ਮੋਗਾ, 30 ਜਨਵਰੀ, / ਜ਼ਿਲਾ ਚੋਣ ਅਫਸਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਜ਼ਿਮਨੀ ਚੋਣ ਸਬੰਧੀ ਮੋਗਾ ਦੇ ਵੋਟਰਾਂ ਲਈ ਇਕ ਅਹਿਮ ਅਪੀਲ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆਂ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਖੁਸ਼ ਕਰਨ ਲਈ ਉਮੀਦਵਾਰਾਂ ਵੱਲੋਂ ਧਨ, ਸ਼ਰਾਬ ਜਾਂ ਕੋਈ ਹੋਰ ਚੀਜ਼ ਦੇਣਾ ਰਿਸ਼ਵਤਖੋਰੀ ਹੈ ਅਤੇ ਇਹ ਸਜ਼ਾ ਯੋਗ ਅਪਰਾਧ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੀ ਚੈਕਿੰਗ ਲਈ ਹਰ ਠਾਣੇ ਅਧੀਨ ਉ¤ਡਣ ਦਸਤੇ ਬਣਾਏ ਗਏ ਹਨ ਜੋ ਕਿ ਜ਼ਿਮਨੀ ਚੋਣ ਦੌਰਾਨ ਨਿਗ੍ਹਾਂ ਰੱਖਣਗੇ ਕਿ ਕਿਤੇ ਕੋਈ ਧਨ, ਸ਼ਰਾਬ ਜਾਂ ਕੋਈ ਹੋਰ ਵਸਤੂ ਤਾਂ ਨਹੀਂ ਵੰਡੀ ਜਾ ਰਹੀ। ਇਸਦੇ ਨਾਲ ਹੀ ਸ੍ਰੀ ਥਿੰਦ ਨੇ ਮੋਗਾ ਹਲਕੇ ਦੇ ਲੋਕਾਂ ਨੂੰ ਇਕ ਹੋਰ ਅਪੀਲ ਕੀਤੀ ਹੈ ਕਿ ਜ਼ਿਮਨੀ ਚੋਣ ਦੌਰਾਨ ਜੋ ਕੋਈ ਵੀ ਵਿਅਕਤੀ ਵੱਡੀ ਮਾਤਰਾ ‘ਚ ਨਕਦ ਰਕਮ ਲੈ ਕੇ ਚੱਲਦਾ ਹੈ, ਉਹ ਇਸ ਸਬੰਧੀ ਦਸਤਾਵੇਜ਼ ਜ਼ਰੂਰ ਕੋਲ ਰੱਖੇ ਕਿ ਇਹ ਰਕਮ ਕਿੱਥੋਂ ਆਈ ਹੈ ਤੇ ਕਿੱਥੇ ਵਰਤੀ ਜਾਣੀ ਹੈ। ਉਨ੍ਹਾਂ ਦੱਸਿਆਂ ਕਿ ਅਜਿਹਾ ਨਾ ਕਰਨ ‘ਤੇ ਉ¤ਡਣ ਦਸਤਿਆਂ ਵੱਲੋਂ ਰਕਮ ਜ਼ਬਤ ਕੀਤੀ ਜਾ ਸਕਦੀ ਹੈ।
Post a Comment