ਸਮਰਾਲਾ ਸਬ ਡਵੀਜ਼ਨ ਨੂੰ ਪੰਜਾਬ ਦਾ ਨੰਬਰ ਇੱਕ ਬਣਾਇਆ ਜਾਵੇਗਾ: ਐਸ.ਡੀ.ਐਮ. ਥੋਰੀ

Tuesday, January 29, 20130 comments


ਸਮਰਾਲਾ, 29 ਜਨਵਰੀ /ਨਵਰੂਪ ਧਾਲੀਵਾਲ/ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮਰਾਲਾ ਸਬ ਡਵੀਜ਼ਨ ਪੰਜਾਬ ਦੀ ਸਭ ਤੋਂ ਵੱਡੀ ਤੇ ਪੁਰਾਣੀ ਤਹਿਸੀਲ ਹੋਣ ਦਾ ਰੁਤਬਾ ਰੱਖਦੀ ਇਹ ਸਬ ਡਵੀਜ਼ਨ ਨੂੰ ਲੋਕਾਂ ਦੇ ਸਹਿਯੋਗ ਨਾਲ ਛੇਤੀ ਹੀ ਸੂਬੇ ਦੀ ਨੰਬਰ ਇੱਕ ਸਬ ਡਵੀਜ਼ਨ ਬਣਾਉਣ ਲਈ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਥੋਂ ਦੇ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਸਰਕਾਰ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਤਹਿ ਸਮੇਂ ’ਚ ਦਿੱਤੀਆਂ ਜਾਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਬ ਡਵੀਜ਼ਨ ਦੇ ਐਸ.ਡੀ.ਐਮ. ਸ਼੍ਰੀ ਘਣਸ਼ਿਆਮ ਥੋਰੀ ਨੇ ਅੱਜ ਆਪਣੇ ਨਿਵਾਸ ਸਥਾਨ ’ਤੇ ਇੱਕ ਪ੍ਰੈਸ ਮਿਲਣੀ ਦੌਰਾਨ ਕੀਤਾ।
ਉਨ•ਾਂ ਕਿਹਾ ਕਿ ਸਬ ਡਵੀਜ਼ਨ ਦੇ ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਉਨ•ਾਂ ਦੇ ਆਪਣੇ ਦਫ਼ਤਰ ’ਚ ਸਰਕਾਰੀ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟਿਰਕ ਤਕਨੀਕ ਰਾਹੀਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਉਨ•ਾਂ ਦੇ ਆਪਣੇ ਦਫਤਰ ਸਮੇਤ ਤਹਿਸੀਲ ਦੇ ਸਾਰੇ ਕੰਮਕਾਜ ਦੀ ਨਿਗਰਾਨੀ ਲਈ ਸੁਵਿਧਾ ਸੈਂਟਰ, ਫ਼ਰਦ ਕੇਂਦਰ, ਰਜਿਸਟਰੀ ਦਫਤਰਾਂ ’ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਜਿਸ ਦੀ ਨਿਗਰਾਨੀ ਉਹ ਆਪ ਆਪਣੇ ਦਫਤਰ ਵਿਚ ਬੈਠ ਕੇ ਕਰਨਗੇ।  ਐਸ.ਡੀ.ਐਮ. ਸ਼੍ਰੀ ਘਣਸ਼ਿਆਮ ਥੋਰੀ ਆਈ.ਏ.ਐਸ. ਅਨੁਸਾਰ ਸਬ ਡਵੀਜ਼ਨ ਸਮਰਾਲਾ ਦੇ ਲੋਕਾਂ ਨੂੰ ਸਮੇਂ ’ਤੇ ਇਨਸਾਫ਼ ਦੇਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ•ਾਂ ਆਪਣੀ ਅਦਾਲਤ ’ਚ ਬਾਕੀ ਰਹਿੰਦੇ ਸਾਰੇ ਕੇਸਾਂ ਦੇ ਨਿਪਟਾਰੇ ਬਹੁਤ ਜਲਦ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਸਥਾਨਕ ਐਸ.ਡੀ.ਐਮ. ਦਫਤਰ ਨੂੰ ਪੰਜਾਬ ਭਰ ’ਚ ਇਕ ਨੰਬਰ ਦਫ਼ਤਰ ਬਣਾਉਣ ਲਈ ‘ਆਈ.ਐਸ.ਓ. 9001’ ਸਰਟੀਫਾਈਡ ਕਰਵਾ ਕੇ ਅਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀ ਥੋਰੀ ਨੇ ਕਿਹਾ ਕਿ ਆਪ ਕੰਮ ਕਰਨ ਦੀ ਨੀਤੀ ਅਪਣਾਉਣ ਬਾਰੇ ਬੋਲਦਿਆਂ ਕਿਹਾ ਸਮਾਜ ਦੇ ਸਾਰੇ ਹੀ ਵਰਗਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਵਧੀਆ ਪ੍ਰਸ਼ਾਸਨ ਲਈ ਸਾਡੇ ਮੋਢੇ ਨਾਲ ਮੋਢਾ ਲਾਕੇ ਸਾਥ ਦੇਣ। ਉਨ•ਾਂ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਕੰਮ ’ਚ ਤੇਜੀ ਲਿਆਉਣ, ਜਲਦੀ ਹੀ ਸ਼ਹਿਰ ਦੇ ਮੁੱਖ ਚੋਂਕ ’ਚ ਜਨਤਕ ਪਖਾਨੇ ਸ਼ੁਰੂ ਕਰਨ, ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਅਗਲੇ ਕੁਝ ਦਿਨਾਂ ’ਚ ਹੀ ਕਈ ਥਾਵਾਂ ’ਤੇ ਕੂੜੇਦਾਨ ਸਥਾਪਿਤ ਕਰਨ ਸਮੇਤ ਕਈ ਹੋਰ ਨਵੀਆਂ ਯੋਜਨਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਤਰ•ਾਂ ਸ਼ਹਿਰ ਦੇ ਮੁੱਖ ਚੌਂਕ ਲਾਗੇ ਬਲਾਕ ਸੰਮਤੀ ਦੀ ਥਾਂ ’ਤੇ ਸ਼ਾਨਦਾਰ ਪਾਰਕ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਪਤਵੰਤਿਆਂ, ਸ਼ਹਿਰ ਨਿਵਾਸੀਆਂ ਅਤੇ ਸਮੂਹ ਸਮਾਜ ਸੇਵੀ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਤਾਂ ਜੋ ਲੋਕਾਂ ਦੀ ਸਹੂਲਤ ਲਈ ਪਾਰਕ ਬਣਾਉਣ ਦਾ ਮਤਾ ਪਾਸ ਹੋ ਜਾਂਦਾ ਹੈ, ਤਾਂ ਉਹ ਹਰ ਹਾਲਤ ’ਚ ਇਕ ਮਹੀਨੇ ਅੰਦਰ ਇਥੇ ਪਾਰਕ ਬਣਾਉਣ ਦਾ ਕੰਮ ਆਰੰਭ ਕਰਵਾ ਦੇਣਗੇ। ਉਨ•ਾਂ ਤਹਿਸੀਲ ਦੇ ਕੰਮ-ਕਾਜ ਨੂੰ ਹੋਰ ਵਧੀਆ ਨੀਤੀ ਨਾਲ ਚਲਾਉਣ ਲਈ ਅਦਾਲਤ ਦੀ ਨਿਗਰਾਨੀ ’ਚ ਤਿੰਨ ਸਾਲ ਤੋਂ ਬੰਦ ਪਏ ਤਹਿਸੀਲ ਦੇ 7 ਕਮਰਿਆਂ ਨੂੰ ਵੀ ਖੁਲ•ਵਾ ਦਿੱਤਾ ਗਿਆ ਹੈ। ਜਿੱਥੇ ਨਾਇਬ ਤਹਿਸੀਲਦਾਰ ਦੀ ਅਦਾਲਤ ਸਮੇਤ ਉ¤ਚ ਪੱਧਰ ਦਾ ਰਿਕਾਰਡ ਰੂਮ ਸਥਾਪਿਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸਾਡੇ ਕੰਮ ਕਰਨ ਦਾ ਫਾਇਦਾ ਤਾਂ ਹੈ ਜੇਕਰ ਲੋਕ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਤਾਂ ਹੀ ਉਹ ਇਸ ਸਬ ਡਵੀਜ਼ਨ ਦੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਹੱਲ ਕਰਨ ਕਰਕੇ ਇਸ ਸਬ ਡਵੀਜ਼ਨ ਨੂੰ ਤਰੱਕੀ ਦੀਆਂ ਨਵੀਆਂ ਰਾਹਾਂ ਵੱਲ ਲਿਜਾ ਸਕਦੇ ਹਨ।

  ਪੱਤਰਕਾਰਾਂ ਨਾਲ ਪ੍ਰੈਸ ਮਿਲਣੀ ਦੌਰਾਨ ਗੱਲਬਾਤ ਕਰਦੇ ਹੋਏ ਸਥਾਨਕ ਐਸ.ਡੀ.ਐਮ. ਸ਼੍ਰੀ ਘਣਸ਼ਿਆਮ ਥੋਰੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger