ਅੱਠ ਦਿਨਾਂ ‘ਆਤਮ ਰੱਖਿਆ ਕਰਾਟੇ’ ਟਰੇਨਿੰਗ ਕੈਪ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਤ

Monday, January 28, 20130 comments


ਸ਼ਾਹਕੋਟ 28 ਜਨਵਰੀ (ਏ.ਐਸ.ਅਰੋੜਾ) ਪਤੰਜਲੀ ਯੋਗ ਸਮਿਤੀ, ਮਹਿਲਾ ਸ਼ਕਤੀ ਸੰਸਥਾ ਅਤੇ ਨਿਰੋਗ ਯੋਗ ਸੰਸਥਾ ਸ਼ਾਹਕੋਟ ਵਲੋ ਕਰਾਟੇ ਕੋਚ ਦਲਜੀਤ ਸਿੰਘ ਬਲੈਕ ਬੈਲਟ- 3 ਡਨ (ਯੂ.ਐਸ.ਏ) ਇੰਟਰਨੈਸ਼ਨਲ ਰੈਫਰੀ ਆਫ ਬਾਕਸਿੰਗ ਦੀ ਨਿਗਰਾਨੀ ‘ਚ ਲਗਾਇਆ ਗਿਆ ਅੱਠ ਰੋਜ਼ਾ ਆਤਮ ਰਖਿਆ ਕਰਾਟੇ ਟਰੇਨਿੰਗ ਕੈਂਪ ਐਤਵਾਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਤੀ ਹੋ ਗਿਆ । ਇਸ ਅੱਠ ਦਿਨਾਂ ਚੱਲੇ ਕਰਾਟੇ ਟਰੇਨਿੰਗ ਕੈਂਪ ‘ਚ ਕੈਂਪ 40 ਬ¤ਚਿਆ ਅਤੇ 20 ਔਰਤਾਂ ਨੇ ਟਰੇਨਿੰਗ ਹਾਸਲ ਕੀਤੀ । ਕੈਂਪ ਦੀ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਨਿਰੋਗ ਯੋਗ ਸੰਸਥਾ ਦੇ ਪ੍ਰਧਾਨ ਦੇਵਰਾਜ ਸ਼ਰਮਾ ਅਤੇ ਮਨੁੱਖੀ ਅਧਿਕਾਰ ਪ੍ਰੈਸ ਕੱਲਬ ਦੇ ਪ੍ਰਧਾਨ ਕਮਲਜੀਤ ਸਿੰਘ ਭੱਟੀ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ । ਇਸ ਮੌਕੇ  ਮੈਡਮ ਕਿਰਨ ਅਰੋੜਾ, ਮੈਡਮ ਗੁਰਮੀਤ ਕੌਰ, ਮੈਡਮ ਬਬੀਤਾ ਗੁਪਤਾ ਆਦਿ ਨੇ ਕਿਹਾ ਕਿ ਉਹਨਾਂ ਨੇ ਇਸ ਕੈਂਪ ਦੌਰਾਨ ਆਤਮ ਰੱਖਿਆਂ ਸਬੰਧੀ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਹੈ । ਇਸ ਮੌਕੇ ਤੇ ਸੰਬੋਧਨ ਕਰਦਿਆ ਪਤੰਜਲੀ ਯੋਗ ਸਮਿਤੀ ਜ਼ਿਲਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਖਸ਼ੀਸ਼ ਸਿੰਘ ‘ਮਠਾੜੂ’ ਅਤੇ ਮਹਿਲਾ ਸ਼ਕਤੀ ਸੰਸਥਾ ਅਤੇ ਨਿਰੋਗ ਯੋਗ ਸੰਸਥਾ ਦੇ ਪ੍ਰਧਾਨ ਮੈਡਮ ਮਨਜੀਤ ਕੌਰ  ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਕਿਸੇ ਵੀ ਪਾਸਿਓ ਘੱਟ ਨਹੀਂ ਹਨ ਅਤੇ ਉਨ•ਾਂ ਨੇ ਇਸ ਕੈਂਪ ਦੌਰਾਨ ਸਿਖਲਾਈ ਹਾਸਲ ਕਰਕੇ, ਜਿਸ ਮੰਤਵ ਲਈ ਕੈਂਪ ਲਗਾਇਆ ਗਿਆ ਸੀ । ਸਮਾਗਮ ਦੇ ਅਖੀਰ ‘ਚ ਪ੍ਰਧਾਨ ਦੇਵਰਾਜ ਸ਼ਰਮਾ ਨੇ ਸਾਰੇ ਆਏ ਹੋਏ ਮਹਿਮਾਨਾਂ, ਕੈਂਪ ‘ਚ ਭਾਗ ਲੈਣ ਵਾਲੇ ਸਾਧਕਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਹਿਲਾ ਕਰਾਟੇ ਕੋਚ ਸੋਮਾ ਰਾਣੀ, ਸੰਦੀਪ ਸਿੰਘ ਤੇ ਨਿਰੰਜਨ ਸਿੰਘ ਪੂਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਠਾਕੁਰ ਪ੍ਰਧਾਨ ਹੈਲਪ ਲਾਈਨ ਗਰੁੱਪ ਸ਼ਾਹਕੋਟ, ਪਲਵਿੰਦਰ ਸਿੰਘ ਢਿਲੋਂ ਸੈਕਟਰੀ ਮਨੁੱਖੀ ਅਧਿਕਾਰ ਪ੍ਰੱੈਸ ਕਲੱਬ, ਬੈਜਨਾਥ ਅਗਰਵਾਲ, ਸੁਰਿੰਦਰ ਸੋਬਤੀ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਮਨਜੀਤ ਕੁਮਾਰ, ਜੋਗਿੰਦਰ ਸਿੰਘ ਬੱਬਰ, ਹੇਮੰਤ ਚੌਹਾਨ, ਰਣਜੀਤ ਸਿੰਘ ਮਠਾੜੂ, ਰਮੇਸ਼ ਅਗਰਵਾਲ, ਰੀਟਾ ਸੋਬਤੀ, ਗੁਲਜ਼ਾਰ ਸਿੰਘ, ਮੈਡਮ ਗੁਰਮੀਤ ਕੌਰ, ਸਰੋਜ ਰਾਣੀ ਆਦਿ ਹਾਜ਼ਰ ਸਨ ।  



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger