ਸੜਕ ਪਾਰ ਕਰ ਰਹੀ ਲੜਕੀ ਦੀ ਟੈਂਪੂ ਟ੍ਰੈਵਲ ਦੀ ਲਪੇਟ ‘ਚ ਆਉਣ ਕਾਰਣ ਮੌਤਚਾਲਕ ਮੌਕੇ ਤੋਂ ਫਰਾਰ, ਪੁਲਿਸ ਨੇ ਕੁੱਝ ਦੂਰੀ ਤੋਂ ਕੀਤਾ ਕਾਬੂ

Friday, March 29, 20130 comments


ਮਲਸੀਆਂ, 29 ਮਾਰਚ (ਸਚਦੇਵਾ) ਸ਼ੁੱਕਰਵਾਰ ਸ਼ਾਮ ਨਜ਼ਦੀਕੀ ਪਿੰਡ ਰੂਪੇਵਾਲ ਅੱਡੇ ‘ਤੇ ਇੱਕ ਤੇਜ਼ ਰਫਤਾਰ ਟੈਪੂ ਟ੍ਰੈਵਲ ਗੱਡੀ ਵੱਲੋਂ ਇੱਕ ਮਾਸੂਮ ਲੜਕੀ ਨੂੰ ਆਪਣੀ ਲਪੇਟ ਵਿੱਚ ਲੈਣ ਕਾਰਣ, ਉਸ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਰਾਜਵਿੰਦਰ ਕੌਰ ਉਰਫ ਰਾਜੂ (12) ਪੁੱਤਰੀ ਜੋਗਿੰਦਰ ਸਿੰਘ ਵਾਸੀ ਮਹਿਮੂਵਾਲ ਮਾਲ•ਾ ਸ਼ੁੱਕਰਵਾਰ ਸ਼ਾਮ ਆਪਣੀ ਦਾਦੀ ਸੁਰਜੀਤ ਕੌਰ ਦੀ ਦਵਾਈ ਲੈਣ, ਉਸ ਦੇ ਨਾਲ ਪਿੰਡ ਰੂਪੇਵਾਲ ਵਿਖੇ ਆਈ ਸੀ । ਇਸੇ ਸਮੇਂ ਦੌਰਾਨ ਜਦ ਰਾਜਵਿੰਦਰ ਕੌਰ ਆਪਣੇ ਦਾਦੀ ਨੂੰ ਦੁਕਾਨ ‘ਤੇ ਬਿਠਾ ਕੇ ਸੜਕ ਪਾਰ ਕਰਕੇ ਕੋਈ ਚੀਜ਼ ਲੈਣ ਚੱਲੀ ਤਾਂ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫਤਾਰ ਟੈਂਪੂ ਟ੍ਰੈਵਲ ਗੱਡੀ (ਨੰ: ਪੀ.ਬੀ01-ਏ-1498), ਜੋ ਕਿ ਲੋਹੀਆ ਵਾਲੇ ਪਾਸਿਓ ਆ ਰਹੀ ਸੀ ਨੇ ਇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਣ ਰਾਜਵਿੰਦਰ ਕੌਰ ਗੰਭੀਰ ਜਖਮੀ ਹੋ ਗਈ, ਜਦ ਕਿ ਟੈਪੂ ਟ੍ਰੈਵਲ ਚਾਲਕ ਗੱਡੀ ਲੈ ਕੇ ਮੌਕੇ ਤੋਂ ਭੱਜ ਗਿਆ । ਜਖਮੀ ਰਾਜਵਿੰਦਰ ਕੌਰ ਨੂੰ ਡਾਇਲ 108 ਐਬੂਲੈਂਸ ਦੇ ਮੁਲਾਜ਼ਮਾਂ ਨੇ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਇਸ ਸਬੰਧੀ ਮਲਸੀਆਂ ਚੌਂਕੀ ਇੰਚਾਰਜ਼ ਐਸ.ਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਟੈਂਪੂ ਟ੍ਰੈਵਲ ਚਾਲਕ ਨੂੰ ਗੱਡੀ ਸਮੇਂਤ ਕਾਬੂ ਕਰ ਲਿਆ ਗਿਆ ਹੈ । ਉਨ•ਾਂ ਦੱਸਿਆ ਕਿ ਚਾਲਕ ਦੀ ਪਹਿਚਾਣ ਰਕੇਸ਼ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਮੰਡੀ ਥਾਣਾ ਫਿਲੌਰ ਵਜੋਂ ਹੋਈ ਹੈ । ਮ੍ਰਿਤਕਾਂ ਰਾਜਵਿੰਦਰ ਕੌਰ ਦੀ ਇੱਕ ਭੈਣ ਅਤੇ ਇੱਕ ਭਰਾਂ ਸੀ, ਜਿਨ•ਾਂ ਵਿੱਚੋਂ ਰਾਜਵਿੰਦਰ ਕੌਰ ਸਭ ਤੋਂ ਛੋਟੀ ਸੀ ਅਤੇ ਉਹ ਪੰਜਵੀਂ ਜਮਾਤ ਵਿੱਚ ਪੜ•ਦੀ ਸੀ ‘ਤੇ ਸ਼ਨੀਵਾਰ ਨੂੰ ਉਸ ਦਾ ਪੰਜਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਣਾ ਸੀ । 


ਪਿੰਡ ਰੂਪੇਵਾਲ ਅੱਡੇ ‘ਤੇ ਹੋਏ ਸੜਕ ਹਾਦਸੇ ‘ਚ ਮਾਰੀ ਗਈ ਲੜਕੀ ਦੀ ਲਾਸ਼ ਕੋਲ ਵਿਰਲਾਪ ਕਰਦਾ ਉਸ ਦਾ ਭਰਾਂ । (ਇੰਸੈਟ) ਮ੍ਰਿਤਕਾਂ ਰਾਜਵਿੰਦਰ ਕੌਰ ਦੀ ਲਾਸ਼ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger