ਡਿਪਟੀਕਮਿਸ਼ਨਰ ਵੱਲੋਂ ਅਕੌਤ-ਅਸਮਾਨਪੁਰ ਵਿਖੇ ਉਦਯੋਗਿਕ ਫੋਕਲ ਪੁਆਇੰਟ ਲਈ ਰੱਖੀ 10 ਏਕੜ

Wednesday, January 30, 20130 comments


ਪਟਿਆਲਾ, 30 ਜਨਵਰੀ: ਗਂਟਕੋਹ  /  ਮੁੱਖ ਮੰਤਰੀਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਵਿਧਾਨਸਭਾਹਲਕਾ ਸਨੌਰ ਦੇ ਸਰਵ ਪੱਖੀ ਵਿਕਾਸਲਈ ਇਸ ਨੂੰ ਸਬਤਹਿਸੀਲਦਾਦਰਜਾਦੇਣਦੀ ਦਿੱਤੀ ਸਿਧਾਂਤਕਪ੍ਰਵਾਨਗੀ ਤੋਂ ਬਾਅਦਜ਼ਿਲ•ਾਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਕੇਸ ਤਿਆਰਕਰਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਬਲਬੇੜਾ ਵਿੱਚ 20 ਏਕੜਰਕਬੇ ਵਿੱਚ ਨਵੀਂ ਅਨਾਜਮੰਡੀ ਬਣਾਉਣ ਦੀਪ੍ਰਕਿਰਿਆ ਨੂੰ ਤੇਜ਼ ਕਰਦਿਆਂ ਡਿਪਟੀਕਮਿਸ਼ਨਰਪਟਿਆਲਾਸ਼੍ਰੀ ਜੀ.ਕੇ. ਸਿੰਘ ਨੇ ਪੰਚਾਇਤਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਕੀਤੀ ਹੈ ਕਿ ਇਸ ਸਬੰਧੀਸ਼ਾਮਲਾਟ ਜ਼ਮੀਨਲੈਣਲਈ ਤੁਰੰਤ ਕਾਰਵਾਈਆਰੰਭੀਜਾਵੇ । ਸ਼੍ਰੀ ਜੀ.ਕੇ. ਸਿੰਘ ਅੱਜ ਜ਼ਿਲ•ਾਪ੍ਰਬੰਧਕੀਕੰਪਲੈਕਸ ਵਿੱਚ ਸਨੌਰ ਹਲਕੇ ਦੇ ਸਰਵ ਪੱਖੀ ਵਿਕਾਸਲਈਅਧੀਨਸੇਵਾਵਾਂ ਚੋਣਬੋਰਡਪੰਜਾਬ ਦੇ ਸਾਬਕਾਚੇਅਰਮੈਨਅਤੇ ਹਲਕਾਇੰਚਾਰਜ ਸ. ਤਜਿੰਦਰਪਾਲ ਸਿੰਘ ਸੰਧੂ ਅਤੇ ਵੱਖ-ਵੱਖ ਸਰਕਾਰੀਵਿਭਾਗਾਂ ਦੇ ਅਧਿਕਾਰੀਆਂ ਨਾਲਕੀਤੀਮੀਟਿੰਗ ਦੀਪ੍ਰਧਾਨਗੀਕਰਰਹੇ ਸਨ । ਡਿਪਟੀਕਮਿਸ਼ਨਰ ਨੇ ਉਦਯੋਗ ਕੇਂਦਰ ਦੇ ਜਨਰਲਮੈਨੇਜਰ ਨੂੰ ਹਦਾਇਤਕੀਤੀ ਕਿ ਸਨੌਰ ਹਲਕੇ ਦੇ ਪਿੰਡਾਂ ਅਕੌਤ-ਅਸਮਾਨਪੁਰ ਵਿਖੇ ਉਦਯੋਗਿਕ ਫੋਕਲ ਪੁਆਇੰਟ ਲਈ ਰੱਖੀ 10 ਏਕੜ ਜਗ•ਾ ’ਤੇ ਫੋਕਲ ਪੁਆਇੰਟ ਦੀ ਉਸਾਰੀ ਲਈ ਤੁਰੰਤ ਵਿਸਥਾਰਤਰਿਪੋਰਟਤਿਆਰਕੀਤੀਜਾਵੇ ਅਤੇ ਸਰਵੇਖਣਕਰਕੇ ਇਹ ਦੱਸਿਆ ਜਾਵੇ ਕਿ ਇਸ ਜ਼ਮੀਨ’ਤੇ ਕਿਸ ਕਿਸਮ ਦੇ ਉਦਯੋਗ ਨੂੰ ਪ੍ਰਫੁਲਿਤ ਕੀਤਾ ਜਾ ਸਕਦਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਾਪਤ ਹੋ ਸਕਣ । ਉਨ•ਾਂ ਮੰਡੀਬੋਰਡ ਦੇ ਅਧਿਕਾਰੀਆਂ ਨੂੰ ਵੀਹਦਾਇਤਕੀਤੀ ਕਿ ਸਾਰੇ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਨਲਈਵੀਪ੍ਰਕਿਰਿਆ ਤੇਜ਼ ਕੀਤੀਜਾਵੇ ।
          ਡਿਪਟੀਕਮਿਸ਼ਨਰ ਨੇ ਹਦਾਇਤਕੀਤੀ ਸਨੌਰ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰਕਰਨਲਈ 27 ਫਰਵਰੀ ਨੂੰ ਸਨੌਰ ਵਿਖੇ ਮਾਡਲ ਸੁਵਿਧਾ ਕੈਂਪਲਗਾਇਆਜਾਵੇ ਜਿਸ ਵਿੱਚ ਵੱਖ-ਵੱਖ ਸਰਕਾਰੀਵਿਭਾਗਾਂ ਦੇ ਅਧਿਕਾਰੀਸ਼ਾਮਲ ਹੋ ਕੇ ਮੌਕੇ ’ਤੇ ਹੀ ਲੋਕਾਂ ਦੀਆਂ ਪੈਨਸ਼ਨਾਂ, ਰਾਸ਼ਨਕਾਰਡਾਂ ਤੇ ਮਾਲਵਿਭਾਗ ਨਾਲਸਬੰਧਤ ਵੱਖ-ਵੱਖ ਸਮੱਸਿਆਵਾਂ ਦਾਨਿਪਟਾਰਾਕਰਨ ਨੂੰ ਯਕੀਨੀ ਬਣਾਉਣਗੇ । ਉਨ•ਾਂ ਬਲਾਕ ਸਨੌਰ ਦੇ ਪਿੰਡ ਭੱਟੀਆਂ ਅਤੇ ਬਲਾਕ ਭੁਨਰਹੇੜੀ ਦੇ ਪਿੰਡਘੜਾਮਵਿਖੇ ਦੋ ਨਵੇਂ ਗਰਿੱਡ ਲਗਾਉਣ ਦੀਪ੍ਰਕਿਰਿਆਵੀ ਸ਼ੁਰੂ ਕਰਨਦੀਹਦਾਇਤਕੀਤੀ । ਉਨ•ਾਂ ਨਗਰ ਕੌਂਸਲ ਸਨੌਰ ਦੇ ਅਧਿਕਾਰੀਆਂ ਨੂੰ ਹਦਾਇਤਕੀਤੀ ਕਿ ਸਨੌਰ ਵਿਖੇ ਗਲੀਆਂ ਨਾਲੀਆਂ ਬਣਵਾਉਣ, ਸਟਰੀਟਲਾਈਟਾਂ ਲਗਾਉਣ, ਦੋ ਪਾਰਕ ਬਣਵਾਉਣ ਅਤੇ ਨਵੇਂ ਟਿਊਬਵੈਲ ਲਗਾਉਣ ਸਬੰਧੀਕੰਮ ਨੂੰ ਵੀ 31 ਮਾਰਚ ਤੱਕ ਮੁਕੰਮਲ ਕੀਤਾਜਾਵੇ ।
          ਸ਼੍ਰੀ ਜੀ.ਕੇ. ਸਿੰਘ ਨੇ ਨਗਰਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਕੀਤੀ ਕਿ ਰਣਜੀਤਨਗਰਅਤੇ ਅਲੀਪੁਰ ਅਰਾਈਆਂ ਵਿੱਚ ਸੜਕਾਂ ਨੂੰ ਤੁਰੰਤ ਪੱਕਾ ਕੀਤਾਜਾਵੇ ਅਤੇ ਸੀਵਰੇਜਅਤੇ ਪੀਣਵਾਲੇ ਪਾਣੀਸਬੰਧੀਕੰਮ ਤੁਰੰਤ ਮੁਕੰਮਲ ਕੀਤੇ ਜਾਣ । ਉਨ•ਾਂ ਦੱਸਿਆ ਕਿ ਪੰਜਾਬਸਰਕਾਰ ਵੱਲੋਂ ਪਟਿਆਲਾਵਿਖੇ ਸਥਿਤਸਾਕੇਤਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਨੂੰ ਅਪਗ੍ਰੇਡਕਰਕੇ ਉੱਤਰੀ ਭਾਰਤਦਾਸਭ ਤੋਂ ਵੱਡਾ ਕੇਂਦਰਬਣਾਇਆ ਜਾ ਰਿਹਾ ਹੈ ਜਿਸ ਵਿੱਚ 150 ਬਿਸਤਰਿਆਂ ਦੀਵਿਵਸਥਾਹੋਵੇਗੀ ਜਿਸ ਤੋਂ ਬਾਅਦਹਲਕਾ ਸਨੌਰ ਦੇ ਦੂਧਨਸਾਧਾਂ ਬਲਾਕਵਿਖੇ ਵੀ ਇਸ ਕੇਂਦਰਦਾਸਬ-ਸੈਂਟਰਬਣਾਇਆਜਾਵੇਗਾ। ਡਿਪਟੀਕਮਿਸ਼ਨਰ ਨੇ ਜ਼ਿਲ•ਾ ਉਦਯੋਗ ਕੇਂਦਰ ਦੇ ਜਨਰਲਮੈਨੇਜਰ ਨੂੰ ਹਦਾਇਤਕੀਤੀ ਕਿ ਪਟਿਆਲਾਇੰਡਸਟਰੀਅਲਏਰੀਏ ਦੇ ਉਦਯੋਗਪਤੀਆਂ ’ਤੇ ਅਧਾਰਤ ਇੱਕ ਵੈਬਸਾਈਟਤਿਆਰਕੀਤੀਜਾਵੇ ਅਤੇ ਲੁਧਿਆਣਾਅਤੇ ਅੰਮ੍ਰਿਤਸਰਦੀਤਰਜ਼ ’ਤੇ ਪਟਿਆਲਾਵਿਖੇ ਵੀ ਉਦਯੋਗ ਮੇਲਾ ਲਗਾਉਣ ਦੀਯੋਜਨਾਬਣਾਈਜਾਵੇ ਤਾਂ ਜੋ ਪਟਿਆਲਾ ਵਿੱਚ ਵੀ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ । ਇਸ ਮੌਕੇ ਪਿੰਡਾਂ ਵਿੱਚੋਂ ਗੰਦੇ ਪਾਣੀਦੀਨਿਕਾਸੀ, ਛੱਪੜਾਂ ’ਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ, ਪਿੰਡਾਂ ਦਾਸਰਵ ਪੱਖੀ ਵਿਕਾਸਕਰਨਸਮੇਤਹੋਰ ਵੱਖ-ਵੱਖ ਮੁੱਦਿਆਂ ਬਾਰੇ ਵੀਵਿਚਾਰਵਟਾਂਦਰਾਕੀਤਾ ਗਿਆ । ਡਿਪਟੀਕਮਿਸ਼ਨਰ ਨੇ ਕਿਹਾ ਕਿ ਇਸ ਹਲਕੇ ਦੇ ਬਹਾਦਰਗੜ• ਤੱਕ ਪੈਂਦੇ ਪਿੰਡਾਂ ਦੇ ਸਰਵ ਪੱਖੀ ਵਿਕਾਸਲਈਨਗਰਨਿਗਮਦੀ ਹੱਦ ਬਹਾਦਰਗੜ• ਤੱਕ ਕਰਨਲਈ ਇਸ ਖੇਤਰ ਵਿੱਚ ਪੈਂਦੇ ਪਿੰਡਾਂ ਤੋਂ ਮਤੇ ਪਾਸਕਰਵਾਏ ਜਾਣ ।
ਇਸ ਮੌਕੇ ਅਧੀਨਸੇਵਾਵਾਂ ਚੋਣਬੋਰਡਪੰਜਾਬ ਦੇ ਸਾਬਕਾਚੇਅਰਮੈਨਅਤੇ ਹਲਕਾ ਸਨੌਰ ਦੇ ਇੰਚਾਰਜ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਬ-ਤਹਿਸੀਲ ਸਨੌਰ ਦਾਰਕਬਾ 29,162ਹੈਕਟੇਅਰਹੋਵੇਗਾ ਜਿਸ ਅਧੀਨ 111 ਪਿੰਡਅਤੇ ਦੋ ਕਾਨੂੰਗੋ ਹਲਕੇ ਸਨੌਰ ਅਤੇ ਭੁਨਰਹੇੜੀ ਪੈਣਗੇ।
ਮੀਟਿੰਗ ਦੌਰਾਨ ਜ਼ਿਲ•ਾਵਿਕਾਸ ਤੇ ਪੰਚਾਇਤਅਫਸਰਸ਼੍ਰੀਵਿਨੋਦ ਗਾਗਟ, ਜ਼ਿਲ•ਾਮਾਲਅਫਸਰ ਸ. ਜਤਿੰਦਰ ਸਿੰਘ, ਜਿਲ•ਾਸ਼ਿਕਾਇਤਨਿਵਾਰਨਅਫਸਰਸ਼੍ਰੀਮਤੀਇੰਦਰਵੀਰ ਕੌਰ ਮਾਨ, ਜ਼ਿਲ•ਾ ਉਦਯੋਗ ਅਫਸਰ ਸ. ਰਾਮ ਸਿੰਘ, ਜੁਆਇੰਟ ਕਮਿਸ਼ਨਰਨਗਰਨਿਗਮ ਸ. ਨਾਜਰ ਸਿੰਘ, ਜ਼ਿਲ•ਾਮੰਡੀਅਫਸਰ ਸ. ਗੁਰਭਜਨ ਸਿੰਘ ਔਲਖ, ਸਿਹਤਅਧਿਕਾਰੀਡਾ. ਸੁਰਿੰਦਰਪਾਲ ਸਿੰਘ ਤੋਂ ਇਲਾਵਾਹੋਰਵਿਭਾਗਾਂ ਦੇ ਅਧਿਕਾਰੀਵੀਹਾਜ਼ਰਸਨ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger