ਸੰਤ ਸੀਚੇਵਾਲ ਜੀ ਨੇ ਨਵੀਂ ਵਿਆਹੀ ਜੋੜੀ ਨੂੰ ਪਾਇਆ ਬੂਟਿਆਂ ਦਾ ਸ਼ਗਨ

Monday, January 28, 20130 comments


ਪੰਜਾਬੀ ਸਭਿਆਚਾਰ ਨੂੰ ਖਾਹ ਜਾਣਗੇ ਮੈਰਿਜ਼ ਪੈਲਸ- ਸੰਤ ਸੀਚੇਵਾਲ
 ਮਲਸੀਆ, 28 ਜਨਵਰੀ (ਏ.ਐਸ.ਅਰੋੜਾ) ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ‘ਚ ਕੀਤੇ ਆਨੰਦ ਕਾਰਜ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦਿਆ ਸ਼ਗਨ ਵੱਜੋਂ ਉਨ•ਾਂ ਦੀਆਂ ਝੋਲੀਆਂ ‘ਚ ਬੂਟੇ ਰੱਖੇ । ਉਨ•ਾਂ ਇਸ ਮੌਕੇ ਵਿਆਹਾਂ-ਸ਼ਾਦੀਆ ਤੇ ਜਨਮ ਦਿਨਾਂ ਮੌਕੇ ਬੂਟਿਆਂ ਦੇ ਤੋਹਫੇ ਵੰਡੇ ਜਾਣ ਦੀ ਪਿਰਤ ਪਾਏ ਜਾਣ ਦੀ ਅਪੀਲ ਕੀਤੀ । ਉਨ•ਾਂ ਕਿਹਾ ਕਿ ਖੁਸ਼ੀਆਂ ਦੇ ਸਮਾਗਮਾਂ ਨੂੰ ਸਦੀਵੀ ਬਣਾਉਣ ਲਈ ਜਰੂਰੀ ਹੈ ਕਿ ਕੁਦਰਤ ਨਾਲ ਸਾਂਝ ਪਾਈ ਜਾਵੇ । ਉਨ•ਾਂ ਕਿਹਾ ਕਿ ਨਵੀਂ ਵਿਆਹੀ ਜੋੜੀ ਨੂੰ ਹਰ ਕੋਈ ਲੰਮੀ ਉਮਰ ਤੇ ਹਮੇਸ਼ਾਂ ਤੰਦਰੁਸਤ ਰਹਿਣ ਦੀਆਂ ਅਸੀਸਾਂ ਦਿੰਦਾ ਹੈ । ਉਨ•ਾਂ ਕਿਹਾ ਕਿ ਲੰਮੀ ਉਮਰ ਤੇ ਤੰਦਰੁਸਤੀ ਸਾਫ ਸੁਥਰੇ ਵਾਤਾਵਰਣ ਤੋਂ ਹੀ ਮਿਲ ਸਕਦੀ ਹੈ । ਇਸ ਲਈ ਵੱਡੀ ਪੱਧਰ ਤੇ ਬੂਟੇ ਲਾਏ ਜਾਣ ਤੇ ਬੂਟੇ ਲਗਾਉਣ ਲਈ ਮਨਾਏ ਜਾਂਦੇ ਜਸ਼ਨਾਂ ਨੂੰ ਇਸ ਨਾਲ ਜੋੜਿਆਂ ਜਾਵੇ । ਕਨੇਡਾ ਨਿਵਾਸੀ ਪ੍ਰੀਤਮ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਤੇ ਬੀਬੀ ਸੁਰਿੰਦਰ ਕੌਰ ਤੇ ਜਰਨੈਲ ਸਿੰਘ ਦੀ ਪੁੱਤਰੀ ਹਰਪ੍ਰੀਤ ਕੌਰ  ਦੇ ਵਿਆਹ ਸਮੇਂ ਸੰਤ ਸੀਚੇਵਾਲ ਜੀ ਨੇ ਮੈਰਿਜ ਪੈਲਸਾ ਤੋਂ ਖਹਿੜਾ ਛੱਡਵਾਉਣ ਦਾ ਸੱਦਾ ਦਿੱਤਾ । ਵਿਆਹ ‘ਚ ਕਿਸੇ ਕਿਸਮ ਦਾ ਨਾ ਦਾਜ ਦਿੱਤਾ ਗਿਆ ਤੇ ਨਾਹੀ ਮਿਲਣੀਆਂ ਮੌਕੇ ਸੋਨੇ ਦੀਆਂ ਮੁੰਦਰੀਆਂ ਪਾਈਆ ਗਈਆ । ਵਿਆਹ ਮੌਕੇ ਜੁੜੇ ਦੋਵੇਂ ਪ੍ਰੀਵਾਰਾਂ ਦੇ ਰਿਸ਼ਤੇਦਾਰਾਂ ਤੇ ਹੋਰ ਸਾਕ ਸੰਬੰਧੀਆਂ ਨੂੰ ਉਨ•ਾਂ ਅਪੀਲ ਕੀਤੀ ਕਿ ਮੈਰਿਜ਼ ਪੈਲਸ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ । ਉਨ•ਾਂ ਕਿਹਾ ਕਿ ਜੇ ਅਮੀਰ ਲੋਕ ਸਧਾਰਣ ਤਾਰੀਕੇ ਨਾਲ ਵਿਆਹ ਕਰਨ ਗਏ ਤਾਂ ਇਸ ਨਾਲ ਗਰੀਬਾਂ ਨੂੰ ਬੜੀ ਰਾਹਤ ਮਿਲੇਗੀ ਤੇ ਉਹ ਵੀ ਦੇਖਾ ਦੇਖੀ ਪੈਲਸ ‘ਚ ਵਿਆਹ ਕਰਨ ਦੀ ਥਾਂ ਪਿੰਡ ‘ਚ ਵਿਆਹ ਸਮਾਗਮ ਕਰਕੇ ਮਾਣ ਮਹਿਸੁਸ ਕਰਨਗੇ । ਸੰਤ ਸੀਚੇਵਾਲ ਨੇ ਕਿਹਾ ਕਿ ਪੈਲਸ ਸਾਡੇ ਪੰਜਾਬੀ ਸਭਿਆਚਾਰ ਨੂੰ ਵੀ ਨਿਗਲਦੇ ਜਾ ਰਹੇ ਹਨ । ਪੈਲਸਾ ‘ਚ ਚੱਲਦੇ ਅਸ਼ਲੀਲ ਗੀਤਾਂ ਨੂੰ ਪ੍ਰੀਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਸੁਣਨਾ ਹੀ ਰਿਸ਼ਤਿਆਂ ‘ਚ ਦੂਰੀਆਂ ਵਧਾ ਦਿੰਦਾ ਹੈ । ਇਸ ਮੌਕੇ ਸੰਤ ਅਵਤਾਰ ਸਿੰਘ ਯਾਦਗਾਰੀ ਗੱਤਕਾ ਅਖਾੜਾ ਦੀ ਟੀਮ ਵੱਲੋਂ ਆਪਣੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਨਿਰਮਲ ਕੁਟੀਆ ਸੀਚੇਵਾਲ ਵਿਖੇ ਨਵੀਂ ਵਿਆਹੀ ਜੌੜੀ ਨੂੰ ਬੂਟੇ ਦੇ ਕੇ ਆਸ਼ੀਰਵਾਦ ਦਿੰਦੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger