ਸਿਰਜਣਧਾਰਾ ਵੱਲੋਂ ਗਣਤੰਤਰ ਦਿਵਸ ਤੇ ਕਵੀ ਦਰਬਾਰ

Tuesday, January 29, 20130 comments


ਲੁਧਿਆਣਾ, 29 ਜਨਵਰੀ (ਸਤਪਾਲ ਸੋਨ9)ਪੰਜਾਬੀ ਭਵਨ ਲੁਧਿਆਣਾ ਵਿਖੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਗਣਤੰਤਰ ਦਿਵਸ ਮੌਕੇ ਸ਼ਾਮ ਨੂੰ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਰਣਜੀਤ ਸਿੰਘ ਨੈਸ਼ਨਲ ਅਵਾਰਡੀ, ਇੰਜੀ: ਕਰਮਜੀਤ ਸਿੰਘ ਔਜਲਾ, ਪ੍ਰੋ: ਗੁਰਚਰਨ ਕੌਰ ਕੋਚਰ, ਦਵਿੰਦਰ ਸਿੰਘ ਸੇਖਾ, ਰਵਿੰਦਰ ਸਿੰਘ ਦੀਵਾਨਾ ਸ਼ਾਮਲ ਹੋਏ । ਸਭਾ ਦੇ ਪ੍ਰਧਾਨ ਔਜਲਾ ਨੇ ਲੇਖਕਾਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਉਨ•ਾਂ ਨੇ ਲੇਖਕਾਂ ਨੂੰ ਵਿਸ਼ੇਸ਼ ਤੌਰ ਤੇ ਕਿਹਾ ਕਿ ਉਹ ਆਪਣੀਆਂ ਲਿਖਤਾਂ ਵਿੱਚ ਉਤੱਮ ਮੌਲਿਕਤਾ ਲਿਆਉਣ ਲਈ ਨਵੇਂ-ਨਵੇਂ ਵਿਚਾਰਾਂ ਨੂੰ ਕਲਮਬੰਦ ਕਰਨ । ਸਭਾ ਦੀ ਜਨਰਲ ਸਕੱਤਰ ਮੈਡਮ ਕੋਚਰ ਨੇ ਔਰਤਾਂ ਉਤੇ ਹੋ ਰਹੇ ਜੁਲਮ ਦੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਸਾਹਿਤ ਹੀ ਇੱਕ ਅਜਿਹੀ ਵਿਧਾ ਹੈ ਜਿਸ ਨਾਲ ਅਸੀਂ ਜਗਜਨਨੀ ਦੇ ਮਾਣ ਅਤੇ ਸਤਿਕਾਰ ਲਈ ਆਵਾਜ਼ ਬੁਲੰਦ ਕਰ ਸਕਦੇ ਹਾਂ । ਕਵੀ ਦਰਬਾਰ ਦਾ ਆਗਾਜ਼ ਗੁਰਵਿੰਦਰ ਸ਼ੇਰ ਗਿੱਲ ਨੇ ਆਪਣੇ ਗੀਤ ੂਮੇਰੇ ਦੇਸ਼ ਦੇ ਜਵਾਨੋ ਸਾਂਭੋ ਚੜ•ਦੀ ਜਵਾਨੀੂ ਨਾਲ ਕੀਤਾ । ਪ੍ਰਗਟ ਸਿੰਘ ਔਜਲਾ ਨੇ ੂਬਾਪੂ ਮਿੱਠੜਾ ਮੇਵਾੂ ਸੁਣਾ ਕੇ ਬਾਪੂਆਂ ਦੇ ਹੱਕ ’ਚ ਗੱਲ ਕੀਤੀ । ਗੁਰਮੁੱਖ ਸਿੰਘ ਚਾਨਾ ਨੇ ੂਆਜ਼ਾਦੀ ਨਹੀਂ ਮਿਲੀੂ ਸੁਣਾ ਕੇ ਦੇਸ਼ ਦੀ ਮੰਦੀ ਹਾਲਤ ਨੂੰ ਬਿਆਨਿਆਂ । ਗੁਰਨਾਮ ਸਿੰਘ ਕੋਮਲ ਨੇ 26 ਜਨਵਰੀ ਆਈ ਸਾਡਾ ਸਿਰ ਉਚਾ ਹੋਇਆ । ਰਵਿੰਦਰ ਸਿੰਘ ਦੀਵਾਨਾ ਨੇ ੂਛੱਲੀ ਵਾਂਗਰਾਂ ਜੁਦਾਈ ਸਾਨੂੰ ਭੋਰ-ਭੋਰ ਖਾ ਗਈੂ ਗਾ ਕੇ ਤਾੜੀਆਂ ਦੀ ਦਾਦ ਲਈ । ਇੰਜੀ: ਸੁਰਜਨ ਸਿੰਘ ਨੇ ਇਹ ਦੁਨੀਆਂ ਰੰਗ ਬਿਰੰਗੀ ਹੈ ਸੁਣਾ ਕੇ ਵਾਹ-ਵਾਹ ਖੱਟੀ ਰਘਬੀਰ ਸਿੰਘ ਸੰਧੂ, ਦੇ ਉਰਦੂ ਦੇ ਸ਼ੇਅਰ ਕਾਬਿਲ-ਏ-ਤਾਰੀਫ ਸਨ । ਸੰਪੂਰਨ ਸਿੰਘ ਸਨਮ ਨੇ ੂਇਸ਼ਕ ਝੁਕਤਾ ਨਹੀਂ ਇਸ਼ਕ ਮਰਤਾ ਨਹੀਂ ਸੁਣਾਇਆੂ, ਗੁਰਸ਼ਰਨ ਸਿੰਘ ਛੀਨਾ ਨੇ ਸੰਤਰਾਮ ਉਦਾਸੀ ਰਚਨਾ ਵਾਏ ਨੀ ਸੁਖ ਦਾ ਸੁਨੇਹੜਾ ਲਿਆੂ, ਅਮਰਜੀਤ ਸ਼ੇਰਪੁਰੀ ਨੇ ਨੀਲੇ ਅੰਬਰਾਂ ਤੇ ਮਾਰਦਾ ਹੁਲਾਰੇ, ਸਰਬਜੀਤ ਵਿਰਦੀ ਨੇ ਮੰਨਿਆਂ ਤੈਨੂੰ ਬਾਪੂ ਤੇਰੇ ਪੁੱਤ ਪਿਆਰੇ ਨੇ, ਹਰਦੇਵ ਕਲਸੀ ਨੇ ਕੰਜਕਾ ਨਾਲ ਬਲਾਤਕਾਰ ਹੁੰਦੇ, ਹਰਜੀਤ ਸਿੰਘ ਭੰਵਰਾ ਨੇ ਸਭ ਤੋਂ ਵੱਡਾ ਪਾਪ ਕਰਨੀ ਭਰੂਣ ਹੱਤਿਆ, ਪ੍ਰਿੰ: ਰਣਜੀਤ ਸਿੰਘ ਨੇ ਗੁਰਬਾਣੀ ਵਿਚਲੀਆਂ ਲਾਈਨਾਂ ਦਾ ਅਰਥ ਕਰਕੇ ਸਭ ਦਾ ਧਿਆਨ ਕੇਂਦਰਿਤ ਕੀਤਾ । ਪ੍ਰਿੰ: ਇੰਦਰਜੀਤ ਕੌਰ ਭਿੰਡਰ ਨੇ ਆਪਣੀ ਕਹਾਣੀ ਸੁਣਾਈ । ਪ੍ਰੋ: ਗੁਰਚਰਨ ਕੌਰ ਕੋਚਰ ਨੇ ਧੀਆਂ ਕਰਨ ਪੁਕਾਰ ਨੀ ਮਾਏ ਕੁੱਖ ਦੇ ਵਿੱਚ ਨਾ ਮਾਰ ਨੀ ਮਾਏ ਸੁਣਾ ਕੇ ਮਾਹੌਲ ਗਮਗੀਨ ਕਰ ਦਿੱਤਾ । ਕਵਿਤਾਵਾਂ ਤੇ ਭਰਵੀਂ ਭਹਿਸ ਵੀ ਹੋਈ । ਅਖੀਰ ਵਿੱਚ ਦਵਿੰਦਰ ਸਿੰਘ ਸੇਖਾ ਨੇ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ 3 ਫਰਵਰੀ ਨੂੰ ਬਾਈ ਮੱਲ ਸਿੰਘ ਪੁਰਸਕਾਰ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ ਨੂੰ ਦਿੱਤਾ ਜਾਵੇਗਾ । ਇਸ ਮੌਕੇ ਇੱਕ ਵੱਡਾ ਇੱਕ ਹੋਵੇਗਾ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger