ਬੁਢਲਾਡਾ ਹਲਕੇ ਦੇ ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਵੰਡੇ ਜਾਣਗੇ 1 ਕਰੌੜ 89 ਲੱਖ ਰੁਪਇਆ-ਸਮਾਉ।

Friday, March 29, 20130 comments

ਬੁਢਲਾਡਾ 29 ਮਾਰਚ (ਪੰਕਜ ਰਾਜੂ) ਪੰਜਾਬ ਸਰਕਾਰ ਵੱਲੋਂ ਵੱਖ ਵੱਢ ਹਾਦਸਿਆਂ ਦੇ ਸ਼ਿਕਾਰ ਵਿਧਾਨ ਸਭਾ ਹਲਕਾ ਬੁਢਲਾਡਾ ਅੰਦਰ 1 ਕਰੌੜ 89 ਲੱਢ ਦੀ ਸਹਾਇਤਾ ਰਾਸ਼ੀ ਵੰਡੀ ਜਾਵੇਗੀ। ਇਹ ਸ਼ਬਦ ਅੱਜ ਇਥੇ ਸਥਾਨਕ ਐਸ.ਡੀ.ਐਮ. ਦਫਤਰ ਦੇ ਅੰਦਰ ਆਤਮ ਹੱਤਿਆ ਕਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਅਤੇ ਖੇਤਾਂ ਵਿੱਚ ਕੰਮ ਕਰਦੇ ਦੁਰਘਟਨਾ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਰਾਹਤ ਦੇ ਚੈਕ ਦਿੰਦਿਆਂ ਹਲਕਾ ਬੁਢਲਾਡਾ ਦੇ ਵਿਧਾਇਕ ਚਤਿੰਨ ਸਿੰਘ ਸਮਾਉਂ ਨੇ ਦੱਸਿਆ ਕਿ ਮਾਰਕਿਟ ਕਮੇਟੀ ਬੁਢਲਾਡਾ ਅਧੀਨ ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਵਿਅਕਤੀਆਂ  6 ਲੱਖ 85 ਹਜਾਰ ਰੁਪਇਆ ਅਤੇ ਆਤਮ ਹੱਤਿਆ ਅਤੇ ਕੈਂਸਰ ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ 18 ਲੱਖ ਰੁਪਏ ਦੇ ਚੈਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਪੀੜਤਾਂ ਨੂੰ ਰਾਸ਼ੀ ਦੇ ਚੈਕ ਜਲਦ ਹੀ ਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਨੇਕਾਂ ਭਲਾਈ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਲੈ ਕੇ ਜਾਣ। ਤਾਂ ਜੋ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕਤੇ ਐਸ.ਡੀ.ਐਮ. ਬੁਢਲਾਡਾ ਤੇਜਵੀਰ ਸਿੰਘ ਸੈਣੀ, ਸਰਪੰਚ ਜਸਵੀਰ ਸਿੰਘ ਬੌੜ੍ਹਾਵਾਲ, ਜੱਥੇਦਾਰ ਭੋਲਾ ਸਿੰਘ ਬਰ੍ਹੇ, ਹਰਮੇਲ ਸਿੰਘ ਕਲੀਪੁਰ, ਮੇਵਾ ਸਿੰਘ ਦੌਦੜਾ, ਜੋਗਾ ਸਿੰਘ ਬੋਹਾ, ਹਰਵਿੰਦਰ ਬੰਟੀ, ਦਰਸ਼ਨ ਸਿੰਘ ਰੱਲੀ, ਭਾਜਪਾ ਮੰਡਲ ਪ੍ਰਧਾਨ ਵਿਨੋਦ ਗਰਗ, ਪ੍ਰੇਮ ਗਰਗ ਆਦਿ ਹਾਜਰ ਸਨ।


 ਬੁਢਲਾਡਾ ਵਿੱਤੀ ਸਹਾਇਤਾ ਦੇ ਚੈਕ ਦਿੰਦੇ ਹੋਏ ਹਲਕਾ ਬੁਢਲਾਡਾ ਦੇ ਵਿਧਾਇਕ ਚਤਿੰਨ ਸਿੰਘ ਸਮਾਉ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger