ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 6,89,948 ਅਧਾਰ ਕਾਰਡ ਬਣਾਏ ਗਏ

Wednesday, January 30, 20130 comments


ਹੁਸ਼ਿਆਰਪੁਰ, 30 ਜਨਵਰੀ:/ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 15,82,793 ਲੋਕਾਂ ਨੂੰ ਯੂ.ਆਈ.ਡੀ. (ਆਧਾਰ ਕਾਰਡ) ਪ੍ਰੋਜੈਕਟ ਅਧੀਨ ਇਨਰੋਲ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 6,89,948 ਅਧਾਰ ਕਾਰਡ ਬਣਾਏ ਗਏ ਹਨ ਅਤੇ 43.59 ਪ੍ਰਤੀਸ਼ਤ ਆਬਾਦੀ ਯੂ.ਆਈ.ਡੀ. ਪ੍ਰੋਜੈਕਟ ਅਧੀਨ ਇਨਰੋਲ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਯੂ.ਆਈ.ਡੀ. ਪ੍ਰੋੁਜੈਕਟ ਅਧੀਨ ਚਲ ਰਹੇ ਪ੍ਰਗਤੀ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਜ) ਬੀ.ਐਸ.ਧਾਲੀਵਾਲ, ਐਸ.ਡੀ.ਐਮ. ਮੁਕੇਰੀਆ ਰਾਹੁਲ ਚਾਬਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਖੱਪਤਕਾਰ ਸੁਰੱਖਿਆ ਅਫ਼ਸਰ ਰਣਧੀਰ ਸਿੰਘ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਆਧਾਰ ਕਾਰਡ ਬਣਾਉਣ ਵਾਲੀਆਂ ਕੰਪਨੀਆਂ ਦੇ ਜ਼ਿਲ੍ਹਾ ਕੁਆਰਡੀਨੇਟਰ ਇਸ ਮੀਟਿੰਗ ਵਿੱਚ ਹਾਜ਼ਰ ਸਨ। ਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਯੂ.ਆਈ.ਡੀ. ਪ੍ਰੋਜੈਕਟ ਦੇ ਦੂਜੇ ਪੜਾਅ ਅਧੀਨ ਸੈਂਟਰਲ ਬੈਂਕ ਆਫ਼ ਇੰਡੀਆਂ ਵੱਲੋਂ ਆਈ.ਏ.ਪੀ. ਕੰਪਨੀ ਲਿਮ: ਅਤੇ ਸੀ.ਐਸ.ਐਸ. ਟੈਕਨੋਲਜੀ ਲਿਮ: ਨੂੰ ਕੰਟਰੈਕਟ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਕੁਲ 50 ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਪੜਾਅ ਅਧੀਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਬਾਕੀ 8,92,845 ਆਬਾਦੀ ਨੂੰ ਇਨਰੋਲ ਕੀਤਾ ਜਾ ਰਿਹਾ ਹੈ।  ਉਨ੍ਹਾਂ ਸਬੰਧਤ ਕੰਪਨੀਆਂ ਨੂੰ ਅਲਾਟ ਹੋਈਆਂ ਮਸ਼ੀਨਾਂ ਦੀ ਗਿਣਤੀ ਪੂਰੀ ਕਰਨ ਲਈ ਕਿਹਾ ਅਤੇ ਮਿਥੇ ਟੀਚੇ ਅਨੁਸਾਰ (45 ਕਾਰਡ ਪ੍ਰਤੀ ਦਿਨ ਪ੍ਰਤੀ ਮਸ਼ੀਨ) ਅਧਾਰ ਕਾਰਡ ਬਣਾਉਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।  ਉਨ੍ਹਾਂ ਕਿਹਾ ਕਿ ਸਬੰਧਤ ਕੰਪਨੀਆਂ ਵੱਲੋਂ ਆਧਾਰ ਕਾਰਡ ਬਣਾਉਣ ਅਤੇ ਰੋਜ਼ਾਨਾ ਐਨਰੋਲਮੈਂਟ ਹੋਣ ਸਬੰਧੀ ਵੇਰਵੇ ਦੀ ਸੂਚਨਾ ਖੁਰਾਕ ਤੇ ਸਪਲਾਈ ਵਿਭਾਗ ਨੂੰ ਦਿੱਤੀ ਜਾਵੇ ਅਤੇ ਵਿਭਾਗ ਇਹ ਸੂਚਨਾ ਸਮੂਹ ਐਸ.ਡੀ.ਐਮ., ਬੀ.ਡੀ.ਪੀ.ਓ./ਡੀ ਡੀ ਪੀ ਓ ਅਤੇ ਇਸ ਦਾ ਇੱਕ ਉਤਾਰਾ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਈ-ਮੇਲ ਰਾਹੀਂ ਭੇਜੀ ਜਾਵੇ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger