ਮੋਗਾ, 30 ਜਨਵਰੀ, /ਜ਼ਿਲਾ ਚੋਣ ਅਫਸਰ ਵੱਲੋਂ ਮੋਗਾ ਦੀ ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਪਣਾ ਵੱਖਰਾ ਬੈਂਕ ਖਾਤਾ ਖੁਲ੍ਹਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜ਼ਿਲਾ ਚੋਣ ਅਫਸਰ ਦੇ ਇਕ ਬੁਲਾਰੇ ਵੱਲੋਂ ਦੱਸਿਆ ਗਿਆ ਕਿ 23 ਫਰਵਰੀ ਨੂੰ ਚੋਣ ਹਲਕਾ ਮੋਗਾ-73 ਦੀ ਜ਼ਿਮਨੀ ਚੋਣ ਹੋ ਰਹੀ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇਕ ਉਮੀਦਵਾਰ ਨੂੰ ਚੋਣਾਂ ਨਾਲ ਸਬੰਧਤ ਜਮ੍ਹਾਂ/ਖਰਚ ਕਰਨ ਲਈ ਆਪਣੇ ਨਾਂ ਜਾਂ ਚੋਣ ਏਜੰਟ ਨਾਲ ਸਾਂਝਾ ਖਾਤਾ ਖੋਲ੍ਹਿਆਂ ਜਾਣਾ ਜ਼ਰੂਰੀ ਹੈ। ਇੱਥੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬੈਂਕ ਖਾਤਾ ਕਿਸੇ ਹੋਰ ਜਾਂ ਪਰਿਵਾਰਕ ਮੈਂਬਰ ਨਾਲ ਸਾਂਝਾ ਨਹੀਂ ਹੋਣਾ ਚਾਹੀਦਾ, ਜੇਕਰ ਉਹ ਉਮੀਦਵਾਰ ਦਾ ਚੋਣ ਏਜੰਟ ਨਾ ਹੋਵੇ।
Post a Comment