ਉਟਾਲਾਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ

Tuesday, January 29, 20130 comments

ਸਮਰਾਲਾ, 29 ਜਨਵਰੀ /ਨਵਰੂਪ ਧਾਲੀਵਾਲ/ਸਰਵ ਸਿੱਖਿਆ ਅਭਿਆਨ ਅਧੀਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਵਿਖੇ ਸੈਂਟਰ ਹੈਡ ਅਧਿਆਪਕ ਰਣਜੀਤ ਸਿੰਘ ਦੀ ਅਗਵਾਈ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਜਿਸ ਵਿੱਚ ਬੂਟ, ਜੁਰਾਬਾਂ ਅਤੇ ਕੋਟੀਆਂ ਦੀ ਵੰਡ ਕੀਤੀ ਗਈ। ਬਾਕੀ ਰਹਿੰਦੇ ਬੱਚਿਆਂ ਨੂੰ ਦਾਨੀ ਸੱਜਣ ਨੰਬਰਦਾਰ ਗੁਰਵਿੰਦਰ ਸਿੰਘ ਗੋਲਡੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਭਲਾੲਂੀ ਫੰਡ ਅਧੀਨ ਦਾਨ ਕੀਤੀ ਗਈ 10000 ਰੁਪਏ ਦੀ ਰਾਸ਼ੀ ਵਿੱਚੋਂ ਵਰਦੀਆਂ ਦਿੱਤੀਆਂ ਗਈਆਂ। ਇਸ ਮੌਕੇ ’ਤੇ ਸਕੂਲ ਦੇ ਸਟਾਫ਼ ਸੱਤਿਆ ਕੌਰ, ਜੈਦੀਪ, ਸੰਤੋਸ਼ ਰਾਣੀ, ਸਰਬਜੀਤ ਕੌਰ ਅਤੇ ਹਰਦਿਉ ਪ੍ਰਸ਼ਾਦ ਸਿੰਘ ਵੱਲੋਂ ਗੁਰਵਿੰਦਰ ਸਿੰਘ ਗੋਲਡੀ ਨੂੰ ਸਨਮਾਨ ਚਿੰਨ• ਦੇ ਕੇ ਧੰਨਵਾਦ ਕੀਤਾ ਗਿਆ।


  ਦਾਨੀ ਸੱਜਣ ਨੰਬਰਦਾਰ ਗੁਰਵਿੰਦਰ ਸਿੰਘ ਗੋਲਡੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਿਦਿਆਰਥੀਆਂ ਨੂੰ ਵਰਦੀਆਂ ਵੰਡਦੇ ਹੋਏ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger