ਕੈਦੀ ਆਪਸ ’ਚ ਭਿੜੇ, ਤਿੰਨ ਜਖ਼ਮੀ

Thursday, March 28, 20130 comments


ਨਾਭਾ, 28 ਮਾਰਚ (ਜਸਬੀਰ ਸਿੰਘ ਸੇਠੀ) – ਨਾਭਾ-ਭਵਾਨੀਗੜ• ਰੋਡ ’ਤੇ ਬਣੀ ਨਵੀਂ ਜ਼ਿਲ•ਾ ਜੇਲ• ’ਚ ਬੰਦ ਤਿੰਨ ਕੈਦੀ ਆਪਸ ’ਚ ਲੜ ਪਏ, ਜਿਸ ਕਾਰਨ ਇਨ•ਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾਇਆ ਗਿਆ। ਪੁਲੀਸ ਵੱਲੋਂ ਇਸ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਜ਼ਿਲ•ਾ ਜੇਲ• ’ਚ ਬੰਦ ਕੈਦੀ ਅਮਰੀਕ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਖਲਾਲ ਕਲਾਂ ਥਾਣਾ ਦਿੜ•ਬਾ, ਜੋ ਕਿ ਆਈ.ਪੀ.ਸੀ. ਦੀ ਧਾਰਾ 302, 201 ਤਹਿਤ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੈਦੀ ਭਗਵਾਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਰਾਏ ਦਰਾਣਾ ਥਾਣਾ ਦਿੜ•ਬਾ ਵੀ ਆਈ.ਪੀ.ਸੀ. ਦੀ ਧਾਰਾ 302, ਅਸਲਾ ਐਕਟ ਦੀ ਧਾਰਾ 25, ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਕੈਦੀ ਜਸਪਾਲ ਸਿੰਘ ਪੁੱਤਰ ਆਤਮਾ ਰਾਮ ਵਾਸੀ ਬੜ•ੀ ਚੂਲਰ ਥਾਣਾ ਮੂਨਕ ਜੋ ਕਿ ਭੁੱਕੀ ਦੇ ਕੇਸ ’ਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜ਼ਿਲ•ਾ ਸੰਗਰੂਰ ਦੇ ਰਹਿਣ ਵਾਲੇ ਇਹ ਤਿੰਨੋਂ ਕੈਦੀ ਬੈਰਕ ਨੰ: 7 ’ਚ ਬੰਦ ਸਨ। ਕੱਲ ਰਾਤ 9 ਵਜੇ ਦੇ ਕਰੀਬ ਕਿਸੇ ਗੱਲ ਨੂੰ ਲੈ ਕੇ ਇਨ•ਾਂ ਕੈਦੀਆਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ’ਚ ਤਿੰਨੋਂ ਜਣੇ ਜਖ਼ਮੀ ਹੋ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਜੇਲ• ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਉਨ•ਾਂ ਨੂੰ ਬਚਾਇਆ ਤੇ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾ ਦਿੱਤਾ। ਜਿਥੇ ਕੈਦੀ ਅਮਰੀਕ ਸਿੰਘ ਤੇ ਜਸਪਾਲ ਸਿੰਘ ਨੂੰ ਛੁੱਟੀ ਦੇ ਦਿੱਤੀ ਗਈ ਹੈ ਪਰ ਕੈਦੀ ਭਗਵਾਨ ਸਿੰਘ ਅਜੇ ਦਾਖਲ ਹੈ। ਪੁਲੀਸ ਵੱਲੋਂ ਘਟਨਾ ਦੀ ਪੜ•ਤਾਲ ਕੀਤੀ ਜਾ ਰਹੀ ਹੈ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger