ਕਾਂਗਰਸ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲਅੰਦਾਜੀ ਦਾ ਸੱਦਾ ਦੇਣ ਕਾਰਨ ਦਿੱਲੀ ਦੇ ਸਿੱਖ, ਸਰਨਾ ਭਰਾਵਾਂ ਨੂੰ ਮਿਸਾਲੀ ਸਜਾ ਦੇਣਗੇ- ਸੁਖਬੀਰ ਬਾਦਲ

Monday, January 28, 20130 comments


*ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ’ਚ ਭਾਰੀ ਬਹੁਮੱਤ ਨਾਲ ਜਿੱਤਾਂਗੇ
*ਯੂ.ਪੀ.ਏ. ਸਰਕਾਰ ਵੱਲੋਂ ਦਿੱਲੀ ਦੇ ਸਿੱਖ ਵਪਾਰੀਆਂ ਨੂੰ ਡਰਾਉਣ ਲਈ ਸਰਕਾਰੀ ਮਸ਼ੀਨਰੀ ਦੀ ਖੁੱਲ•ਕੇ ਦੁਰਵਰਤੋਂ
*ਮੋਗਾ ਜਿਮਨੀ ਚੋਣ ’ਚ ਰਿਕਾਰਡ ਜਿੱਤ ਹਾਸਲ ਕਰਾਂਗੇ- ਸੁਖਬੀਰ ਬਾਦਲ
*ਦੀਪਇੰਦਰ ਸਿੰਘ ਢਿੱਲੋਂ ਨੇ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਪਟਿਆਲਾ, 28 ਜਨਵਰੀ:/ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਕਾਂਗਰਸ ਨੂੰ ਸਿੱਧੀ ਦਖਲ ਅੰਦਾਜੀ ਦਾ ਸੱਦਾ ਦੇਣ ਕਾਰਨ ਦਿੱਲੀ ਦੇ ਸਿੱਖ ਵੋਟਰ ਸਰਨਾ ਭਰਾਵਾਂ ਨੂੰ ਇੱਕ ਯਾਦਗਾਰੀ ਤੇ ਮਿਸਾਲੀ ਸਜਾ ਦੇਣਗੇ, ਕਿਉਂਕਿ ਸਰਨਾ ਭਰਾਵਾਂ ਦੀ ਮਿਲੀਭੁਗਤ ਕਾਰਨ ਕਾਂਗਰਸ ਨੇ ਆਪਣਾ ਧਰਮ ਨਿਰਪੱਖਤਾ ਵਾਲਾ ਮਖੌਟਾ ਉਤਾਰ ਕੇ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਸਿੱਧੀ ਦਖਲ ਅੰਦਾਜੀ ਕੀਤੀ ਹੈ। ਉਨ•ਾਂ ਕਿਹਾ ਕਿ ਕੇਂਦਰ ਅਤੇ ਦਿੱਲੀ ਦੀ ਕਾਂਗਰਸ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਆਪਣੇ ਏਜੰਟ ਸਰਨਾ ਭਰਾਵਾਂ ਨੂੰ ਜਿਤਾਉਣ ਲਈ ਹਰ ਹੀਲਾ ਹਰਬਾ ਵਰਤਿਆ ਹੈ ਪਰੰਤੂ ਉਨ•ਾਂ ਦੇਖਿਆ ਹੈ ਕਿ ਦਿੱਲੀ ਦੇ ਸਿੱਖ ਦਿੱਲੀ ਦੇ ਇਤਿਹਾਸਕ ਗੁਰੂ ਘਰਾਂ ਨੂੰ ਸਰਨਾ ਭਰਾਵਾਂ ਦੇ ਗੁੰਡਾ ਰਾਜ ਤੋਂ ਮੁਕਤ ਕਰਾਉਣ ਦਾ ਪਹਿਲਾਂ ਹੀਲਮਨ ਬਣਾ ਚੁੱਕੇ ਸਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੀ ਬਹੁਮੱਤ ਨਾਲ ਜਿੱਤ ਹਾਸਲ ਕਰਨਗੇ। ਉ¤ਪ ਮੁੱਖ ਮੰਤਰੀ ਅੱਜ ਇੱਥੇ ਸ. ਦੀਪਇੰਦਰ ਸਿੰਘ ਢਿੱਲੋਂ ਵੱਲੋਂ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲੇ ਜਾਣ ਮੌਕੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਸ. ਬਾਦਲ ਦੇ ਨਾਲ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਵਿਭਾਗ ਦੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਸਰਨਾ ਭਰਾਵਾਂ ਦੀ ਬੁਖਲਾਹਟ ਸਦਕਾ ਹੀ ਕੇਂਦਰ ਅਤੇ ਦਿੱਲੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਸਿੱਧੀ ਦਖਲ ਅੰਦਾਜੀ ਕੀਤੀ ਹੈ। ਉਨ•ਾਂ ਕਿਹਾ ਕਿ ਦਿੱਲੀ ਅਤੇ ਕੇਂਦਰ ਸਰਕਾਰ ਦੇ ਹਰ ਵਿਭਾਗ ਨੇ ਦਿੱਲੀ ਦੇ ਵਪਾਰੀ ਸਿੱਖਾਂ ਦੀ ਬਾਂਹ ਮਰੋੜ ਕੇ ਉਨ•ਾਂ ਨੂੰ ਸਰਨਾ ਭਰਾਵਾਂ ਦੇ ਹੱਕ ’ਚ ਭੁਗਤਣ ਲਈ ਦਬਾਅ ਬਣਾਇਆ। ਉਨ•ਾਂ ਦੱਸਿਆ ਕਿ ਇਸ ਦਬਾਅ ਪਾਉਣ ਦੀ ਨੀਤੀ ਤਹਿਤ ਹੀ ਇਨਕਮ ਟੈਕਸ, ਨਾਪ ਤੋਲ, ਸੇਲ ਟੈਕਸ, ਬਿਜਲੀ ਵਿਭਾਗ ਸਮੇਤ ਪੁਲਿਸ ਅਤੇ ਹੋਰ ਵਿਭਾਗਾਂ ਵੱਲੋਂ ਵੀ ਸਿੱਖ ਵਪਾਰੀਆਂ ਅਤੇ ਹੋਟਲਾਂ ’ਤੇ ਵੱਡੀ ਪੱਧਰ ’ਤੇ ਛਾਪੇਮਾਰੀ ਕੀਤੀ ਗਈ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕੌਮ ਦੇ ਗਦਾਰ ਸਰਨਾ ਭਰਾਵਾਂ ਦੀ ਖੁੱਲ•ਕੇ ਕੀਤੀ ਮਦਦ ਨਾਲ ਕਾਂਗਰਸ ਦੀ ਸਿੱਧੀ ਦਖਲ ਅੰਦਾਜੀ ਸਾਬਤ ਹੋਈ ਹੈ। ਸ. ਬਾਦਲ ਨੇ ਇਨ•ਾਂ ਚੋਣਾਂ ’ਚ ਵੋਟ ਪ੍ਰਤੀਸ਼ਤਤਾ ਦੇ ਘੱਟ ਹੋਣ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਕਿਹਾ ਕਿ ਪਿਛਲੀ ਵਾਰ ਨਾਲੋਂ ਇਹ ਪ੍ਰਤੀਸ਼ਤਤਾ ਜ਼ਿਆਦਾ ਹੈ ਅਤੇ ਸਰਨਾ ਭਰਾਵਾਂ ਵੱਲੋਂ ਜਾਅਲੀ ਅਤੇ ਦੂਹਰੀਆਂ ਵੋਟਾਂ ਵੀ ਪੁਆਈਆਂ ਗਈਆਂ ਹਨ ਪੰ੍ਰਤੂ ਫਿਰ ਵੀ ਅਕਾਲੀ ਦਲ ਵੱਡੀ ਪੱਧਰ ’ਤੇ ਇਨ•ਾਂ ਚੋਣਾਂ ’ਚ ਜਿੱਤ ਹਾਸਲ ਕਰੇਗਾ। 
ਸ. ਬਾਦਲ ਨੇ ਇਕ ਸਵਾਲ ਦੇ ਜੁਆਬ ’ਚ ਸਪਸ਼ਟ ਕੀਤਾ ਕਿ ਮੋਗਾ ਜ਼ਿਮਨੀ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਜੈਨ ਅਤੇ ਸਾਬਕਾ ਡੀ.ਜੀ.ਪੀ. ਸ਼੍ਰੀ ਗਿੱਲ ਦਰਮਿਆਨ ਕਿਸੇ ਤਰ•ਾਂ ਦਾ ਵਖਰੇਵਾਂ ਨਹੀਂ ਹੈ ਅਤੇ ਅਕਾਲੀ ਦਲ ਇਸ ਚੋਣ ’ਚ ਵੀ ਭਾਰੀ ਬਹੁਮੱਤ ਅਤੇ ਰਿਕਾਰਡ ਵੋਟਾਂ ਨਾਲ ਜਿੱਤੇਗਾ। ਉਨ•ਾਂ ਇਹ ਵੀ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਪੂਰੇ ਦੇਸ਼ ਵਿੱਚੋਂ ਹੀ ਬੋਰੀਆ ਬਿਸਤਰਾ ਗੋਲ ਹੋ ਜਾਵੇਗਾ। ਕੇਂਦਰ ’ਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਆਗਾਮੀ ਲੋਕ ਸਭਾ ਚੋਣਾਂ ’ਚ ਅਹਿਮ ਭੂਮਿਕਾ ਹੋਣ ਅਤੇ ਉਨ•ਾਂ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਹੋਣ ਸਬੰਧੀ ਸੁਆਲ ਦੇ ਜੁਆਬ ’ਚ ਸ. ਬਾਦਲ ਨੇ ਕਿਹਾ ਕਿ ਸ਼੍ਰੀ ਮੋਦੀ ਇੱਕ ਚੰਗੇ ਸਿਆਸਤਦਾਨ ਹਨ ਪਰ ਇਸ ਸਬੰਧੀ ਫੈਸਲਾ ਐਨ.ਡੀ.ਏ. ਨੇ ਕਰਨਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ. ਦਾ ਇਕ ਅਹਿਮ ਅੰਗ ਹੈ। ਸ. ਬਾਦਲ ਨੇ ਇੱਕ ਹੋਰ ਸੁਆਲ ਦੇ ਜੁਆਬ ’ਚ ਆਖਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਜੇ ਹੋਰ 10 ਤੋਂ 15 ਸਾਲ ਮੁੱਖ ਮੰਤਰੀ ਵਜੋਂ ਲੋਕਾਂ ਦੀ ਸੇਵਾ ਕਰਨ ਦੇ ਸਮਰੱਥ ਹਨ ਅਤੇ ਉਹ ਹੀ ਮੁੱਖ ਮੰਤਰੀ ਵਜੋਂ ਸੇਵਾ ਕਰਦੇ ਰਹਿਣਗੇ। 
ਸ. ਬਾਦਲ ਨੇ ਤਲਵੰਡੀ ਸਾਬੋ ਅਤੇ ਹੋਰ ਤਾਪ ਬਿਜਲੀ ਘਰਾਂ ਦੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਸਬੰਧੀ ਪੁੱਛੇ ਇੱਕ ਸਵਾਲ ਦੇ ਜੁਆਬ ’ਚ ਕਿਹਾ ਕਿ 2013 ਦੇ ਅਖੀਰ ’ਚ ਸਾਰੇ ਪ੍ਰਾਜੈਕਟ ਚਾਲੂ ਹੋ ਜਾਣਗੇ ਅਤੇ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ। ਉਨ•ਾਂ ਕਿਹਾ ਕਿ ਤਾਪ ਬਿਜਲੀ ਘਰਾਂ ਸਬੰਧੀ ਕੋਲੇ ਦੀ ਕੋਈ ਸਮੱਸਿਆ ਨਹੀਂ ਅਤੇ ਇਕੱਲੇ ਪੰਜਾਬ ਵਿੱਚ ਹੀ ਬਿਜਲੀ ਸਬੰਧੀ ਸਾਰੇ ਸਮਝੌਤੇ ਸਮੇਂ ਸਿਰ ਲਾਗੂ ਹੋਏ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਵਿਕਾਸ ਸਬੰਧੀ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨਵੀਂਆਂ ਯੋਜਨਾਵਾਂ ਉਲੀਕ ਰਹੀ ਹੈ ਅਤੇ ਅਗਲੇ ਚਾਰ ਸਾਲ ਵਿਕਾਸ ਦੇ ਹੋਣਗੇ। ਉਨ•ਾਂ ਦੱਸਿਆ ਕਿ ਅਗਲੇ ਸਾਲਾਂ ’ਚ ਰਾਜ ਦੇ ਹਰ ਸ਼ਹਿਰ ਨੂੰ ਚਾਰ ਤੇ ਛੇ ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਅਗਲੇ ਕੁਝ ਦਿਨ•ਾਂ ਅੰਦਰ 2500 ਕਰੋੜ ਰੁਪਏ ਦੀ ਲਾਗਤ ਨਾਲ ਜੀਰਕਪੁਰ-ਪਟਿਆਲਾ-ਬਠਿੰਡਾ ਮਾਰਗ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਉ¤ਪ ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ’ਚ ਔਰਤਾਂ ਵਿਰੁਧ ਜੁਰਮਾਂ ਅਤੇ ਬਲਾਤਕਾਰ ਦੇ ਮਾਮਲਿਆਂ ’ਚ ਕਿਸੇ ਵੀ ਦੋਸ਼ੀ ਨਾਲ ਨਰਮੀ ਵਾਲਾ ਵਤੀਰਾ ਨਹੀਂ ਅਪਣਾਇਆ ਜਾਵੇਗਾ ਅਤੇ ਪੁਲਿਸ ਆਪਣਾ ਕੰਮ ਕਾਨੂੰਨ ਅਨੁਸਾਰ ਹੀ ਕਰੇਗੀ ਅਤੇ ਇਸ ਮਾਮਲੇ ’ਚ ਕਿਸੇ ਵੀ ਕਿਸਮ ਦੀ ਦਖਲਅੰਦਾਜੀ ਬਰਦਾਸ਼ਤਯੋਗ ਨਹੀਂ ਹੋਵੇਗਾ। ਉਨ•ਾਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਪਿਛਲੇ 60 ਸਾਲਾਂ ’ਚ ਪਹਿਲੀ ਵਾਰ ਮਹਿਲਾ ਪੁਲਿਸ ਦੀ ਵੱਡੇ ਪੱਧਰ ’ਤੇ ਭਰਤੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪੰਜਾਬ ਪੁਲਿਸ ’ਚ ਸਿਪਾਹੀਆਂ ਤੋਂ ਲੈਕੇ ਇੰਸਪੈਕਟਰ ਅਤੇ ਡੀ.ਐਸ.ਪੀ. ਪੱਧਰ ’ਤੇ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ ਇਕ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਇਸ ਤੋਂ ਮਗਰੋਂ ਜ਼ਿਲ•ਾ ਯੋਜਨਾ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਸ. ਦੀਪਇੰਦਰ ਸਿੰਘ ਢਿੱਲੋਂ ਦੇ ਅਹੁਦਾ ਸੰਭਾਲਣ ਮੌਕੇ ਉਨ•ਾਂ ਦੇ ਸਮਰਥਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ. ਢਿੱਲੋਂ ਨੂੰ ਇਸ ਅਹੁਦੇ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਨੂੰ ਉਮੀਦ ਹੈ ਕਿ ਸ. ਢਿੱਲੋਂ ਇਸ ਅਹੁਦੇ ਜਰੀਏ ਪਟਿਆਲਾ ਜ਼ਿਲ•ੇ ਦੇ ਚੌਂਹਪੱਖੀ ਵਿਕਾਸ ਨੂੰ ਤਰਜੀਹ ਦੇਣਗੇ ਅਤੇ ਸਾਰੇ ਅਕਾਲੀ-ਭਾਜਪਾ ਆਗੂਆਂ ਨੂੰ ਨਾਲ ਲੈਕੇ ਚੱਲਣਗੇ। ਉਨ•ਾਂ ਕਿਹਾ ਕਿ ਅਗਲੇ ਸਾਲਾਂ ਅੰਦਰ ਪੰਜਾਬ ’ਚ ਵਿਕਾਸ ਦੀ ਹਨੇਰੀ ਚੱਲੇਗੀ। ਉਨ•ਾਂ ਕਿਹਾ ਕਿ ਸਾਰੇ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਇਕ ਵੱਡੀ ਯੋਜਨਾ ਉਲੀਕੀ ਗਈ ਹੈ ਅਤੇ ਸਾਰੇ ਸ਼ਹਿਰਾਂ ਕਸਬਿਆਂ ’ਚ 10 ਹਜਾਰ ਕਰੋੜ ਰੁਪਏ ਖਰਚਕੇ ਜਲ ਸਪਲਾਈ, ਸੀਵਰੇਜ ਤੇ ਸਟਰੀਟ ਲਾਈਟਾਂ ਦਾ ਕਾਰਜ 100 ਫੀਸਦੀ ਮੁਕੰਮਲ ਕਰਵਾਇਆ ਜਾਵੇਗਾ ਜਦੋਂ ਕਿ ਪਿੰਡਾਂ ’ਚ ਇਹੋ ਸਹੂਲਤਾਂ ਦੇਣ ਲਈ ਸ. ਰੱਖੜਾ ਨਾਲ ਮਿਲਕੇ ਜਲਦ ਹੀ 20 ਤੋਂ 25 ਹਜਾਰ ਕਰੋੜ ਰੁਪਏ ਦਾ ਇਕ ਵੱਡੇ ਪ੍ਰਾਜੈਕਟ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ•ਾ ਯੋਜਨਾ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਸ. ਦੀਪਇੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਪਟਿਆਲਾ ਜ਼ਿਲ•ੇ ਦਾ ਯੋਜਨਾਬੱਧ ਢੰਗ ਨਾਲ ਸਰਵਪੱਖੀ ਵਿਕਾਸ ਕਰਵਾਉਣ ਨੂੰ ਤਰਜੀਹ ਦੇਣਗੇ। ਉਨ•ਾਂ ਇਹ ਵੀ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਇਮਾਨਦੇਰੀ, ਤਨਦੇਹੀ ਅਤੇ ਮਿਹਨਤ ਨਾਲ ਜ਼ਿਲ•ੇ ਦੇ ਵਸਨੀਕਾਂ ਦੀ ਸੇਵਾ ਕਰਨਗੇ। 
ਇਸ ਮੌਕੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਮੁੱਖ ਸੰਸਦੀ ਸਕੱਤਰ ਸ਼੍ਰੀ ਐਨ.ਕੇ. ਸ਼ਰਮਾ, ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੈਂਬਰ ਰਾਜ ਸਭਾ ਸ਼੍ਰੀਮਤੀ ਅਮਰਜੀਤ ਕੌਰ, ਵਿਧਾਇਕਾ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ, ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ, ਸ. ਹਰਮੇਲ ਸਿੰਘ ਟੌਹੜਾ, ਸ. ਅਜਾਇਬ ਸਿੰਘ ਮੁਖਮੇਲਪੁਰ ਅਤੇ ਸ. ਹਮੀਰ ਸਿੰਘ ਘੱਗਾ, ਮੇਅਰ ਨਗਰ ਨਿਗਮ ਸ. ਜਸਪਾਲ ਸਿੰਘ ਪ੍ਰਧਾਨ, ਸਾਬਕਾ ਚੇਅਰਮੈਨ ਐਸ.ਐਸ.ਬੋਰਡ ਸ. ਤਜਿੰਦਰਪਾਲ ਸਿੰਘ ਸੰਧੂ, ਸਾਬਕਾ ਸੰਸਦੀ ਸਕੱਤਰ ਸ਼੍ਰੀ ਰਾਜ ਖੁਰਾਣਾ, ਸਾਬਕਾ ਚੇਅਰਮੈਨ ਯੂਥ ਵਿਕਾਸ ਬੋਰਡ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਤੇ ਸ. ਗੁਰਦੇਵ ਸਿੰਘ, ਸੀਨੀਅਰ ਆਗੂ ਸ. ਸ਼ਗਿੰਦਰਪਾਲ ਸਿੰਘ ਸ਼ਨੀ ਔਲਖ, ਕਾਰਜਕਾਰਨੀ ਮੈਂਬਰ ਐਸ.ਜੀ.ਪੀ.ਸੀ. ਜਥੇਦਾਰ ਸੁਰਜੀਤ ਸਿੰਘ ਗੜ•ੀ, ਮੈਂਬਰ ਐਸ.ਜੀ.ਪੀ.ਸੀ ਸ਼੍ਰੀ ਸਤਵਿੰਦਰ ਸਿੰਘ ਟੌਹੜਾ, ਸ. ਨਿਰਮਲ ਸਿੰਘ ਹਰਿਆਊ ਅਤੇ ਸ. ਸ਼ਵਿੰਦਰ ਸਿੰਘ ਸੱਭਰਵਾਲ, ਸ. ਨਰਦੇਵ ਸਿੰਘ ਆਕੜੀ, ਚੇਅਰਮੈਨ ਜ਼ਿਲ•ਾ ਪਰਿਸ਼ਦ ਸ. ਮਹਿੰਦਰ ਸਿੰਘ ਲਾਲਵਾ, ਵਾਈਸ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਹਲਕਾ ਇੰਚਾਰਜ ਨਾਭਾ ਸ. ਮੱਖਣ ਸਿੰਘ ਲਾਲਕਾ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ. ਸਤਬੀਰ ਸਿੰਘ ਖੱਟੜਾ, ਸ਼੍ਰੀ ਗਿਆਨ ਸਿੰਘ ਮੂੰਗੋ, ਸ਼੍ਰੀ ਅਜੇ ਥਾਪਰ, ਸ਼੍ਰੀ ਅਮਰਜੀਤ ਸਿੰਘ ਸਿੱਧੂ ਸਾਬਕਾ ਆਈ.ਏ.ਐਸ., ਸ਼੍ਰੀ ਸੁਖਮਨ ਸਿੰਘ ਸਿੱਧੂ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਦਿਹਾਤੀ ਪ੍ਰਧਾਨ ਸ. ਰਵਿੰਦਰਪਾਲ ਸਿੰਘ ਗਿੰਨੀ, ਸ. ਦੀਪਇੰਦਰ ਸਿੰਘ ਢਿੱਲੋਂ ਦੀ ਧਰਮਪਤਨੀ ਸ਼੍ਰੀਮਤੀ ਰੁਪਿੰਦਰ ਕੌਰ ਢਿੱਲੋਂ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ’ਚੋਂ ਪੁੱਤਰ ਸ਼੍ਰੀ ਉਦੈਵੀਰ ਸਿੰਘ ਢਿੱਲੋਂ, ਭੈਣਾਂ ਸ਼੍ਰੀਮਤੀ ਨੀਰਜਪਾਲ ਛੀਨਾ, ਸ਼੍ਰੀਮਤੀ ਨਿਰੁਪਜੀਤ ਵਿਰਕ, ਸ਼੍ਰੀਮਤੀ ਪਿਕੀ ਸੰਧੂ, ਜੀਜਾ ਸ. ਵਾਈ.ਪੀ.ਐਸ. ਸਿੰਘ ਅਤੇ ਭਾਣਜੇ ਸ਼੍ਰੀ ਜੈਸਰਤ ਸੰਧੂ ਤੇ ਸ਼੍ਰੀ ਅਮਿਤੇਸ਼ਵਰ ਵਿਰਕ, ਸ਼੍ਰੀ ਹਰਜਿੰਦਰ ਸਿੰਘ ਭੰਗੂ ਖੇੜਾ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਸ. ਹਰਜੀਤ ਸਿੰਘ ਅਦਾਲਤੀਵਾਲਾ, ਸ਼੍ਰੀ ਛੱਜੂ ਰਾਮ ਸੋਫ਼ਤ, ਸ਼੍ਰੀ ਸੁਰਿੰਦਰ ਸਿੰਘ ਪਹਿਲਵਾਨ, ਸਾਬਕਾ ਮੇਅਰ ਸ. ਅਜੀਤਪਾਲ ਸਿੰਘ ਕੋਹਲੀ, ਸੂਬਾ ਜਥੇਬੰਦਕ ਸਕੱਤਰ ਬੀਬੀ ਬਲਜੀਤ ਕੌਰ ਅਕਾਲਗੜ•, ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਜਸਪਾਲ ਕੌਰ ਧਾਰਨੀ, ਸਹਿਕਾਰੀ ਬੈਂਕ ਦੇ ਡਾਇਰੈਕਟਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮੂਸਾ ਖਾਨ, ਮੈਂਬਰ ਜ਼ਿਲ•ਾ ਪਰਿਸ਼ਦ ਸ. ਹਰਿੰਦਰਪਾਲ ਸਿੰਘ ਟੌਹੜਾ, ਸਾਬਕਾ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ, ਸ਼੍ਰੀ ਲਖਬੀਰ ਸਿੰਘ ਲੌਟ, ਸ. ਗੁਰਸੇਵ ਸਿੰਘ ਹਰਪਾਲਪੁਰ, ਸ. ਅਮਰਜੀਤ ਸਿੰਘ ਪੰਜਰੱਥ, ਸ਼੍ਰੀ ਬਲਵਿੰਦਰ ਸਿੰਘ ਬਰਸਟ, ਸ਼੍ਰੀ ਜਗਦੀਸ਼ ਕੁਮਾਰ ਜੱਗਾ, ਸ਼੍ਰੀ ਗੁਰਧਿਆਨ ਸਿੰਘ ਭਾਨਰੀ, ਸ. ਜਸਵਿੰਦਰ ਸਿੰਘ ਚੀਮਾ, ਸ. ਸੁਖਜੀਤ ਸਿੰਘ ਬਘੌਰਾ, ਸ਼੍ਰੀ ਬਲਵਿੰਦਰ ਸਿੰਘ ਦੌਣਕਲਾਂ, ਸ਼੍ਰੀ ਹਰਦੀਪ ਸਿੰਘ ਖਹਿਰਾ, ਸ਼੍ਰੀ ਇੰਦਰਜੀਤ ਸਿੰਘ ਮਾਨ, ਸ਼੍ਰੀ ਬਿਕਰਮਜੀਤ ਸਿੰਘ ਭੁੱਲਰ, ਸ਼੍ਰੀ ਰਣਜੀਤ ਸਿੰਘ ਰਾਣਾ, ਸ਼੍ਰੀ ਅਰਵਿੰਦਰਪਾਲ ਸਿੰਘ ਰਾਜੂ, ਬਾਰ ਐਸੋਸੀਏਸ਼ਨ ਫਤਿਹਗੜ• ਸਾਹਿਬ ਦੇ ਪ੍ਰਧਾਨ ਸ਼੍ਰੀ ਅਮਰਦੀਪ ਸਿੰਘ ਧਾਰਨੀ, ਸ. ਸੌਦਾਗਰ ਸਿੰਘ, ਸ. ਗੁਰਚਰਨ ਸਿੰਘ ਖਰੌੜ, ਸ਼੍ਰੀ ਜਸਪਾਲ ਸਿੰਘ ਸਵਾਜਪੁਰ, ਸ਼੍ਰੀ ਹਰਜੀਤ ਸਿੰਘ ਮਿੰਟਾ ਬਟਲਾਣਾ, ਸ਼੍ਰੀ ਸਾਧੂ ਸਿੰਘ ਖਲੌਰ ਸਮੇਤ, ਡਵੀਜਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ, ਆਈ.ਜੀ. ਪਟਿਆਲਾ ਜੋਨ ਸ. ਪਰਮਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਕਾਰਜਕਾਰੀ ਐਸ.ਐਸ.ਪੀ. ਸ. ਸਮਸ਼ੇਰ ਸਿੰਘ ਬੋਪਾਰਾਏ, ਐਸ.ਡੀ.ਐਮ. ਸ. ਗੁਰਪਾਲ ਸਿੰਘ ਚਹਿਲ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ’ਚ ਸ. ਢਿੱਲੋਂ ਦੇ ਸਮਰਥਕ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। 




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger