ਅਮ੍ਰਿੰਤਸਰ ਸਮੂਹਿਕ ਬਲਾਤਕਾਰ ਘਟਨਾਂ ਪੰਜਾਬ ਸਰਕਾਰ ਦੇ ਮ¤ਥੇ ਇਕ ਹੋਰ ਕਲੰਕ

Tuesday, March 26, 20130 comments


ਚੰਡੀਗੜ•, 26 ਮਾਰਚ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਅ¤ਜ ਅਮ੍ਰਿੰਤਸਰ ਵਿਚ ਹੋਏ ਗੈਂਗ ਰੇਪ ਦੀ ਹੋਈ ਘਟਨਾ ਤੇ ਚਿੰਤਾ ਪ੍ਰਗਟ ਕਕਰਦਿਆ ਕਿਹਾ ਇਹ ਘਟਨਾ ਪੰਜਾਬ ਦੇ ਮੁ¤ਖ ਉਪ ਮੁ¤ਖ ਮੰਤਰੀ ਸ. ਸੁਖਬੀਰ ਬਾਦਲ ਦੇ ਮ¤ਥੇ ਤੇ ਇਕ ਹੋਰ ਕਲੰਕ ਹੈ।
ਪੰਜਾਬ ਵਿਚ ਔਰਤਾਂ ਉਤੇ ਹੋ ਰਹੇ ਅਤਿਆਚਾਰ ਉਤੇ ਦੁ¤ਖ ਪ੍ਰਗਟ ਕੀਤਾ । ਸ. ਬਾਜਵਾ ਦਾ ਕਿਹਾ ਪੰਜਾਬ ਵਿਚ ਔਰਤਾਂ ਅਤੇ ਦਲਿਤਾਂ ਵਿਰੁਧ ਅਪਰਾਧ ਵਧਦਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਹਰ ਨਵੇਂ ਦਿਨ ਔਰਤਾਂ ਨਾਲ ਹੋ ਰਹੀ ਬੇਇਨਸਾਫ਼ੀ ਉਤੇ ਠ¤ਲ ਪਾਉਣ ਦੇ ਅਸਮਰਥ ਹੈ।
ਸ. ਬਾਜਵਾ ਦਾ ਕਹਿਣਾ ਹੈ ਪੰਜਾਬ ਵਿਚ ਹਰ ਰੋਜ਼ ਔਸਤ ਦੇ ਹਿਸਾਬ ਨਾਲ 2 ਬਲਾਤਕਾਰ ਦੀਆ ਘਟਨਾਵਾਂ ਵਾਪਰਦੀਆ ਹਨ । ਇਸ ਬਾਰੇ ਸ. ਸੁਖਬੀਰ ਬਾਦਲ ਨੇ ਆਪ ਪੰਜਾਬ ਵਿਧਾਨ ਸਭਾ ਵਿਚ ਜਾਣਾਰੀ ਦਿ¤ਤੀ ਸੀ । ਨਵੰਬਰ 2012 ਤੋਂ ਜਨਵਰੀ 2013 ਦੌਰਾਨ ਕੁ¤ਲ 186 ਬਲਾਤਕਾਰ ਦੀਆ ਸ਼ਕਕਾਇਤਾਂ ਦਰਜ਼ ਕੀਤੀਆ ਗਈਆ ਲੁਧਿਆਣਾ ਜਿਲ•ੇ ਵਿਚ 22 ਬਲਾਤਕਾਰ ਦੇ ਕੇਸ ਦਰਜ ਹੋਏ। ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿਚ 14 ਬਲਾਤਕਾਰ ਦੀਆ ਸ਼ਮਾਇਤਾ ਦਰਜ ਹੋਈਆ । ਉਹਨਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਹਕੀਕਤ ਨਾਲੋਂ ਘ¤ਟ ਹਨ , ਬਹੁਤ ਅਜਿਹੇ ਕੇਸ ਵੀ ਹੁੰਦੇ ਹਨ, ਜਿਹੜੇ ਪੁਲਸ ਤ¤ਕ ਨਹੀਂ ਪੁਜਣ ਦਿ¤ਤੇ ਜਾਦੇ ।
ਪੰਜਾਬ ਕਾਂਗਰਸ ਪ੍ਰਧਾਨ ਸ. ਬਾਜਵਾ ਨੇ ਕਿਹਾ ਕਿ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁ¤ਖ ਮੰਤਰੀ  ਸ. ਸੁਖਬੀਰ ਬਾਦਲ ਨੂੰ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸ. ਬਾਜਵਾ ਨੇ ਕਿਹਾ ਕਿ ਔਰਤਾਂ ਉਤੇ ਅਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਪਿਛਲੇ ਕੁਝ ਸਮੇਂ ਤੋਂ ਦਿਲ ਦਿਹਲਾਉਣ ਵਾਲੀਆਂ ਘਅਨਾਵਾਂ ਸਾਹਮਣੇ ਆਈਆ ਹਨ, ਜਿਵੇਂ,‘‘ ਅਮ੍ਰਿੰਤਸਰ ਗੈਂਗ ਰੇਪ ਕੇਸ, ਤਰਨ ਤਾਰਨ ਵਿਚ ਦਲਿਤ ਕੁੜੀ ਨਾਲ ਪੁਲਸ ਮੁਲਾਜ਼ਮਾ  ਨੇ ਕੀਤੀ ਕੁ¤ਟ ਮਾਰ, ਅਤੇ ਪਟਿਆਲਾ ਵਿਚ ਕੁੜੀ ਨਾਲ ਹੋਇਆ ਸਾਮੂਹਿਕ ਬਲਾਤਕਾਰ ਤੇ ਪੁਲਸ ਵ¤ਲੋਂ ਇਸ ਦੀ ਸ਼ਕਾਇਤ ਦਰਜ ਕਰਨ ਤੋਂ ਇਨਕਾਰ ਕੀਤਾ, ਅਤੇ ਪੀੜਤ ਕੁੜੀ ਨੇ ਤੰਗ ਹੋ ਕੇ ਆਤਮਹ¤ਤਿਆ ਕਰ ਲਈ, ਇਹ ਸਭ ਘਟਨਾਵਾਂ ਪੰਜਾਬ ਵਿਚ ਕਾਨੂੰਨੀ ਵਿਵਸਥਾਂ ਦੇ ਵਿਗੜੇ ਹੋਏ ਢਾਂਚੇ ਨੂੰ ਦਰਸਾਉਦੀਆ ਹਨ । ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਰਲ ਤਾਰਨ ਦੀ ਪੀੜਤ ਕੁੜੀ ਨਾਲ ਹੋਈ ਧ¤ਕੇਸ਼ਾਹੀ ਵਿਰੁਧ ਦੇਸ਼ ਦੀ ਸੁਪਰੀਮ ਕੋਰਟ, ਅਤੇ ਪੰਜਾਬ ਹਰਿਆਣਾ ਹਾਈਕੋਰਟ ਦੁਆਰਾ ਦਿ¤ਤੇ ਹੁਕਮ ਨੇ ਪੰਜਾਬ ਸਰਕਾਰ ਦੀਆ ਅ¤ਖਾਂ ਖੋਲ ਦਿ¤ਤੀਆ । ਇਸ ਅਤਿਆਚਾਰ  ਵਿਰੁਧ ਪੰਜਾਬ ਕਾਂਗਰਸ ਨੇ ਪੀੜਤ ਨਾਲ ਪੂਰੀ ਹਮਦਰਦੀ ਦਖਾਉਦੇ ਹੋਏ, ਇਨਸਾਫ਼ ਦੀ ਲੜਾਈ ਵਿਚ ਪੂਰਾ ਸਾਥ ਦਿ¤ਤਾ ।
ਸ. ਬਾਜਵਾ ਦਾ ਕਹਿਣਾ ਹੈ ਸੂਬਾ ਸਰਕਾਰ ਦਾ ਪਹਿਲਾ ਕੰਮ ਮਨੁ¤ਖੀ ਜਾਨਾਂ ਅਤੇ ਮਨੁ¤ਖੀ ਅਧਿਕਾਰਾਂ ਦੀ ਰਾਖੀ ਕਰਨਾ ਹੈ। 
ਉਹਨਾਂ ਕਿਹਾ ਪੰਜਾਬ ਸਰਕਾਰ ਸਵਿਧਾਨਕ ਕਰਤਵਾ ਦੀ ਪੂਰੀ ਤਰ•ਾਂ ਪਾਲਣਾ ਨਹੀਂ ਕਰ ਰਹੀ । ਸ.ਬਾਜਵਾ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਪੁਲਸ ਨੂੰ ਦੇਸ਼ ਦੀ ਸਭ ਤੋਂ ਵਧੀਆ ਪੁਲਸ ਫੋਰਸ ਮੰਨਿਆ ਗਿਆ ਹੈ, ਪਰ ਇਸ ਦੀ ਵਰਤੋਂ ਰਾਜਨੀਤੀਕ ਕੰਮਾ ਲਈ ਕੀਤੀ ਜਾ ਰਹੀ ਹੈ। ਇਹ ਵੀ ਇਕ ਕਾਰਨ ਹੈ ਜਿਸ ਕਰਕੇ ਪੰਜਾਬ ਦਾ ਕਾਨੂੰਨੀ ਢਾਂਚਾ ਵਿਗੜਨ ਰਿਹਾ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger