1ਫਰਵਰੀ ਨੂੰ ਜ਼ਿਲ੍ਹਾ ਕਚਹਿਰੀਆ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਪੂਰੇ ਜੋਸੋ ਖਰੋਸੇ ਨਾਲ ਚਲ ਰਹੀਆ

Wednesday, January 30, 20130 comments


ਮਾਨਸਾ 30ਜਨਵਰੀ () ਅਨਾਜ ਸੁਰੱਖਿਆ ਕਾਨੂੰਨ ਬਣਾਉਣ,ਮਨਰੇਗਾ ਨੂੰ ਸਹੀ ਢੰਗ ਨਾਲ ਲਾਗੂ ਕਰਨ, ਘੱਟੋ ਘੱਟ 2 ਉਜਰਤਾ 10ਹਜਾਰ ਪ੍ਰਤੀ ਮਹੀਨਾਂ ਕਰਨ,21,22 ਦੀ ਹੜਤਾਲ ਦੀ ਤਿਆਰੀ ਲਈ,ਬੁਢਾਪਾ ਤੇ ਵਿਧਵਾ ਪੈਨਸਨ ਘੱਟੋ ਘੱਟ 1000ਰੁਪਏ ਕਰਨ ਤੇ ਸਗਨ ਸਕੀਮ ਦੇ ਰਹਿੰਦੇ ਬਕਾਏ ਦੇਣ ਆਦਿ ਮੰਗਾਂ ਨੂੰ ਲੈਕੇ 1ਫਰਵਰੀ ਨੂੰ ਜ਼ਿਲ੍ਹਾ ਕਚਹਿਰੀਆ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਪੂਰੇ ਜੋਸੋ ਖਰੋਸੇ ਨਾਲ ਚਲ  ਰਹੀਆ ਹਨ ਤੇ ਧਰਨੇ ਵਿੱਚ ਹਜਾਰਾ ਦੀ ਗਿਣਤੀ ਵਿੱਚ ਲੋਕ ਸਮੂਲੀਅਤ ਕਰਨਗੇ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੀਆਈਟੀਯੂ ਦੇ ਸੂਬਾਈ ਆਗੂ ਤੇ ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਅਨਾਜ ਦੇਣ ਦੀ ਥਾਂ ਜੋ ਪਹਿਲਾ ਥੋੜਾ ਬਹੁਤਾ ਮਿਲਦਾ ਹੈ ਉਸ ਨੂੰ ਵੀ ਖੋਹ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਅਨਾਜ ਦੇਣ ਦੀ ਥਾਂ ਸਰਕਾਰ ਗੁਦਾਮਾ ਵਿੱਚ ਰੰਖਕੇ ਬਰਬਾਦ ਕਰ ਰਹੀ ਹੈ ਤੇ ਜਖੀਰ ਬਾਜਾ ਨੇ ਅਨਾਜ ਦੀਆਂ ਕੀਮਤਾ ਅਸਮਾਨੀ ਚੜਾਅ ਦਿੱਤੀਆ ਹਨ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾ ਘਨਸਿਆਮ ਨਿੱਕੁ,ਸਰੂਪ ਸਿੰਘ ਲੋਗੋਵਾਲੀਆ, ਰਾਜ ਕੁਮਾਰ, ਰਾਜੂ ਗੋਸੁਆਮੀ,ਹਰਨੇਕ ਖੀਵਾ, ਬੰਤ  ਿਸੰਘ, ਕਾ ਬਲਦੇਵ ਬਾਜੇਵਾਲਾ, ਬੂਟਾ ਸਿੰਘ, ਸੀਰਾ ਸਿੰਘ, ਤੇਜਾ ਸਿੰਘ, ਗੁਰਪ੍ਰੀਤ ਸਿੰਘ, ਸਿਮਰੂ ਬਰਨ ਆਦਿ ਹਾਜਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger