ਮੋਗਾ ਹਲਕੇ ਦੇ ਲੋਕ ਦੋਵੇਂ ਪਾਰਟੀਆਂ ਨੂੰ ਤਾਰੇ ਦਿਖਾਉਣ ਦੇ ਰੌਅ ਵਿਚ ਹਨ - ਰਾਜੇਵਾਲ

Wednesday, January 30, 20130 comments


ਸਮਰਾਲਾ, 30 ਜਨਵਰੀ/ਨਵਰੂਪ ਧਾਲੀਵਾਲ/ਪੀਪਲਜ਼ ਪਾਰਟੀ ਆਫ ਪੰਜਾਬ ਦੇ ਐਸ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਅਤੇ ਪੀ.ਪੀ.ਪੀ. ਆਗੂਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੋਗਾ ਹਲਕੇ ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਦੀ ਚੋਣ ਮੁਹਿੰਮ ਭਖਣੀ ਸ਼ੁਰੂ ਹੋ ਗਈ ਹੈ। ਹਲਕੇ ਦੇ ਕਈ ਪਿੰਡ ਜਿਵੇਂ ਸੰਤ ਨਗਰ, ਸੱਦਾ ਸਿੰਘ ਵਾਲਾ, ਖੁਖਰਾਣਾ, ਬਘੇਲਾ, ਕੋਰੇਵਾਲ, ਡਰੋਲੀ, ਚੜਿਕ, ਥੰਮਣ, ਸ਼ੋਸ਼ਣ ਆਦਿ ਵਿਚ ਸਿਰਫ ਫੇਰੀ ਲਾਉਣ ਤੇ ਹਲਕੇ ਦੇ ਲੋਕਾਂ ਬਾਰੇ ਪਤਾ ਲੱਗਿਆ।  ਮੋਗਾ ਹਲਕੇ ਦੇ ਲੋਕ ਬੜੇ ਗੁੱਸੇ ਵਿਚ ਹਨ।  ਉਹਨਾਂ ਨੇ ਬੜੇ ਭਰੇ ਮਨਾਂ ਨਾਲ ਸਾਨੂੰ ਦੱਸਿਆ ਕਿ ਸਾਨੂੰ ਤਾਂ ਜੀ ਇਹ ਦੋਵੇਂ ਪਾਰਟੀਆਂ ਨੇ ਖਿਡਾਉਣਾ ਹੀ ਸਮਝਿਆ ਹੋਇਆ ਹੈ।  ਜਦੋਂ ਮਰਜ਼ੀ ਆਪ ਕਾਂਗਰਸੀਏ ਅਕਾਲੀ ਦਲ ਵਿਚ ਚਲੇ ਜਾਣ ਅਤੇ ਅਕਾਲੀ ਦਲ ਵਾਲੇ ਕਾਂਗਰਸ ਵਿਚ ਚਲੇ ਜਾਣ ਅਤੇ ਸਾਡੀ ਪਿੰਡਾਂ ਵਿਚ ਦੁਸ਼ਮਣੀ ਪਵਾਉਂਦੇ ਹਨ, ਅਸੀਂ ਪਿੰਡਾਂ ਦੇ ਲੋਕ ਤਾਂ ਇਹਨਾਂ ਕਰਕੇ ਵੋਟਾਂ ਵਿਚ ਇਕ ਦੂਸਰੇ ਨਾਲ ਔਖੇ ਹੋ ਕੇ ਪੰਜ-ਪੰਜ ਸਾਲ ਤੱਕ ਅਸੀਂ ਇੱਕ ਦੂਸਰੇ ਨੂੰ ਬੁਲਾਉਂਦੇ ਨਹੀਂ, ਪਰ ਇਹ ਆਪ ਇੱਕ ਸਾਲ ਵੀ ਨਾ ਕੱਟ ਸਕੇ। ... ... ਇਹ ਤਾਂ ਇਕੱਠੇ ਵੀ ਹੋ ਗਏ। ਉਥੇ ਇੱਕ ਬਜੁਰਗ ਨੇ ਦੱਸਿਆ ਕਿ ਮੇਰੇ ਕਈ ਰਿਸ਼ਤੇਦਾਰਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤੇ ਗਏ ਸੀ। ਪਰ ਬਾਦਲ ਸਾਹਿਬ ਕਹਿੰਦੇ ਸੀ ਕਿ ਮੈਂ ਸਾਰੇ ਪੰਜਾਬੀਆਂ ਨੂੰ ਇੰਨਸਾਫ ਦਿਵਾਂਵਾਗਾ। ਇਹਨੇ ਤਾਂ ਜਿੰਨੇ ਪੁਲਿਸ ਅਫਸਰਾਂ ਨੇ ਪੰਜਾਬ ਦੇ ਮੁੰਡੇ ਮਾਰੇ ਸੀ ਉਹਨਾਂ ਅਫਸਰਾਂ ਨੂੰ ਵੱਡੇ ਅਹੁਦੇ ਦਿੱਤੇ ਹੋਏ ਨੇ। ਇੱਕ ਹੋਰ ਬਜੁਰਗ ਨੇ ਕਿਹਾ ਕਿ ਇਹ ਤਾਂ ਆਪਣਾ ਹੀ ਘਰ ਭਰਨ ਲੱਗਾ ਹੋਇਆ ਹੈ। ਆਪਣੇ ਸਾਰੇ ਟੱਬਰ ਅਤੇ ਰਿਸ਼ਤੇਦਾਰਾਂ ਨੂੰ ਵੱਡੇ ਅਹੁਦਿਆਂ ਤੇ ਲਾਇਆ ਹੋਇਆ ਹੈ ਅਤੇ ਕਮਾਈ ਕਰ ਰਹੇ ਨੇ। ਸਾਡੇ ਪੁੱਤਾਂ ਲਈ ਕੋਈ ਕੰਮ ਧੰਦਾ ਨਹੀਂ।  ਐਨਾ ਕਹਿਣ ਤੇ ਬਜੁਰਗ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਹਨਾਂ ਲੋਕਾਂ ਦੀਆਂ ਅੱਖਾਂ ਵਿਚ ਅਸੀਂ ਗੁੱਸਾ ਵੀ ਦੇਖਿਆ। ਉਹ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਤਾਰੇ ਦਿਖਾਉਣ ਦੇ ਰੌਅ ਵਿਚ ਹਨ। ਉਹਨਾਂ ਨੇ ਸ: ਮਨਪ੍ਰੀਤ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲੋਂ 100 ਗੁਣਾ ਵਧੀਆਂ ਦੱਸਿਆ। ਉਹਨਾਂ ਕਿਹਾ ਕਿ ਜੇ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ ਤਾਂ ਪੰਜਾਬ ਵਿਚੋਂ ਨਸ਼ੇ ਜਰੂਰ ਬੰਦ ਹੋ ਜਾਣਗੇ ਨਹੀਂ ਤਾਂ ਸਾਡੇ ਪਿੰਡਾਂ ਦੇ ਪਿੰਡ ਉਜੜ ਜਾਣਗੇ।  ਅੱਗੇ ਪੀ.ਪੀ.ਪੀ. ਆਗੂਆਂ ਨੇ ਕਿਹਾ ਕਿ ਮੋਗਾ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਕਿਉਂਕਿ ਕਾਂਗਰਸ ਪਾਰਟੀ ਦਾ ਅਕਸ਼ ਜੈਨ ਸਾਹਬ ਨੇ ਪੂਰੀ ਤਰ•ਾਂ ਖਰਾਬ ਕਰ ਦਿੱਤਾ ਹੈ। ਸਗੋਂ ਇਹਨਾਂ ਨੂੰ ਹੋਰ ਪਾਰਟੀਆਂ ਦੀ ਮੱਦਦ ਕਰਨੀ ਚਾਹੀਦੀ ਹੈ। ਜੇ ਇਹ ਉਮੀਦਵਾਰ ਲਾਉਂਦੇ ਹਨ ਅਤੇ ਮੋਗਾ ਉਪ ਚੋਣ ਕਾਂਗਰਸ ਹਾਰ ਜਾਂਦੀ ਹੈ ਤਾਂ ਕਾਂਗਰਸ ਪਾਰਟੀ ਦਾ ਅਧਾਰ ਸਾਰੇ ਪੰਜਾਬ ਵਿਚ ਖਤਮ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਮੋਗਾ ਸੀਟ ਜਿੱਤਣ ਦੀ ਬਿਜਾਏ ਉਹਨਾਂ ਨੂੰ ਪੰਜਾਬ ਵਿਚ ਦੋ-ਤਿੰਨ ਸੀਟਾਂ ਹੋਰ ਖਾਲੀ ਹੋਣ ਦੀ ਤਿਆਰੀ ਹੋ ਰਹੀ ਹੈ, ਉਹਨਾਂ ਨੂੰ ਹੀ ਬਚਾ ਲੈਣ ਤਾਂ ਬਹੁਤ ਚੰਗਾ ਹੋਵੇਗਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਫਤਿਹਪੁਰ, ਰਘਵੀਰ ਸਿੰਘ ਛੰਦੜਾ, ਅਮਰੀਕ ਸਿੰਘ, ਰਾਜਵਿੰਦਰ ਸਿੰਘ, ਮੇਜਰ ਸਿੰਘ, ਕੂੜਾ ਸਿੰਘ ਆਦਿ ਹਾਜ਼ਰ ਸਨ।   


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger