ਗਰੀਬ ਦਲਿਤ ਵਿਅਕਤੀ ਦੇ ਮਕਾਨ ਦੀ ਕੁਰਕੀ ਰੁਕਵਾਉਣ ਲਈ ਬਸਪਾ ਨੇ ਲਾਇਆ ਮੋਰਚਾ

Wednesday, January 30, 20130 comments


ਮਾਨਸਾ, 30 ਜਨਵਰੀ (        ) ਮਾਨਸਾ ਦੇ ਨੇੜਲੇ ਪਿੰਡ ਨੰਗਲ ਕਲਾਂ ਵਿਖੇ ਵਿਖੇ ਇੱਕ ਗਰੀਬ ਦਲਿਤ ਪਰਿਵਾਰ ਦੇ ਮਕਾਨ ਦੀ ਕੁਰਕੀ ਬਸਪਾ ਦੇ ਆਗੂ ਨੇ ਰੁਕਵਾਈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਸਪਾ ਦੇ ਸੂਬਾ ਸਕੱਤਰ ਤੇ ਲੋਕ ਸਭਾ ਹਲਕਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਦੱਸਿਆ ਕਿ ਨੰਗਲ ਕਲਾਂ ਦੇ ਇੱਕ ਗਰੀਬ ਮਜਦੂਰ ਬਲਦੇਵ ਸਿੰਘ ਪੁੱਤਰ ਗੋਬਿੰਦ ਸਿੰਘ ਜ਼ੋ ਕਿ ਪਿੰਡ ਦੇ ਹੀ ਇੱਕ ਧਨਾਂਡ ਨਾਲ ਪਿਛਲੇ 22 ਸਾਲਾਂ ਤੋ ਸੀਰੀ ਰਲ ਰਿਹਾ ਸੀ ਅਤੇ ਹੁਣ ਉਸ ਧਨਾਂਡ ਵਿਅਕਤੀ ਨੇ ਬਲਦੇਵ ਸਿੰਘ ਤੋ 30 ਹਜ਼ਾਰ ਰੁਪਏ ਲੈਣ ਦਾ ਪਰਨੋਟ ਭਰ ਰੱਖਿਆ ਸੀ ਅਤੇ ਜਿਸ ਦਾ ਵਿਆਜ਼ ਬਣਾਕੇ 65 ਤੋ 70 ਹਜ਼ਾਰ ਰੁਪਏ ਬਣਾਕੇ ਉਸ ਦੇ ਘਰ ਦੀ ਕੁਰਕੀ ਕਰਨ ਦੀ ਤਰੀਕ ਮਿੱਥੀ ਹੋਈ ਸੀ। ਉਨਾਂ ਦੱਸਿਆ ਕਿ ਉਕਤ ਵਿਅਕਤੀ ਬਲਦੇਵ ਸਿੰਘ ਨੇ ਬਸਪਾ ਦੇ ਸੀਨੀਅਰ ਆਗੂਆਂ ਨੂੰ ਆਪਣੀ ਹੱਡਬੀਤੀ ਸੁਣਾਈ। ਜਿਸ ਤੇ ਤਰੁੰਤ ਐਕਸ਼ਨ ਲੈਦਿਆ ਬਸਪਾ ਦੇ ਸੀਨੀਅਰ ਆਗੂ ਤੇ ਵਰਕਰ ਨੰਗਲ ਕਲਾਂ ਵਿਖੇ ਇਕੱਠੇ ਹੋਣੇ ਸੁਰੂ ਹੋ ਗਏ। ਇਸ ਮੌਕੇ ਬੋਲਦਿਆ ਸੂਬਾ ਸਕੱਤਰ ਕੁਲਦੀਪ ਸਿੰਘ ਤੇ ਜਿਲ੍ਹਾ ਪ੍ਰਧਾਨ ਬੱਗਾ ਸਿੰਘ ਬੁਢਲਾਡਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਗਰੀਬ ਲੋਕਾਂ ਨੂੰ ਮਕਾਨ ਬਣਾਕੇ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਦਲਿਤ ਪਰਿਵਾਰਾਂ ਨਾਲ ਸਬੰਧਤ ਵਿਅਕਤੀਆਂ ਦੇਰ ਸਿਰ ਦੀ ਛੱਤ ਵੀ ਖੋਹਣ ਤੇ ਤੁੱਲੀ ਹੋਈ ਹੈ ਉਨਾਂ ਕਿਹਾ ਕਿ ਕਿਸੇ ਵੀ ਦਲਿਤ ਪਰਿਵਾਰ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਦੇ ਘਰ ਦੀ ਨਿਲਾਮੀ ਕਰਨ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹੇ ਧਨਾਂਡ ਵਿਅਕਤੀ ਜ਼ੋ ਇੰਨ੍ਹੇ ਸਾਲ ਮਜਦੂਰਾਂ ਤੋ ਕੰਮ ਕਰਵਾਕੇ ਉਨਾਂ ਨਾਲ ਧੋਖਾ ਕਰਦੇ ਹਨ ਤੇ ਕਾਰਵਾਈ ਨਾ ਕੀਤੀ ਤਾਂ ਬਸਪਾ ਪੂਰੇ ਪੰਜਾਬ ਵਿੱਚ ਧਨਾਂਡ ਲੋਕਾਂ ਤੇ ਸਰਕਾਰ ਦੇ ਖਿਲਾਫ ਸਘੰਰਸ਼ ਕਰਨ ਲਈ ਮਜਬੂਰ ਹੋਵੇਗੀ ਤੇ ਇਕੱਤਰ ਹੋਏ ਲੋਕਾਂ ਨੇ ਸਰਕਾਰ ਖਿਲਾਫ ਭਰਪੂਰ ਨਾਅਰੇਬਾਜੀ ਵੀ ਕੀਤੀ।ਕੁਰਕੀ ਕਰਨ ਲਈ ਕੋਈ ਵੀ ਨਾ ਪਹੁੰਚਿਆ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਰਕੀ ਮੁਲਤਵੀ ਕਰਕੇ 9 ਫਰਵਰੀ ਤੇ ਪਾ ਦਿੱਤੀ ਹੈ । ਇਸ ਮੌਕੇ ਬਾਬੂ ਸਿੰਘ ਫਤਿਹਪੁਰ ਜਿਲ੍ਹਾਂ ਇੰਚਾਰਜ, ਜ਼ਸਵੀਰ ਸਿੰਘ, ਭੁਪਿੰਦਰ ਸਿੰਘ ਬੀਰਵਾਲ, ਹਲਕਾ ਪ੍ਰਧਾਨ ਗੁਰਦੀਪ ਸਿੰਘ, ਰਾਮਰੱਖਾ ਸਿੰਘ, ਹੰਸਾ ਸਿੰਘ, ਰਘਵੀਰ ਸਿੰਘ ਰਾਮਗੜ੍ਹੀਆ ਤੋ ਇਲਾਵਾ ਪਿੰਡ ਦੇ ਨਾਜਮ ਸਿੰਘ ਸਿੱਧੂ, ਬਿੱਕਰ ਸਿੰਘ, ਬੂਟਾ ਸਿੰਘ, ਸੇਵਕ ਸਿੰਘ ਆਦਿ ਵਿਅਕਤੀ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger