ਸੀ.ਆਈ.ਏ ਪਟਿਆਲਾ ਵੱਲੋਂ ਅਸਲੀ ਨੋਟਾਂ ਨਾਲ ਮਿਲਦੇ ਜੁਲਦੇ ਕਾਗਜ਼ਾਂ ਦੀਆਂ ਗੱਥੀਆਂ ਬਣਾ ਕੇ ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ :ਐਸ.ਐਸ.ਪੀ

Thursday, March 28, 20130 comments

ਪਟਿਆਲਾ, 28 ਮਾਰਚ:ਪਟਵਾਰੀ/ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਸੀਨੀਅਰ ਕਪਤਾਨ ਪੁਲਿਸ, ਜਿਲਾ ਪਟਿਆਲਾ ਵੱਲੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਭਾਰੀ ਕਾਮਯਾਬੀ ਮਿਲੀ ਜਦੋ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਐਸ.ਪੀ (ਡੀ) ਪਟਿਆਲਾ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਡੀ.ਐਸ.ਪੀ (ਡੀ) ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਯੋਗ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਬਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ  ਜੋੜੀਆਂ ਸੜਕਾਂ ਦੇਵੀਗੜ ਰੋਡ ’ਤੇ ਕੀਤੀ ਨਾਕਾਬੰਦੀ ਦੌਰਾਨ ਮੁਖਬਰੀ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਭੋਲੇ ਭਾਲੇ ਲੋਕਾਂ ਨੂੰ ਦੁਗਣੀ ਜਾਅਲੀ ਕਰੰਸੀ ਦੱਸ ਕੇ 100-100 ਰੁਪਏ ਦੇ ਅਸਲੀ ਨੋਟਾਂ ਨਾਲ ਮਿਲਦੇ ਜੁਲਦੇ ਕਾਗਜਾਂ ਦੀਆ ਗੱਥੀਆ ਬਣਾਕੇ ਲੁਟਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਹ ਵਿਅਕਤੀ ਇਹ ਵਿਅਕਤੀ ਗੱਥੀਆਂ ’ਤੇ ਸੌ ਸੌ ਰੁਪਏ ਦੇ ਅਸਲੀ ਨੋਟ ਲਗਾ ਕੇ ਧੋਖੇ ਨਾਲ ਭੋਲੇ ਭਾਲੇ ਲੋਕਾਂ ਕੋਲੋਂੋ ਅਸਲੀ ਕਰੰਸੀ ਲੇੈ ਕੇ ਭੱਜ ਜਾਦੇ ਸਨ। ਉਨ•ਾਂ ਦੱਸਿਆ ਕਿ ਪੁਲਿਸ ਨੇ ਮੁਖਤਿਆਰ ਚੰਦ ਉਰਫ ਮਾਣਾ ਪੁੱਤਰ ਚਮਨ ਲਾਲ , ਗੁਰਮੇਜ਼ ਸਿੰਘ ਉਰਫ ਗੇਜਾ ਪੁੱਤਰ ਜੱਗਾ ਸਿੰਘ ,  ਕੁਲਵੰਤ ਸਿੰਘ ਉਰਫ ਵਿੱਕੀ ਪੁੱਤਰ ਹਰਨਾਮ ਸਿੰਘ ਅਤੇ ਗੁਰਮੀਤ ਸਿੰਘ ਉਰਫ ਮੀਤਾ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਸ਼ਕਰਪੁਰ ਥਾਣਾ ਜਾਖਲ ਜਿਲਾ ਫਤਿਆਬਾਦ ( ਹਰਿਆਣਾ) ਨੂੰ ਕਾਰ ਮਾਰੂਤੀ ਨੰ: ਐਚ.ਆਰ-23 ਈ-3553 ’ਤੇ ਕਾਬੂ ਕਰਕੇ ਦੋਸੀਆਂ ਦੇ ਖਿਲਾਫ ਮੁੱਕਦਮਾ ਨੰਬਰ 21 ਮਿਤੀ 27/03/2013 ਅ/ਧ 420 ਹਿੰ:ਡੰ ਥਾਣਾ ਸਨੋਰ ਦਰਜ ਕੀਤਾ ਗਿਆ ਅਤੇ ਕਾਰ ਵਿਚੋਂ ਇਕ ਕਾਲੇ ਰੰਗ ਦਾ ਬੈਗ ਜਿਸ ਵਿਚੋ 10 ਗੱਥੀਆਂ, ਜਿਹਨਾ ਦੇ ਉਪਰ ਥੱਲੇ 100/100 ਰੂਪੈ ਵਾਲੇ ਇਕ ਇਕ ਨੋਟ ਲਾਏ ਹੋਏ ਹਨ, ਬਰਾਮਦ ਹੋਏ ਹਨ ਜੋ ਕੁਲ 2000/-ਰੂਪੈ ਅਸਲ ਕਰੰਸੀ ਅਤੇ 980 ਕਾਗਜ ਦੇ ਟੁਕੜੇ ਜਿਹਨਾ ਦਾ ਰੰਗ ਨੋਟਾਂ ਨਾਲ ਮਿਲਦਾ ਹੈ ।ਮੁਖਤਿਆਰ ਚੰਦ ਉਰਫ ਮਾਣਾ, ਗੁਰਮੇਜ਼ ਸਿੰਘ ਉਰਫ ਗੇਜਾ,ਕੁਲਵੰਤ ਸਿੰਘ ਉਰਫ ਵਿੱਕੀ ਅਤੇ ਗੁਰਮੀਤ ਸਿੰਘ ਉਰਫ ਮੀਤਾ ਉੁਕਤ ਦੀ ਪੁੱਛ੍ਯ ਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਕਿ ਇਨ•ਾਂ ਨੇ ਆਪਣੇ ਪਿੰਡ ਦੇ ਹੋਰ 7/8 ਵਿਅਕਤੀਆ ਨਾਲ ਰੱਲਕੇ ਇਕ ਗਿਰੋਹ ਤਿਆਰ ਕੀਤਾ ਹੋਇਆ ਹੈ ਜਿਨ•ਾਂ ਨੇ ਪਹਿਲਾਂ ਵੀ ਕਾਫੀ ਵਿਅਕਤੀਆਂ ਨਾਲ ਧੋਖਾਧੜੀ ਨਾਲ ਠੱਗੀ ਮਾਰੀ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਦੁਗਣੀ ਜਾਅਲੀ ਕਰੰਸੀ ਦੇਣ ਦਾ ਝਾਂਸਾ ਦੇ ਕੇ ਅਸਲ ਕਰੰਸੀ ਖੋਹ ਕੇ ਮੌਕੇ ਤੋਂ ਭੱਜ ਜਾਂਦੇ  ਸਨ । ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger