ਟੀਬੀ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਡਿਪਟੀ ਕਮਿਸ਼ਨਰ

Wednesday, January 30, 20130 comments


ਮਾਨਸਾ, 30 ਜਨਵਰੀ ( : ਜ਼ਿਲ•ਾ ਪ੍ਰਸਾਸ਼ਨ ਵਲੋਂ ਟੀਬੀ ਨੂੰ ਜ਼ਿਲ•ੇ ਵਿਚੋਂ ਖ਼ਤਮ ਕਰਨ ਲਈ ਚਲਾਈ ਮੁਹਿੰਮ ਤਹਿਤ ਅੱਜ ਇਕ ਹੋਰ ਨਿਵੇਕਲੀ ਪਹਿਲ ਕਰਦਿਆਂ ਨਵੇਂ ਸਾਲ ਦਾ ਜਾਗਰੂਕਤਾਕੈਲੰਡਰ ਵੀ ਜਾਰੀ ਕੀਤਾ ਗਿਆ ਹੈ, ਜਿਸ ਨਾਲ ਜਿੱਥੇ-ਜਿੱਥੇ ਵੀ ਇਹ ਕੈਲੰਡਰ ਲੱਗੇਗਾ, ਇਸਨੂੰ ਪੜ•ਕੇ ਜਨਤਾ ਟੀਬੀ ਤੋਂ ਜਾਗਰੂਕ ਹੋਵੇਗੀ। ਇਸ ਤੋਂ ਪਹਿਲਾਂ ਇਸ ਬਿਮਾਰੀ ਦੀ ਜਾਗਰੂਕਤਾ ਲਈ ਟੀਬੀ ਐਕਟਿਵਾ ਸਕੂਟਰ ਵੀ ਚਾਲੂ ਕੀਤਾ ਗਿਆ ਹੈ, ਜੋ ਜ਼ਿਲ•ੇ ਵਿਚ ਘੁੰਮਕੇ ਜਾਗਰੂਕਤਾ ਫੈਲਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਜ਼ਿਲ•ਾ ਟੀਬੀ ਕੰਟਰੋਲ ਸੁਸਾਇਟੀ ਮਾਨਸਾ ਵਲੋਂ ਜਾਰੀ ਕੀਤੇ ਕੈਲੰਡਰ ਨਾਲ ਜ਼ਿਲ•ਾ ਵਾਸੀ ਟੀਬੀ ਦੀ ਬਿਮਾਰੀ ਤੋਂ ਜਾਗਰੂਕ ਹੋਣਗੇ, ਕਿਉਂਕਿ ਇਸ ਉਪਰ ਟੀਬੀ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਟੀਬੀ ਵਰਗੀ ਬਿਮਾਰੀ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਾਰੇ ਵਿਭਾਗਾਂ ਨੂੰ ਇਸ ਕਾਰਜ ਲਈ ਸਾਂਝਾ ਉਪਰਾਲਾ ਕਰਨਾ ਚਾਹੀਦਾ ਹੈ। ਉਨ•ਾਂ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਸਬੰਧੀ ਪਿੰਡਾਂ ਵਿਚ ਕੈਂਪ ਵੀ ਲਗਾਕੇ ਚੈਕਅੱਪ ਕੀਤੇ ਜਾਣ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਉ¤ਦਮ ਕੀਤਾ ਜਾਵੇ। ਸ਼੍ਰੀ ਢਾਕਾ ਨੇ ਕਿਹਾ ਕਿ ਇਹ ਬਿਲਕੁੱਲਨਿਵੇਕਲਾ ਕਾਰਜ ਹੈ ਅਤੇ ਇਸ ਜਾਗਰੂਕਤਾ ਕੈਲੰਡਰ ਜ਼ਰੀਏ ਟੀਬੀ ਦੀ ਬਿਮਾਰੀ ਪ੍ਰਤੀ ਚੇਤਨਾ ਫੈਲੇਗੀ। ਉਨ•ਾਂ ਸਮੂਹ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਟੀਬੀ ਪ੍ਰਤੀ ਕਿਸੇ ਕਿਸਮ ਦਾ ਅੰਧ-ਵਿਸ਼ਵਾਸ ਨਾ ਰੱਖ ਕੇ ਸਰਕਾਰੀਇਲਾਜ ’ਤੇ ਭਰੋਸਾ ਕਰਨ ਅਤੇ ਮਰੀਜ਼ ਵੀ ਆਪਣਾ ਇਲਾਜ ਅਧੂਰਾ ਨਾ ਛੱਡਣ।
       ਉਧਰ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਕੈਲੰਡਰ ਜਾਰੀ ਕਰਨ ਦੀ ਰਸਮ ਸਿਵਲ ਸਰਜਨ ਡਾ. ਬਲਦੇਵਸਿੰਘ ਸਹੋਤਾ ਵੱਲੋਂ ਅਦਾ ਕੀਤੀ ਗਈ ਹੈ। ਇਸ ਮੌਕੇ ਸਿਵਲ ਸਰਜਨ ਡਾ. ਸਹੋਤਾ ਨੇ ਕਿਹਾ ਕਿ ਮਾਨਸਾ ਜ਼ਿਲ•ੇਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਸਰਗਰਮੀਆਂ ਤਹਿਤ ਜ਼ੋਰ-ਸ਼ੋਰ ਨਾਲ ਇਕ ਚੇਤਨਾ ਲਹਿਰ ਉਸਾਰੀ ਜਾਰਹੀ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਹੁਣ ਤੱਕ ਸੱਤ ਗੰਭੀਰ ਟੀਬੀ ਦੇ ਮਰੀਜ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ ਤੇਇਨ•ਾਂ ਦਾ ਇਲਾਜ ਸਫ਼ਲਤਾਪੂਰਵਕ ਚੱਲ ਰਿਹਾ ਹੈ।
      ਜ਼ਿਲ•ਾ ਟੀਬੀ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਕੈਲੰਡਰ ਲਈ ਸ਼੍ਰੀ ਮਨਦੀਪ ਸਿੰਘ ਗੋਰਾਵੱਲੋਂ ਸਹਿਯੋਗ ਦਿੱਤਾ ਗਿਆ ਹੈ ਅਤੇ ਕੈਲੰਡਰ ਨੂੰ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਜ਼ਿਲ•ੇ ਦੇਸਮੂਹ ਸਕੂਲਾਂ, ਪੰਚਾਇਤੀ ਸੰਸਥਾਵਾਂ ਅਤੇ ਕਲੱਬਾਂ ਤੱਕ ਮੁਫ਼ਤ ਪਹੁੰਚਾਇਆ ਜਾਵੇਗਾ। ਉਨ•ਾਂ ਕਿਹਾ ਕਿ ਕੈਲੰਡਰ ’ਤੇ ਜ਼ਿਲ•ੇ ਵਿੱਚ ਚੱਲ ਰਹੇ ਟੀਬੀ ਕੰਟਰੋਲ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦਰਸਾਇਆ ਗਿਆਹੈ ਕਿ ਮਾਨਸਾ ਜ਼ਿਲ•ੇ ਵਿੱਚ ਬਲਗਮ ਜਾਂਚ ਲਈ ਅੱਠ ਮਾਈਕਰੋਸਕੋਪੀ ਸੈਂਟਰ ਮਾਨਸਾ, ਖਿਆਲਾ ਕਲਾਂ,ਸਰਦੂਲਗੜ•, ਝੁਨੀਰ, ਬੁਢਲਾਡਾ, ਬਰੇਟਾ, ਭੀਖੀ ਤੇ ਬੋਹਾ ਦੇ ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਗਏਹਨ। ਉਨ•ਾਂ ਕਿਹਾ ਕਿ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਲ•ੇ ਦੇ ਹਰ ਇੱਕ ਪਿੰਡ-ਸ਼ਹਿਰ ਵਿੱਚ ਮੁਫ਼ਤਦਵਾਈ ਲਈ 751 ਡਾਟਸ ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਸਦੇ ਨਾਲ-ਨਾਲ ਇਸ ਵਿੱਚਟੀਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਜਾਗਰੂਕਤਾ ਨਾਅਰੇ ਵੀ ਦਿੱਤੇ ਗਏ ਹਨ।
          ਕੈਲੰਡਰ ਜਾਰੀ ਕਰਨ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਸ਼ਾਨ ਸਿੰਘ, ਜ਼ਿਲ•ਾ ਪਰਿਵਾਰ ਭਲਾਈ ਅਫ਼ਸਰ ਡਾ. ਹਰਭਜਨ ਸਿੰਘ, ਸੀਨੀਅਰ ਡਾਟਸ ਪੱਲਸ ਸੁਪਰਵਾਈਜ਼ਰ ਸ਼੍ਰੀ ਜਗਦੀਸ਼ ਰਾਏ ਕੁਲਰੀਆਂ,ਸਮਾਜ-ਸੇਵੀ ਸ਼੍ਰੀ ਮਨਦੀਪ ਸਿੰਘ ਗੋਰਾ, ਡਾ. ਅਜੇ ਕੁਮਾਰ, ਸ਼੍ਰੀ ਸੁਰਿੰਦਰ ਕੁਮਾਰ ਫਾਰਮਾਸਿਸਟ, ਸ਼੍ਰੀ ਦੀਪਕਕਾਲੜਾ, ਸ਼੍ਰੀ ਸੁਰਿੰਦਰ ਕੁਮਾਰ, ਮੈਡਮ ਪ੍ਰਵੀਨ ਰਾਣੀ ਅਤੇ ਮੈਡਮ  ਸਵਿਤਾ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger