ਵੇਂ ਅਖਿਲ ਭਾਰਤੀ ਆਂਮਤਰਨ ਕਰਾਟੇ ਕੱਪ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਅੱਜ ਲੁਧਿਆਣਾ ਤੋਂ ਕੋਟਾ ਲਈ ਰਵਾਨਾ ਹੋਈ। ਉਕਤ ਜਾਣਕਾਰੀ ਅੰਤਰਾਸ਼ਟਰੀ ਕਰਾਟੇ ਕੋਚ ਸ਼ਿਹਾਨ ਚਰਨਜੀਤ ਕੁਮਾਰ ਛਠਾ ਡਾਨ ਬਲੈਕ ਬੈਲਟ ਅਤੇ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਕੱਤਰ ਜਨਰਲ ਚਰਨਜੀਤ ਕੁਮਾਰ ਨੇ ਦਿ¤ਤੀ। ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਟੀਮ ਦਾ ਐਲਾਨ ਕਰਦੇ ਹੋਏ ਉਨ•ਾਂ ਦੱਸਿਆ ਕਿ ਲੜਕੀਆਂ ਦੀ ਟੀਮ ਵਿੱਚ ਅੰਜਲੀ, ਦੀਕਸ਼ਾ, ਭਾਵਨਾ, ਪ੍ਰਿਅੰਕਾ, ਮਨੀਸ਼ਾ, ਰੂਬੀ, ਕਮਲਪ੍ਰੀਤ, ਸੋਨੀਆ ਅਤੇ ਲੜਕੇ ਦੀ ਟੀਮ ਵਿੱਚ ਵਿਸ਼ਾਲ, ਵਿੱਕੀ ਗੁਪਤਾ, ਸਾਹਿਲ, ਮੁਕਤਦੋਰ, ਜਸ਼ਨਦੀਪ, ਸ਼ਰਨਪ੍ਰੀਤ ਸਿੰਘ, ਅੰਕਿਤ, ਰੋਸ਼ਨ ਵਰਮਾ, ਜਯੰਤ, ਸਤਵੰਤ ਸਿੰਘ, ਰਾਹੁਲ, ਰੋਹਿਤ ਪਾਂਡੇ ਅਤੇ ਰਾਕੇਸ਼ ਸੋਨੀ ਸ਼ਾਮਲ ਹਨ। ਇਸ ਟੀਮ ਦੇ ਨਾਲ ਟੀਮ ਦੇ ਕੋਚ ਦੇ ਤੌਰ ਤੇ ਨਰਿੰਦਰ ਕੁਮਾਰ ਥਰਡ ਡਾਨ ਬਲੈਕ ਬੈਲਟ ਕੋਟਾ ਲਈ ਟੀਮ ਦੇ ਨਾਲ ਰਵਾਨਾ ਹੋਏ। ਚਰਨਜੀਤ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿ¤ਚ ਤਗਮੇ ਜਿ¤ਤਣ ਵਾਲੇ ਖਿਡਾਰੀਆਂ ਨੂੰ ਢਾਕਾ (ਬੰਗਲਾ ਦੇਸ਼) ਵਿੱਚ ਆਯੋਜਿਤ ਹੋਣ ਵਾਲੇ ਸਾਊਥ ਏਸ਼ੀਆ ਪੀਸ ਐਂਡ ਫਰੇਂਡਸ਼ਿਪ ਕੱਪ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਦਾ ਮੋਕਾ ਮਿਲੇਗਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger