‘ਲਾਈਫ ਸਕਿਲ ਟ੍ਰੇਨਿੰਗ ਪ੍ਰੋਗਰਾਮ’ ਤਹਿਤ ਯੂਥ ਵੈਲਫੇਅਰ ਕਲੱਬ ਨੇ ਕਰਵਾਇਆ ਵਿਸ਼ੇਸ਼ ਪ੍ਰੋਗਰਾਮ

Wednesday, January 30, 20130 comments


ਸ਼ਾਹਕੋਟ, 30 ਜਨਵਰੀ (ਸਚਦੇਵਾ) ਨਹਿਰੂ ਯੂਵਾ ਕੇਂਦਰ ਸੰਗਠਨ (ਯੁਵਾ ਮਾਮਲੇ ਅਤੇ ਖੇਡ ਵਿਭਾਗ) ਭਾਰਤ ਸਰਕਾਰ ਦੀ ਸਰਪਰਸਤੀ ਹੇਠ ਅਤੇ ਜਿਲ•ਾਂ ਯੁਵਾ ਤਾਲਮੇਲਕ ਸ਼੍ਰੀ ਸੈਮਸਨ ਮਸੀਹ ਦੇ ਦਿਸ਼ਾਂ ਨਿਰਦੇਸ਼ਾ ‘ਤੇ ਯੂਥ ਵੈਲਫੇਅਰ ਕਲੱਬ (ਰਜਿ.) ਸ਼ਾਹਕੋਟ ਵੱਲੋਂ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆਂ ਦੀ ਅਗਵਾਈ ‘ਚ 29 ਤੋਂ 31 ਜਨਵਰੀ ਤੱਕ ਚੱਲਣ ਵਾਲੇ ‘ਲਾਈਫ ਸਕਿਲ ਟ੍ਰੇਨਿੰਗ ਪ੍ਰੋਗਰਾਮ’ ਦੇ ਦੂਸਰੇ ਦਿਨ ਸੁਖਦੇਵ ਮੈਮੋਰੀਅਲ ਲਾਈਬ੍ਰੇਰੀ ਸ਼ਾਹਕੋਟ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ‘ਚ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਐਮ.ਸੀ ਜਤਿੰਦਰਪਾਲ ਸਿੰਘ ਬੱਲਾ ਉੱਘੇ ਸਮਾਜ ਸੇਵਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਰਿਸੋਰਸ ਪਰਸਨ ਲੈਕਚਰਾਰ ਰਜੇਸ਼ ਪ੍ਰਾਸ਼ਰ ਅਤੇ ਨਵਨੀਤ ਪ੍ਰਕਾਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਮੁੱਖ ਮਹਿਮਾਨ ਜਤਿੰਦਰਪਾਲ ਸਿੰਘ ਬੱਲਾ ਨੇ ਆਪਣੇ ਸੰਬੋਧਨ ‘ਚ ਬੱਿਚਆਂ ਨੂੰ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਊਣ ਅਤੇ ਸਮਾਜ ਲਈ ਕੁੱਝ ਕਰਨ ਗੁਜਰਨ ਦੀ ਭਾਵਨਾ ਪੈਦਾ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ । ਉਨ•ਾਂ ਆਪਣੇ ਭਾਵ-ਪੂਰਨ ਗੀਤਾਂ ਰਾਹੀ ਜਿਥੇ ਨੌਜੁਆਨਾ ਨੂੰ ਪ੍ਰੇਰਿਆ, ਉੱਥੇ ਜਿੰਦਗੀ ਵਿੱਚ ਕਿਸੇ ਕਾਰਣ ਪੈਦਾ ਹੋਣ ਵਾਲੇ ਮਾਨਸਿਕ ਤਨਾਓ ਤੋਂ ਕਿਵੇਂ ਬਚਨਾ ਹੈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਪਰੰਤ ਵਿਸ਼ੇਸ਼ ਮਹਿਮਾਨ ਰਿਸੋਰਸ ਪਰਸਨ ਰਜੇਸ਼ ਪ੍ਰਾਸ਼ਰ ਲੈਕਚਰਾਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਅਤੇ ਨਵਨੀਤ ਪ੍ਰਕਾਸ਼ ਨੇ ਸਮਾਨ ਸੋਚ, ਰਚਨਾਤਮਕ ਸੋਚ ਅਤੇ ਸਮੱਸਿਆਵਾਂ ਦਾ ਹੱਲ ਖੁਦ ਕਿਵੇਂ ਕਰਨਾ ਹੈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਉਨ•ਾਂ ਹਾਂ ਪੱਖੀ ਅਲੋਚਨਾਤਮਕ ਸੋਚ ਜਜਬਾਤਾਂ ‘ਤੇ ਕੰਟਰੋਲ ਅਤੇ ਸਮਾਨ ਸੋਚ ਦੇ ਨਾਲ-ਨਾਲ ਆਪਸੀ ਸਬੰਧਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਯੂਥ ਵੈਲਫੇਅਰ ਕਲੱਬ ਸ਼ਾਹਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆਂ ਨੇ ਸੈਲਫ ਅਵੇਅਰਨੈਸ, ਪ੍ਰਭਾਵਸ਼ਾਲੀ ਸੰਚਾਰ ਅਤੇ ਖੁਦ ਫੈਸਲਾ ਲੈਣ ਦੀ ਸਮਰੱਥਾ ਪੈਦਾ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ ।  ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਆਏ ਯੂਥ ਵੈਲਫੇਅਰ ਕਲੱਬਾਂ ਦੇ ਅਹੁਦੇਦਾਰਾਂ ਨੇ ਉਪਰੋਕਤ ਵਿਸ਼ਿਆਂ ‘ਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਮਨਜਿੰਦਰਪਾਲ ਸਿੰਘ ਅਤੇ ਤਾਰਿਕ ਅਨਵਰ ਨੇ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ । ਸਮਾਗਮ ਦੇ ਅੰਤ ਵਿੱਚ ਯੂਥ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਜਤਿੰਦਰਪਾਲ ਸਿੰਘ ਬੱਲਾ ਦਾ ਯਾਦਗਾਰੀ ਚਿੰਨ• ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ । 


ਯੂਥ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ‘ਚ ਮੁੱਖ ਮਹਿਮਾਨ ਜਤਿੰਦਰਪਾਲ ਸਿੰਘ ਬੱਲਾ ਨੂੰ ਸਨਮਾਨਿਤ ਕਰਦੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆ, ਰਜੇਸ਼ ਪ੍ਰਾਸ਼ਰ, ਨਵਨੀਤ ਪ੍ਰਕਾਸ਼ ਅਤੇ ਹੋਰ । ਨਾਲ ਹਾਜ਼ਰ ਵੱਖ-ਵੱਖ ਯੂਥ ਕਲੱਬਾਂ ਦੇ ਅਹੁਦੇਦਾਰ ‘ਤੇ ਮੈਂਬਰ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger