ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਪਟਿਆਲਾ ਜ਼ਿਲ•ੇ ’ਚ ਕੈਂਸਰ ਪੀੜਤਾਂ

Tuesday, March 26, 20130 comments


ਪਟਿਆਲਾ, 26 ਮਾਰਚ/ਪਟਵਾਰੀ/ ‘‘ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਜ਼ਿਲ•ਾ ਪਟਿਆਲਾ ’ਚ ਜਨਵਰੀ-ਫਰਵਰੀ 2013 ਦੌਰਾਨ 58 ਕੈਂਸਰ ਰੋਗੀਆਂ ਦੇ ਇਲਾਜ ਲਈ ਬਿਨੈ-ਪੱਤਰ ਪ੍ਰਾਪਤ ਹੋਏ ਸਨ ਜਿਨ•ਾਂ ਦੇ ਇਲਾਜ ਲਈ ਸਬੰਧਤ ਹਸਪਤਾਲਾਂ ਨੂੰ 73 ਲੱਖ 90 ਹਜ਼ਾਰ ਤੋਂ ਵੱਧ ਰਾਸ਼ੀ ਮੁਹੱਈਆ ਕਰਵਾਈ ਜਾ ਚੁੱਕੀ ਹੈ ਜਦੋਂ ਕਿ ਦਸੰਬਰ 2012 ਤੱਕ ਮੁਕੰਮਲ ਤੌਰ ’ਤੇ ਪ੍ਰਾਪਤ ਹੋਏ 290 ਬਿਨੈ-ਪੱਤਰਾਂ ਤਹਿਤ ਲੋੜਵੰਦਾਂ ਦੇ ਇਲਾਜ ਲਈ 3 ਕਰੋੜ 22 ਲੱਖ ਤੋਂ ਵੱਧ ਰਾਸ਼ੀ ਹਸਪਤਾਲਾਂ ’ਚ ਦਿੱਤੀ ਜਾ ਚੁੱਕੀ ਹੈ। ’’ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ•ਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ਼੍ਰੀਮਤੀ ਗਿੱਲ ਨੇ ਦੱਸਿਆ ਕਿ ਪਟਿਆਲਾ ਜ਼ਿਲ•ੇ ਨੂੰ ਮਾਤਾ ਕੌਸ਼ੱਲਿਆ ਕਲਿਆਣ ਸਕੀਮ ਤਹਿਤ ਵਿੱਤੀ ਸਾਲ 2012-13 ਦੌਰਾਨ ਇੱਕ ਕਰੋੜ 44 ਲੱਖ ਰੁਪਏ ਪ੍ਰਾਪਤ ਹੋਏ ਹਨ ਜਿਸ ਤਹਿਤ 9273 ਲਾਭਪਾਤਰੀਆਂ ਨੂੰ ਲਗਭਗ 93 ਲੱਖ ਰੁਪਏ ਮੁਹੱਈਆ ਕਰਵਾਏ ਜਾ ਚੁੱਕੇ ਹਨ।  ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ•ੇ ਦੇ 2772 ਸਕੂਲਾਂ ਦਾ ਦੌਰਾ ਕਰਕੇ ਕਰੀਬ ਸਾਢੇ ਤਿੰਨ ਲੱਖ ਵਿਦਿਆਰਥੀਆਂ ਦੀ ਸਿਹਤ ਦਾ ਨਿਰੀਖਣ ਕੀਤਾ। ਸ਼੍ਰੀਮਤੀ ਗਿੱਲ ਨੇ ਦੱਸਿਆ ਜ਼ਿਲ•ੇ ’ਚ 108 ਐਂਬੂਲੈਂਸ ਸੇਵਾਵਾਂ ਰਾਹੀਂ ਇਸ ਸਾਲ 3383 ਲੋੜਵੰਦਾਂ ਨੂੰ ਮੁਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸੁਵਿਧਾ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ•ਾਂ ਦੱਸਿਆ ਕਿ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਜ਼ਿਲ•ੇ ਦੇ 357 ਪਿੰਡਾਂ ਦਾ ਦੌਰਾ ਕਰਕੇ 22 ਹਜ਼ਾਰ ਤੋਂ ਵੱਧ ਰੋਗੀਆਂ ਦੀ ਜਾਂਚ ਕਰਕੇ ਲੋੜਵੰਦਾਂ ਦੇ ਈ.ਸੀ.ਜੀ., ਐਕਸ-ਰੇਅ ਤੇ ਹੋਰ ਲੋੜੀਂਦੇ ਟੈਸਟ ਕੀਤੇ ਗਏ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਵਰਿੰਦਰ ਸਿੰਘ ਮੋਹੀ, ਸਹਾਇਕ ਸਿਵਲ ਸਰਜਨ ਡਾ. ਪੁਰਸ਼ੋਤਮ ਗੋਇਲ ਤੋਂ ਇਲਾਵਾ ਡਰੱਗ ਇੰਸਪੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਐਸ.ਐਮ.ਓਜ਼ ਵੀ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger