ਆਈ ਡੀ ਪੀ ਦੀ ਪਿੰਡ ਬਚਾਉ ਮੁਹਿੰਮ ਦੇ ਚੇਤਨਾ ਕਾਫਲੇ ਨੂੰ ਨਾਭਾ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ

Tuesday, March 26, 20130 comments


ਨਾਭਾ, 26 ਮਾਰਚ (ਜਸਬੀਰ ਸਿੰਘ ਸੇਠੀ)-ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ , ਆਈ ਡੀ ਪੀ ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਪਿੰਡ ਬਚਾਉ ਮੁਹਿੰਮ ਦਾ ਕਾਫਲਾ, ਪੰਜਾਬ ਦੇ ਵੱਖ ਵੱਖ ਸਹਿਰਾਂ, ਪਿੰਡਾਂ ਤੋਂ ਹੁੰਦਾ ਹੋਇਆ ਅੱਜ ਨਾਭਾ ਇਲਾਕੇ ਦੇ ਪਿੰਡਾਂ ਵਿੱਚ ਪਹੁੰਚਿਆਂ, ਇਥੇ ਪਹੁੰਚਣ ਤੇ ਮੁਹਿੰਮ ਕਾਫਲੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਇਲਾਕੇ ਦੇ ਪਿੰਡ ਅਲੀਪੁਰ, ਛੀਟਾਂਵਾਲਾ, ਤੂੰਗਾਂ, ਹਸਨਪੁਰ, ਅੱਚਲ, ਸਾਧੋਹੇੜੀ, ਢੀਂਗੀ, ਦੋਦਾ, ਗੁਰਦਿੱਤਪੁਰਾ, ਗੁਦਾਇਆ, ਊਧਾ ਆਦਿ ਦਰਜਨਾਂ ਪਿੰਡਾਂ ਵਿੱਚ ਚੇਤਨਾ ਕਾਫਲੇ ਵੱਲੋਂ ਟੀਮਾਂ ਦੇ ਰੂਪ ਵਿੱਚ ਮੀਟਿੰਗਾਂ, ਜਨਤਿਕ ਰੈਲੀਆਂ ਕੀਤੀਆਂ ਗਈਆਂ। ਟੀਮਾਂ ਦੀ ਅਗਵਾਈ ਪਾਰਟੀ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ, ਕਰਨੈਲ ਸਿੰਘ ਜਖੇਪਲ, ਸੈਂਟਰ ਕਮੇਟੀ ਮੈਂਬਰ ਹਮੀਰ ਸਿੰਘ, ਮਾਸਟਰ ਲੱਖਾ ਸਿੰਘ ਮਾਨਸਾ, ਸਮਸੇਰ ਸਿੰਘ ਗਿੱਦੜਬਾਹਾ, ਗੁਰਮੀਤ ਸਿੰਘ ਥੂਹੀ, ਗੁਰਦਰਸ਼ਨ ਸਿੰਘ ਖੱਟੜਾ ਆਦਿ ਕਰ ਰਹੇ ਸਨ। ਪਿੰਡਾਂ ਵਿੱਚ ਕੀਤੀਆਂ ਜਨਤਿਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਜਿਲ•ਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਸੂਬਾ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਖੱਟੜਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਥੂਹੀ, ਕ੍ਰਿਸਨ ਸਿੰਘ ਲੁਬਾਣਾ ਆਦਿ ਨੇ ਕਿਹਾ ਕਿ ਮਈ 2013 ਵਿੱਚ ਆ ਰਹੀਆਂ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨੇ ਇੱਕ ਲੱਖ ਦੇ ਕਰੀਬ ਆਪਣੇ ਪ੍ਰਤੀਨਿਧਾ ਦੀ ਚੋਣ ਕਰਨੀ ਹੈ। ਇਹ ਚੁਣੇ ਪ੍ਰਤੀਨਿਧ ਰਾਜਨੀਤਿਕ ਤਬਦੀਲੀ ਲਈ ਵੱਡੀ ਕੜੀ ਬਣ ਸਕਦੇ ਹਨ। ਇਸ ਲਈ ਪਿੰਡਾਂ ਦੇ ਲੋਕਾਂ ਨੂੰ ਪੰਚਾਇਤੀ ਪ੍ਰਬੰਧ ਵਿੱਚ ‘ਮੂਕ ਦਰਸ਼ਕ‘ ਦੀ ਥਾਂ ‘ਆਪਣੀ ਹੋਣੀ ਦੇ ਆਪ ਮਾਲਕ‘ ਬਨਾਉਣ ਲਈ ਸੂਬੇ ਭਰ ਵਿਚ ‘ਪਿੰਡ ਬਚਾਉ ਮੁਹਿੰਮ‘ ਵਿ¤ਢ ਕੇ ਲੋਕਾਂ ਨੂੰ ਈਮਾਨਦਾਰ, ਲੋਕ ਸੇਵਾ ਨੂੰ ਪ੍ਰਣਾਏ, ਧੜੇਬੰਦੀ ਤੋਂ ਨਿਰਲੇਪ ਅਤੇ ਸੂਝਵਾਨ ਵਿਅਕਤੀਆਂ ਨੂੰ ਆਪਣੇ ਪ੍ਰਤੀਨਿ¤ਧ ਚੁਨਣ ਲਈ ਨਾ ਸਿਰਫ ਪ੍ਰੇਰਿਆ ਹੀ ਜਾਵੇ ਬਲਕਿ ਇਹੋ ਜਿਹੇ ਵਿਅਕਤੀਆਂ ਨੂੰ ਇਹ ਚੋਣਾਂ ਲੜਣ ਲਈ ਉਤਸ਼ਾਹਤ ਵੀ ਕੀਤਾ ਜਾਵੇ।ਪਿੰਡਾਂ ਵਿ¤ਚ ਪੈਦਾ ਕੀਤੀ ਗਈ ਧੜੇਬੰਦੀ ਖਤਮ ਕਰਕੇ ਆਪਸੀ ਭਾਈਚਾਰਾ ਮਜਬੂਤ ਕਰਨ ਲਈ ਅਜਿਹੇ ਆਗੂ ਚੁਣੇ ਜਾਣ, ਜਿਹੜੇ ਪਿੰਡ ਦੀ ਭਲਾਈ ਨੂੰ ਹੀ ਸਿਰਮੌਰ ਰ¤ਖ ਕੇ ਚ¤ਲਣ ਦਾ ਇਰਾਦਾ, ਕਿਰਦਾਰ ਅਤੇ ਸਮਰਪਣ ਦੀ ਭਾਵਨਾ ਰ¤ਖਦੇ ਹੋਣ। ਇਸ ਦੇ ਨਾਲ ਹੀ ਪੰਚਾਇਤੀ ਚੋਣਾਂ ਅੰਦਰ ਵੋਟਾਂ ਲੈਣ ਲਈ ਪੈਸਿਆਂ ਅਤੇ ਨਸ਼ਿਆਂ ਦੀ ਵਰਤੋਂ ਨੂੰ ਖਤਮ ਕਰਾਉਣ ਲਈ ਪਿੰਡਾਂ ਵਿਚ ਸਾਜਗਾਰ ਮਹੌਲ ਪੈਦਾ ਕਰਨ ਲਈ ਅਸਰਦਾਰ ਯਤਨ ਕਰਨ ਦੀ ਲੋੜ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਦੀ ਸਰਕਾਰ ਨੇ ਹਾਲ ਹੀ ਬਜਟ ਪੇਸ਼ ਕੀਤਾ ਹੈ, ਜਿਸ ਵਿੱਚ ਪਿੰਡਾਂ ਦੀ 70 ਫੀਸਦੀ ਅਬਾਦੀ ਲਈ ਬਜਟ ਵਿੱਚ ਸਿਰਫ 13 ਪ੍ਰਤੀਸਤ ਹਿੱਸਾ ਰੱਖਿਆ ਗਿਆ। ਜੋ ਪਿੰਡਾਂ ਦੇ ਲੋਕਾਂ ਨਾਲ ਵੱਡੀ ਬੇਇਨਸਾਫੀ ਹੈ। ¦ਮੇ ਸਮੇਂ ਤੋਂ ਸਰਕਾਰਾਂ ਨੇ ਆਪਣੀਆਂ ਨੀਤੀਆਂ ਵਿੱਚ ਪਿੰਡਾਂ ਨੂੰ ਪੂਰੀ ਤਰ•ਾਂ ਨਜ਼ਰਅੰਦਾਜ ਕੀਤਾ ਹੈ। ਇਸ ਕਰਕੇ ਪਿੰਡ ਬੁਰੀ ਤਰ•ਾਂ ਤਬਾਹ ਹੋਏ ਹਨ। ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ 65 ਸਾਲਾਂ ਤੋਂ ਲੀਡਰਾਂ ਦੇ ਹੱਥ ਮਜ਼ਬੂਤ ਕੀਤੇ ਹਨ, ਪ੍ਰੰਤੂ ਲੋਕ ਲਾਚਾਰ ਤੇ ਬੇਵਸ ਹੋਏ ਹਨ। ਹੁਣ ਸੱਤਾਧਾਰੀ ਲੋਕਾਂ ਦੀ ਹਾਲਤ ਇਹ ਬਣ ਚੁੱਕੀ ਹੈ, ਕਿ ਵੋਟਾਂ ਵੇਲੇ ਬੋਲੀ ਲਾਕੇ ਲੋਕਾਂ ਨੂੰ ਖਰੀਦਿਆ ਜਾਂਦਾ ਹੈ। ਜੋ ਬੋਲੀ ਵੱਧ ਲਗਾ ਜਾਂਦਾ ਹੈ, ਉਹ ਸੱਤਾ ਲੈ ਜਾਂਦਾ ਹੈ। ਇਨਾਂ ਸੱਤਾ ਦੇ ਲਾਲਚੀ ਆਗੂਆਂ ਨੇ ਪਿੰਡਾਂ ਨੂੰ ਬੁਰੀ ਤਰ•ਾਂ ਪਾਟੋ ਧਾੜ ਕਰ ਦਿੱਤਾ ਹੈ। ਪੰਜਾਬ ਦੇ ਪਿੰਡਾਂ ਦੀ ਹਾਲਤ ਇਨੀ ਬਦਤਰ ਹੋ ਗਈ ਹੈ ਕਿ ਪਿੰਡਾਂ ਦੇ ਪਿੰਡ ਸਮੂਹਿਕ ਆਤਮ ਹੱਤਿਆ ਵੱਲ ਨੂੰ ਵੱਧ ਰਹੇ ਹਨ। ਆਗੂਆਂ ਨੇ ਅੱਗੇ ਕਿਹਾ ਕਿ ਅੱਜ ਲੋਕਾਂ ਨੂੰ ਆਪਣੇ ਨਵੇਂ ਲੀਡਰਾਂ ਨੂੰ ਚੁਣਕੇ ਅੱਗੇ ਲਿਆਕੇ ਪਿੰਡਾਂ ਦੀ ਬਿਹਤਰੀ ਲਈ ਜਥੇਬੰਦ ਹੋ ਕੇ ਲੜਨਾ ਪਵੇਗਾ।
ਆਗੂਆਂ ਨੇ ਅੱਗੇ ਕਿਹਾ ਪਿੰਡਾਂ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਪਿੰਡ ਦੀ ਪਾਰਲੀਮੈਂਟ ਗ੍ਰਾਮ ਸਭਾ ਨੂੰ ਮਿਲੇ ਕਾਨੂੰਨੀ ਹੱਕਾਂ ਨੂੰ ਲਾਗੂ ਕਰਨ ਸਮੇਂ ਅਫਸਰਸਾਹੀ ਅਤੇ ਆਗੂਆਂ ਨੇ ਬਣਦਾ ਮਾਹੌਲ ਨਹੀਂ ਬਣਾਇਆ। ਜਿਸ ਕਾਰਨ ਗ੍ਰਾਮ ਸਭਾ ਦੇ ਹੋਣ ਵਾਲੇ ਇਜਲਾਸ ਸਿਰਫ ਕਾਗਜਾਂ ਵਿੱਚ ਹੀ ਸੀਮਤ ਹੋ ਗਏ ਹਨ। ਜਿਸ ਕਾਰਨ ਆਟਾ ਦਾਲ, ਮਨਰੇਗਾ, ਸਿਹਤ ਬੀਮਾ ਯੋਜਨਾ, ਕੱਚੇ ਘਰਾਂ ਦੀਆਂ ਗਰਾਂਟਾਂ ਆਦਿ ਦੇ ਮਾਮਲੇ ਪੂਰੀ ਤਰ•ਾਂ ਲਾਗੂ ਨਹੀਂ ਹੋ ਰਹੇ ਹਨ। ਜੇਕਰ ਥੋੜੇ ਬਹੁਤ ਲਾਗੂ ਕੀਤੇ ਵੀ ਜਾਂਦੇ ਹਨ, ਤਾਂ ਪਿੰਡ ਵਿੱਚ ਇੱਕ ਧੜੇ ਲਈ ਲਾਗੂ ਹੁੰਦੇ ਹਨ। ਪਿੰਡਾਂ ਦੇ ਇਜਲਾਸ ਲੋਕਾਂ ਦੀ ਸਮੂਲੀਅਤ ਨਾਲ ਨਾ ਹੋਣ ਕਾਰਨ ਹੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਕਿ ਕਾਨੂੰਨ ਅਨੁਸਾਰ ਪੰਜਾਬ ਦੇ ਬਜਟ ਦਾ ਤੀਜਾ ਹਿ¤ਸਾ ਸਿ¤ਧਾ ਪੰਚਾਇਤੀ ਸੰਸਥਾਵਾਂ ਦੇ ਖਾਤਿਆਂ ਵਿ¤ਚ ਜਮਾਂ ਹੋਣ, ਸੰਵਿਧਾਨ ਅਨੁਸਾਰ 29 ਮਹਿਕਮੇ ਸਿ¤ਧੇ ਪੰਚਾਇਤ ਅਧੀਨ ਕੀਤੇ ਜਾਣ ਅਤੇ ਇਹਨਾਂ ਦਾ ਵਿ¤ਤੀ ਤੇ ਪ੍ਰਸ਼ਾਸਕੀ ਪ੍ਰਬੰਧ ਵੀ ਪੰਚਾਇਤਾਂ ਨੂੰ ਦਿ¤ਤੇ ਜਾਣ। ਇਸ ਮੌਕੇ ਅਵਤਾਰ ਸਿੰਘ ਕਨਸੂਹਾ, ਜੱਗਾ ਸਿੰਘ ਕਨਸੂਹਾ, ਚਮਕੌਰ ਸਿੰਘ ਅਗੇਤੀ, ਗੁਰਵਿੰਦਰ ਸਿੰਘ ਅਗੇਤੀ, ਮਨਜੋਤ ਸਿੰਘ ਲੁਬਾਣਾ, ਗਿਆਨੀ ਭਗਵਾਨ ਸਿੰਘ ਲੁਬਾਣਾ, ਅਵਤਾਰ ਸਿੰਘ ਥੂਹੀ, ਜੱਗਾ ਸਿੰਘ ਧਨੇਠਾ, ਤਾਰਾ ਸਿੰਘ ਫੱਗੂਵਾਲ ਆਦਿ ਨੇ ਵੀ ਸੰਬੋਧਨ ਕੀਤਾ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger