ਸ਼ਰਾਰਤੀ
ਤੱਤਾਂ ਨੂੰ ਤੁਰੰਤ ਗ੍ਰਿਫਤਾਰ
ਕਰੋ : ਇੰਜੀ.ਮਨਵਿੰਦਰ ਸਿੰਘ
ਗਿਆਸਪੁਰਾ
28 ਜਨਵਰੀ
( ) ਪ੍ਰਧਾਨ
ਮੰਤਰੀ ਇੰਦਰਾ ਗਾਂਧੀ ਦੀ
ਮੌਤ ਤੋਂ ਬਾਅਦ 2 ਨਵੰਬਰ
1984 ਨੂੰ ਫਿਰਕੂ ਜਨੂੰਨੀਆਂ ਵਲੋਂ
ਹੋਦ ਚਿੱਲੜ (ਹਰਿਆਣਾ) ਵਿਖੇ
ਦਿਨ ਦੇ ਤਕਰੀਬਨ 11 ਵਜੇ
ਪੂਰੇ ਪਿੰਡ ਦੇ 32ਨਿਰਦੋਸ਼
ਵਿਅਕਤੀਆਂ ਨੂੰ ਜਿਉਂਦਿਆਂ ਹੀ
ਅੱਗ ਲਗਾ ਕੇ ਫੂਕ
ਦਿਤਾ ਦਿਤਾ ਗਿਆ ਸੀ
। ਉਹਨਾਂ ਦੀਆਂ
ਅੱਧਸੜੀਆਂ ਲਾਸ਼ਾਂ ਨੂੰ ਲਾਗਲੇ
ਖੂਹ ਵਿੱਚ ਸੁੱਟ ਦਿਤਾ
ਗਿਆ ਸੀ । 6 ਮਾਰਚ
2011 ਨੂੰ ਪੂਰੇ 26 ਸਾਲਾਂ ਬਾਅਦ
ਉਸੇ ਉੱਜੜੇ,ਲੁੱਟੇ ਪਿੰਡ
ਵਿੱਚ ਅੰਤਿਮ ਕ੍ਰਿਆ-ਕ੍ਰਮ
ਦੌਰਾਨ ਉਹਨਾਂ ਸ਼ਹੀਦਾਂ ਦੀ
ਸਦੀਵੀ ਯਾਦ ਬਣਾਈ ਰੱਖਣ
ਲਈ ਸਿੱਖਾਂ ਦੀ ਸੁਪਰੀਮ
ਹਸਤੀ ਜਥੇਦਾਰ ਸ੍ਰੀ ਅਕਾਲ
ਤਖਤ ਦੁਆਰਾ ਆਪਣੇ ਕਰ
ਕਮਲਾ ਨਾਲ਼ ‘ਸਿੱਖ ਜੈਨੋਸਾਈਡ’
ਦਾ ਪੱਥਰ ਹੋਂਦ ਚਿੱਲੜ
ਵਿਖੇ ਲਗਾਇਆ ਗਿਆ ਸੀ
। ਅੱਜ ਕੱਲ਼
ਇਸ ਕਤਲੇਆਮ ਦਾ ਕੇਸ
ਜਸਟਿਸ ਟੀ.ਪੀ.ਗਰਗ
ਦੀ ਅਦਾਲਤ ਵਿੱਚ ਹਿਸਾਰ
ਵਿਖੇ ਚੱਲ ਰਿਹਾ ਹੈ
। ਪਿਛਲੇ
ਦਿਨੀ ਜਦੋਂ ਜਸਟਿਸ ਟੀ.ਪੀ.ਗਰਗ ਨੇ
ਇਸ ਹੋਦ ਚਿੱਲੜ ਪਿੰਡ
ਦਾ ਦੌਰਾ ਕੀਤਾ ਸੀ
ਤਾਂ ਉਹਨਾਂ ਤੁਰੰਤ ਆਰਡਰ
ਕਰਕੇ ਇਸ ਪਿੰਡ ਨੂੰ
ਸੀਲ ਕੀਤਾ ਸੀ ਅਤੇ
ਡੀ.ਸੀ ਨੂੰ ਹਦਾਇਤਾਂ
ਕੀਤੀਆਂ ਸਨ ਕਿ ਇਸ
ਪਿੰਡ ਨੂੰ ਜਿਉਂ ਦਾ
ਤਿਉਂ ਰੱਖਿਆ ਜਾਵੇ ਕੋਈ
ਛੇੜ-ਛਾੜ ਨਾਂ ਕੀਤੀ
ਜਾਵੇ ।
ਕੱਲ੍ਹ
ਅਚਾਨਕ ਹੋਂਦ ਚਿੱਲੜ ਤਾਲਮੇਲ
ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਮੁਲਾਜਮਾਂ ਭਾਈ
ਜਗਦੇਵ ਸਿੰਘ, ਭਾਈ ਹਰਜਿੰਦਰ
ਸਿੰਘ ਅਤੇ ਪੰਜਾਬੀ ਦੇ
ਉੱਘੇ ਲੇਖਕ ਮਨਜਿੰਦਰ ਸਿੰਘ
ਕਾਲ਼ਾ ਸਰੌਂਦ ਨੇ ਹੋਂਦ
ਚਿੱਲੜ ਦਾ ਦੌਰਾ ਕੀਤਾ
ਤਾਂ ਉਹਨਾਂ ਦੇਖਿਆ ਕਿ
ਜਥੇਦਾਰ ਦੁਆਰਾ ਲਗਾਇਆ ਨੀਹ
ਪੱਥਰ ਸ਼ਰਾਰੀਆਂ ਦੁਆਰਾ ਤੋੜਿਆਂ
ਹੋਇਆ ਸੀ । ਉਸ
ਨੂੰ ਏਧਰ-ਓਧਰ ਬਖੇਰਿਆ
ਪਿਆ ਸੀ ਜਿਸ ਤੇ
ਤੁਰੰਤ ਐਕਸ਼ਨ ਕਰਦਿਆਂ ਉਹਨਾਂ
ਚਿੱਲੜ ਪਿੰਡ ਦੇ ਸਰਪੰਚ
ਨਾਲ਼ ਰਾਬਤਾ ਕੀਤਾ ਉਹਨਾਂ
ਇਹ ਕਹਿ ਕੇ ਪੱਲਾ
ਝਾੜਿਆ ਕਿ ਉਹ ਕੀ
ਕਰ ਸਕਦਾ ਹੈ ।
ਇਸ ਤੋਂ ਬਾਅਦ ਹੋਂਦ
ਚਿੱਲੜ ਤਾਲਮੇਲ ਕਮੇਟੀ ਅਤੇ
ਸ੍ਰੋਮਣੀ ਕਮੇਟੀ ਮੁਲਾਜਮ ਜਦੋਂ
ਚਿੱਲੜ ਪਿੰਡ ਦੀ ਚੌਂਕੀ
ਗਏ ਤਾਂ ਉਹਨਾਂ ਨੂੰ
ਉੱਥੇ ਜਿੰਦਰਾ ਲੱਗਾ ਮਿਲਿਆ
। ਉਸ ਤੋਂ
ਬਾਅਦ ਉਹ ਤੁਰੰਤ ਹੋਂਦ
ਚਿੱਲੜ ਨੂੰ ਪੈਂਦੇ ਠਾਣੇ
‘ਪਲਵਾਵਾਦ’ ਗਏ ਜਿਥੇ ਉਹ
ਇੰਸਪੈਕਟਰ ਰਤਨ ਲਾਲ ਨੂੰ
ਮਿਲੇ । ਉਹਨਾ
ਤੁਰੰਤ ਇੰਸਪੈਕਟਰ ਰਤਨ ਲਾਲ ਨੂੰ
ਨਾਲ਼ ਲਿਜਾ ਕੇ ਹੋਂਦ
ਚਿੱਲੜ ਦਾ ਦੌਰਾ ਕਰਵਾਇਆਂ
ਅਤੇ ਟੁੱਟਾ ਪੱਥਰ ਵੀ
ਦਿਖਾਇਆ ਅਤੇ ਉਹਨਾਂ ਜੱਜ
ਸਾਹਿਬ ਦੁਆਰਾ ਸੁਣਾਏ ਹੁਕਮ
ਨੂੰ ਵੀ ਦੱਸਿਆ ਪਰ
ਅਫਸੋਸ ਰਤਨ ਲਾਲ ਨੇ
ਇਹ ਕਹਿ ਕੇ ਪੱਲਾ
ਝਾੜਿਆ ਕਿ ਕਿਸੇ ਪਸੂ
ਨੇ ਗਿਰਾਇਆ ਹੋਵੇਗਾ ਅਤੇ
ਪਸ਼ੂਆਂ ਵਾਗੂੰ ਐਕਸ਼ਨ ਕਰਕੇ
ਵੀ ਦਿਖਾਇਆ । ਕਮੇਟੀ
ਮੈਂਬਰਾ ਜਦੋਂ ਦੱਸਿਆ ਕਿ
ਪਸੂ ਨੇ ਇਸੇ ਨੂੰ
ਕਿਉਂ ਗਿਰਾਉਣਾ ਸੀ ? ਇਸ
ਦੇ ਤਾਂ ਜਾਣਬੁੱਝ ਕੇ
ਟੁੱਕੜੇ-ਟੁੱਕੜੇ ਕੀਤੇ ਹੋਏ
ਲੱਗਦੇ ਹਨ । ਇਹ
ਉਹਨਾਂ ਹੀ ਸ਼ਰਾਰਤੀਆਂ ਦਾ
ਕੰਮ ਹੈ ਜਿਹਨਾਂ 1984 ਵਿੱਚ
ਕਤਲੇਆਮ ਕੀਤਾ ਸੀ ।
ਉਹ ਐਲੀਮੈਂਟ ਦੁਬਾਰਾ ਤੋਂ
ਸਰਗਰਮ ਹੋ ਗਏ ਹਨ
ਅਤੇ ਜਾਂਚ ਵਿੱਚ ਰੋੜੇ
ਅਟਕਾ ਰਹੇ ਹਨ ।
ਤੁਸੀਂ ਐਫ ਆਈ ਆਰ
ਦਰਜ ਕਰੋ । ਜਿਸ
ਤੇ ਤਾਲਮੇਲ ਕਮੇਟੀ ਅਤੇ
ਸ਼੍ਰੋਮਣੀ ਕਮੇਟੀ ਨੇ ਆਪਣੇ
ਲੈਟਰ ਪੈਡ ਤੇ ਲਿਖਤੀ
ਕੰਪਲੇਂਡ ਦਿਤੀ ।
ਤਾਲਮੇਲ
ਕਮੇਟੀ ਆਗੂ ਇੰਜੀ ਮਨਵਿੰਦਰ
ਸਿੰਘ ਗਿਆਸਪੁਰਾ ਨੇ ਕਿਹਾ ਕਿ
ਉਹ ਇਸ ਦਾ ਸਖਤ
ਸਟੈਂਡ ਲੈਣਗੇ ਉਹ ਇਸ
ਦੀ ਕੰਪਲੇਂਡ ਐਸ.ਐਸ.ਪੀ., ਡੀ.ਸੀ.,
ਹੋਮ ਸੈਕਟਰੀ ਅਤੇ ਜਸਟਿਸ
ਟੀ.ਪੀ.ਗਰਗ ਨੂੰ
ਕਰਕੇ ਮੰਗ ਕਰਨਗੇ ਕਿ
ਸ਼ਰਾਰਤੀ ਤੱਤਾਂ ਨੂੰ ਤੁਰੰਤ
ਗ੍ਰਿਫਤਾਰ ਕੀਤਾ ਜਾਵੇ ।
ਉਹਨਾਂ ਐਸ.ਜੀ.ਪੀ.ਸੀ ਦੇ ਪ੍ਰਧਾਨ
ਜਥੇਦਾਰ ਅਵਤਾਰ ਸਿੰਘ ਮੱਕੜ
ਸਾਹਿਬ ਅਤੇ ਜਥੇਦਾਰ ਅਕਾਲ
ਤਖਤ ਗਿਆਨੀ ਗੁਰਬਚਨ ਸਿੰਘ
ਨੂੰ ਅਪੀਲ ਕੀਤੀ ਕਿ
ਉਹ ਇਸ ਦਾ ਸਖਤ
ਸਟੈਡ ਲੈਣ ਕਿਉਂਕਿ ਸਿੱਖਾਂ
ਦੀ ਸੁਪਰੀਮ ਹਸਤੀ ਦੁਆਰਾ
ਲਗਾਏ ਪੱਥਰ ਨੂੰ ਤੋੜਨਾ
ਕੌਮ ਨੂੰ ਵੰਗਾਰਨ ਦੇ
ਬਰਾਬਰ ਹੈ । ਉਹਨਾਂ
ਕਿਹਾ ਕਿ ਸਾਰੀਆਂ ਧਿਰਾਂ
ਨੂੰ ਮੱਤਭੇਦ ਭੁਲਾ ਕੇ
ਸਾਰੀਆਂ ਧਿਰਾਂ ਨੂੰ ਇੱਕ
ਜੁੱਟ ਹੋ ਕੇ ਇੰਨਸਾਫ ਲਈ ਇੰਨਸਾਫ
ਬੁਲੰਦ ਕਰਨੀ ਚਾਹੀਦੀ ਹੈ
। ਹਰਿਆਣੇ ਦੀ
ਹੁੱਡਾ ਸਰਕਾਰ ਨੂੰ ਬੇਨਤੀ
ਹੈ ਕਿ ਉਹ ਜਾਂਚ
ਵਿੱਚ ਸਹਿਯੋਗ ਦੇਣ ।
ਪੁਰਾਣਾ ਨੀਹ ਪੱਥਰ
ਦੀ ਫੋਟੋ।ਟੁੱਟੇ
ਨੀਹ ਪੱਥਰ ਦੀ ਫੋਟੋ
।
Post a Comment