ਪੁਲਿਸ ਨੇ ਟਰੱਕ ਸਮੇਤ ਟਰੱਕ ‘ਚ ਸਵਾਰ ਤਿੰਨ ਮਜ਼ਦੂਰਾਂ ਨੂੰ ਕੀਤਾ ਕਾਬੂ

Friday, March 29, 20130 comments


ਸ਼ਾਹਕੋਟ, 29 ਮਾਰਚ (ਸਚਦੇਵਾ) ਨਜ਼ਦੀਕੀ ਪਿੰਡ ਭੋਇਪੁਰ ਵਿਖੇ ਸ਼ਾਹਕੋਟ-ਮੋਗਾ ਮੁੱਖ ਮਾਰਗ ‘ਤੇ ਇੱਕ ਤੇਜ਼ ਰਫਤਾਰ ਟਰੱਕ ਵੱਲੋਂ ਸਕੂਟਰਾਂ ਸਵਾਰਾਂ ਨੂੰ ਪਿੱਛੋਂ ਦੀ ਜ਼ਬਰਦਸਤ ਟੱਕਰ ਮਾਰਣ ਕਾਰਣ, ਸਕੂਟਰ ਸਵਾਰ ਦੋਵੇਂ ਨੌਜੁਆਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਬਾਅਦ ਦੁਪਹਿਰ ਕਰੀਬ 3:30 ਵਜੇ ਦੋ ਨੌਜੁਆਨ ਸੁੱਚਾ ਸਿੰਘ ਪੁੱਤਰ ਧੰਨਾ ਸਿੰਘ ਅਤੇ ਵਿਨੋਦ ਕੁਮਾਰ ਪੁੱਤਰ ਕੁਲਵੰਤ ਲਾਲ (ਦੋਵੇ) ਵਾਸੀ ਉੱਚਾ ਧੌੜਾ ਮੁਹੱਲਾ ਕਪੂਰਥਲਾ ਆਪਣੇ ਵੈਸਪਾ ਸਕੂਟਰ (ਨੰ: ਪੀ.ਬੀ09-ਸੀ-0268) ‘ਤੇ ਕਪੂਰਥਲਾ ਤੋਂ ਮੋਗਾ ਵਿਖੇ ਕਿਸੇ ਕੰਮ ਜਾ ਰਹੇ ਸਨ, ਜਦ ਇਹ ਸ਼ਾਹਕੋਟ-ਮੋਹਾ ਮੁੱਖ ਮਾਰਗ ‘ਤੇ ਪਿੰਡ ਭੋਇਪੁਰ ਵਾਲੇ ਮੌੜ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ (ਨੰ: ਪੀ.ਬੀ08-ਏ.ਜੈਡ-9968), ਜੋ ਕਿ ਕਪੂਰਥਲਾ ਤੋਂ ਵਾਪਸ ਪਿੰਡ ਫਤਿਹਗੜ• ਕੋਰੋਟਾਲਾ (ਜਲਾਲਾਬਾਦ) ਜਾ ਰਿਹਾ ਸੀ, ਨੇ ਇਨ•ਾਂ ਨੂੰ ਪਿੱਛੋਂ ਦੀ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਣ ਦੋਵੇਂ ਸੜਕ ‘ਤੇ ਡਿੱਗ ਗਏ । ਇਸ ਘਟਨਾਂ ‘ਚ ਸਕੂਟਰ ਸਵਾਰ ਦੋਵੇਂ ਨੌਜੁਆਨ ਗੰਭੀਰ ਜਖਮੀ ਹੋ ਗਏ ਅਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ‘ਤੇ ਉਨ•ਾਂ ਦਾ ਸਕੂਟਰ ਵੀ ਬੁਰੀ ਤਰ•ਾਂ ਨਾਲ ਨੁਕਸਾਨਿਆ ਗਿਆ । ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਟਰੱਕ ਭਜਾ ਕੇ ਲੈ ਗਿਆ । ਇਸ ਹਾਦਸੇ ਨੂੰ ਜਦ ਨੇੜੇ ਦੀ ਲੰਘ ਰਹੇ ਜਲੰਧਰ ਦੇ ਐਸ.ਪੀ ਗਗਨਜੀਤ ਸਿੰਘ ਨੇ ਦੇਖਿਆ ਤਾਂ ਉਨ•ਾਂ ਆਪਣੀ ਗੱਡੀ ਟਰੱਕ ਦੇ ਪਿੱਛੇ ਲਗਾ ਲਈ, ਜਿਸ ਨੂੰ ਦੇਖ ਟਰੱਕ ਚਾਲਕ ਟਰੱਕ ਛੱਡ ਮੌਕੇ ਤੋਂ ਫਰਾਰ ਹੋ ਗਿਆ । ਐਸ.ਪੀ ਗਗਨਜੀਤ ਸਿੰਘ ਦੀ ਗਾਰਦ ਨੇ ਟਰੱਕ ਅਤੇ ਉਸ ਵਿੱਚ ਬੈਠੇ ਤਿੰਨ ਮਜ਼ਦੂਰਾਂ ਨੂੰ ਕਾਬੂ ਕਰ ਲਿਆ । ਜਿਨ•ਾਂ ਦੀ ਪਹਿਚਾਣ ਸਤਨਾਮ ਸਿੰਘ ਪੁੱਤਰ ਲਾਭ ਸਿੰਘ, ਰਾਜਵਿੰਦਰ ਸਿੰਘ ਪੁੱਤਰ ਜੋਰਾ ਸਿੰਘ ਅਤੇ ਸੁਰਜੀਤ ਪੁੱਤਰ ਗੁਰਦੇਵ ਸਿੰਘ ਸਾਰੇ ਵਾਸੀ ਫਤਹਿਗੜ• ਕੋਰੋਟਾਨਾ (ਜਲਾਲਾਬਾਦ) ਵਜੋਂ ਹੋਈ ਹੈ । ਇਸ ਘਟਨਾਂ ਬਾਰੇ ਐਸ.ਪੀ ਗਗਨਜੀਤ ਸਿੰਘ ਨੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਏ.ਐਸ.ਆਈ ਨਿਰਮਲ ਸਿੰਘ, ਏ.ਐਸ.ਆਈ ਦਿਨੇਸ਼ ਕੁਮਾਰ ਪੁਲਿਸ ਪਾਰਟੀ ਸਮੇਂਤ ਪਹੁੰਚੇ ਅਤੇ ਟਰੱਕ ‘ਤੇ ਟਰੱਕ ‘ਚ ਸਵਾਰ ਮਜ਼ਦੂਰਾਂ ਨੂੰ ਕਾਬੂ ਕਰ ਲਿਆ । ਇਸ ਮੌਕੇ ਉਨ•ਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ । 


ਸ਼ਾਹਕੋਟ-ਮੋਗਾ ਰੋਡ ਮੁੱਖ ਮਾਰਗ ‘ਤੇ ਪਿੰਡ ਭੋਇਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ਬਾਰੇ ਜਾਂਚ ਕਰਦੀ ਪੁਲਿਸ । ਨਾਲ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਟਰੱਕ (ਇੰਸੈਟ) ਮ੍ਰਿਤਕ ਸੁੱਚਾ ਸਿੰਘ ਅਤੇ ਵਿਨੋਦ ਕੁਮਾਰ ਦੀ ਲਾਸ਼ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger