ਦਿਮਾਗੀ ਤੌਰ ‘ਤੇ ਪ੍ਰੇਸ਼ਾਣ ਵਿਅਕਤੀ ਨੇ ਛੱਪੜ ‘ਚ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

Tuesday, January 29, 20130 comments


ਮਲਸੀਆਂ, 29 ਜਨਵਰੀ (ਸਚਦੇਵਾ) ਨਜ਼ਦੀਕ ਪਿੰਡ ਕਾਗਣਾਂ ਵਿਖੇ ਮੰਗਲਵਾਰ ਸਵੇਰੇ ਇੱਕ ਵਿਅਕਤੀ ਵੱਲੋਂ ਪਿੰਡ ਦੇ ਛੱਪੜ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਜਾਣਕਾਰੀ ਅਨੁਸਾਰ ਸਵਰਨਾ ਰਾਮ (45) ਪੁੱਤਰ ਸਾਧੂ ਰਾਮ ਵਾਸੀ ਪਿੰਡ ਕਾਗਣਾਂ, ਜੋ ਕਿ ਪਿੱਛਲੇ ਕੁੱਝ ਦਿਨਾਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਣ ਸੀ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ । ਮੰਗਲਵਾਰ ਸਵੇਰੇ ਸਵਰਨਾ ਰਾਮ ਚਾਹ ਪੀ ਕੇ ਕਰੀਬ 6:30 ਵਜੇਂ ਘਰੋਂ ਚਲਾ ਗਿਆ । ਕੁੱਝ ਸਮੇਂ ਬਾਅਦ ਉਹ ਪਿੰਡ ‘ਚ ਬਣੇ ਗੰਦੇ ਪਾਣੀ ਵਾਲੇ ਛੱਪੜ ਕੋਲ ਗਿਆ ਅਤੇ ਉਸ ਨੇ ਆਪਣੀ ਜੁੱਤੀ, ਲੋਈ ‘ਤੇ ਸਾਫਾ ਇੱਕ ਪਾਸੇ ਰੱਖ ਦਿੱਤਾ ‘ਤੇ ਛੱਪੜ ‘ਚ ਛਾਲ ਮਾਰ ਦਿੱਤੀ । ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਜਦ ਇਹ ਸਭ ਦੇਖਿਆ ਤਾਂ ਉਨ•ਾਂ ਸਵਰਨਾ ਰਾਮ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਉਹ ਛੱਪੜ ਦੇ ਡੁੱਗੇ ਪਾਣੀ ਵਿੱਚ ਡੁੱਬ ਗਿਆ । ਇਸ ਸਬੰਧੀ ਪਿੰਡ ਵਾਸੀਆਂ ਨੇ ਸਵਰਨਾ ਰਾਮ ਦੇ ਪਰਿਵਾਰ ਮੈਂਬਰਾਂ ਅਤੇ ਨਕੋਦਰ ਪੁਲਿਸ ਨੂੰ ਸੂਚਿਤ ਕੀਤਾ । ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਅਤੇ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਛੱਪੜ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ । ਕੁੱਝ ਸਮੇਂ ਬਾਅਦ ਥਾਣਾ ਸਦਰ ਨਕੋਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਗੋਤੇ ਖੋਰਾ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਦੇ ਸਵਰਨਾ ਰਾਮ ਦੀ ਲਾਸ਼ ਨੂੰ ਛੱਪੜ ਚੋ ਬਾਹਰ ਕੱਢਿਆ ਤਾਂ ਉਥੇ ਸਵਰਨਾ ਰਾਮ ਦੇ ਪਰਿਵਾਰਕ ਮੈਂਬਰਾਂ ‘ਚ ਚੀਕ ਚਿਹਾੜਾ ਛੀੜ ਗਿਆ ਅਤੇ ਪਿੰਡ ਵਿੱਚ ਸੌਂਗ ਦੀ ਲਹਿਰ ਦੌੜ ਪਈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਨਕੋਦਰ ਭੇਜ ਦਿੱਤਾ ਅਤੇ ਮ੍ਰਿਤਕ ਸਵਰਨਾ ਰਾਮ ਦੇ ਭਰਾਂ ਦਰਸ਼ਨ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਸਰਾਂ ਦੇ ਹਵਾਲੇ ਕਰ ਦਿੱਤਾ । ਮ੍ਰਿਤਕ ਸਵਰਨਾ ਰਾਮ ਦੇ ਇੱਕ ਲੜਕਾ ਅਤੇ ਦੋ ਲੜਕੀਆਂ ਹਨ ।  


ਪਿੰਡ ਕਾਂਗਣਾ ਵਿਖੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਲੋਕ ਅਤੇ ਛੱਪੜ ਦੇ ਕਿਨਾਰੇ ਪਿਆ ਮ੍ਰਿਤਕ ਦਾ ਸਮਾਨ । (ਇੰਸੈਟ) ਮ੍ਰਿਤਕ ਸਰਵਨਾ ਰਾਮ ਦੀ ਫਾਈਲ ਫੋਟੋ । ਨਾਲ ਵਿਰਲਾਪ ਕਰਦੇ ਮ੍ਰਿਤਕ ਦੇ ਰਿਸ਼ਤੇਦਾਰ ।ਗੋਤਾ ਖੋਰਾ ਵੱਲੋਂ ਛੱਪੜ ਵਿੱਚੋਂ ਕੱਢੀ ਮ੍ਰਿਤਕ ਸਵਰਨਾ ਰਾਮ ਦੀ ਲਾਸ਼ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger