5 ਸਾਲਾ ਦੇ ਬੱਚੇ ਨਾਲ ਕੀਤੀ ਬਦਫੈਲੀ

Monday, January 28, 20130 comments


ਲੁਧਿਆਣਾ (ਸਤਪਾਲ ਸੋਨੀ ) 5 ਸਾਲਾ ਬੱਚੇ ਦੇ ਪਿਤਾ ਨੇ ਥਾਨਾ ਫੋਕਲ ਪੁਆਇੰਟ ਵਿੱਚ ਮਾਮਲਾ ਦਰਜ ਕਰਵਾਇਆ ਹੈ ਕਿ ਉਸ ਦੇ 5 ਸਾਲਾ ਬੱਚੇ ਦੇ ਨਾਲ 20 ਸਾਲਾ ਨੌਜਵਾਨ ਨੇ ਬਦਫੈਲੀ ਕੀਤੀ ਹੈ ।ਬੱਚੇ ਦੇ ਪਿਤਾ ਨੇ ਦਸਿਆ ਕਿ ਉਹ ਫੋਕਲ ਪੁਆਇੰਟ ਫੇਸ 8 ਦੀ ਇਕ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ੱਿਵੱਚ ਕੰਮ ਕਰਦਾ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਉਪਰਲੀ ਮਜਿੰਲ ‘ਤੇ ਬਣੇ ਕਮਰੇ ੱਿਵਚ ਰਹਿੰਦਾ ਹੈ । ਆਰੋਪੀ 20 ਸਾਲਾ ਪੁਸ਼ਪਿੰਦਰ ਵੀ ਉਸੇ ਫੈਕਟਰੀ ਵਿੱਚ ਗਰਾਊਂਡ ਫਲੋਰ ਵਿੱਚ ਰਹਿੰਦਾ ਹੈ । ਪਿੱਛਲੀ ਸ਼ਾਮ ਉਸ ਦਾ ਲੜਕਾ ਖੇਲ ਰਿਹਾ ਸੀ , ਆਰੋਪੀ ਕਿਸੇ ਬਹਾਨੇ ਬੱਚੇ ਨੂੰ ਆਪਣੇ ਕਮਰੇ ਵਿੱਚ ਲੈ ਗਿਆ  ਅਤੇ ਬੱਚੇ ਨਾਲ ਬਦਫੈਲੀ ਕੀਤੀ । ਸਵੇਰੇ ਜਦ ਬੱਚਾ ਦਰਦ ਕਾਰਨ ਰੋ ਰਿਹਾ ਸੀ  ਤਾਂ ਮਾਪਿਆਂ ਵਲੋਂ  ਬਾਰ-ਬਾਰ ਪੁੱਛਣ ਤੇ ਬੱਚੇ ਨੇ ਮਾਪਿਆਂ ਨੂੰ ਸਾਰੀ ਗਲ ਦੱਸੀ ।ਥਾਨਾ ਫੋਕਲ ਪੁਆਇੰਟ ਪੁਲਿਸ ਨੇ ਬੱਚੇ ਦੇ ਪਿਤਾ ਦੀ ਸ਼ਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।ਥਾਨਾ ਫੋਕਲ ਪੁਆਇੰਟ ਦੇ ਜਾਂਚ ਅਧਿਕਾਰੀ ਏ.ਐਸ.ਆਈ. ਕੁਲਦੀਪ ਸਿੰਘ ਨੇ ਦਸਿਆ ਕਿ ਬੱਚੇ ਦੇ ਪਿਤਾ ਦੀ ਸ਼ਿਕਾਇਤ ‘ਤੇ   ਆਰੋਪੀ ਪੁਸ਼ਪਿੰਦਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਜ ਬੱਚੇ ਦਾ ਮੈਡੀਕਲ ਕਰਵਾਇਆ ਜਾਵੇਗਾ। ਜਲਦੀ ਹੀ ਆਰੋਪੀ ਨੁੰ ਗ੍ਰਿਫਤਾਰ ਕਰ ਲਿਆ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger