ਚੈਕਿੰਗ ਦੀ ਸੂਚਨਾ ਮਿਲਣ ਤੇ ਦੁਕਾਨਦਾਰ ਦੁਕਾਨ ਬੰਦ ਕਰਕੇ ਭੱਜਿਆ, ਦੁਕਾਨ ਸੀਲ

Thursday, March 28, 20130 comments


ਨਾਭਾ, 28 ਮਾਰਚ (ਜਸਬੀਰ ਸਿੰਘ ਸੇਠੀ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਡਰੱਗ ਵਿਭਾਗ ਦੀ ਆਪਣੀ ਟੀਮ ਨਾਲ ਪਿੰਡ ਬਾਬਰਪੁਰ ਵਿਖੇ ਦੁਕਾਨ ’ਤੇ ਅਚਨਚੇਤੀ ਚੈਕਿੰਗ ਕੀਤੀ ਗਈ। ਚੈਕਿੰਗ ਤੋਂ ਬਾਅਦ ਦੁਕਾਨ ਸੀਲ ਕਰ ਦਿੱਤੀ ਗਈ।
ਡਰੱਗ ਇੰਸਪੈਕਟਰ ਅਮਿਤ ਲਖਨਪਾਲ ਨੇ ਆਈ.ਪੀ.ਏ. ਮੈਂਬਰ ਤੇ ਹੋਰ ਸਮੇਤ ਅਚਨਚੇਤੀ ਅੱਜ ਪਿੰਡ ਬਾਬਰਪੁਰ ਵਿਖੇ ਬਣੀ ਦਵਾਈਆਂ ਦੀ ਦੁਕਾਨ ’ਤੇ ਛਾਪਾ ਮਾਰਿਆ ਪਰ ਦੁਕਾਨਦਾਰ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਆਪਣੀ ਦੁਕਾਨ ਬੰਦ ਕਰਕੇ ਭੱਜ ਗਿਆ। ਇਸ ਸਬੰਧੀ ਸ੍ਰੀ ਲਖਨਪਾਨ ਨੇ ਦੱਸਿਆ ਕਿ ਉਨ•ਾਂ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਬਾਬਰਪੁਰ ਵਿਖੇ ਬਣੀ ਅਵਤਾਰ ਸਿੰਘ ਮੈਡੀਕਲ ਸਟੋਰ ਦੀ ਦੁਕਾਨ ’ਤੇ ਨਸ਼ੀਲੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ। ਇਸ ਲਈ ਉਨ•ਾਂ ਵੱਲੋਂ ਅੱਜ ਇਸ ਦੁਕਾਨ ਦੀ ਚੈਕਿੰਗ ਕੀਤੀ ਗਈ ਤਾਂ ਦੁਕਾਨਦਾਰ ਆਪਣੀ ਦੁਕਾਨ ਬੰਦ ਕਰ ਗਿਆ। ਜਿਸ ਕਾਰਨ ਉਨ•ਾਂ ਇਸ ਦੁਕਾਨ ਨੂੰ ਪੂਰੀ ਤਰ•ਾਂ ਸੀਲ ਕਰ ਦਿੱਤਾ ਹੈ। ਇਸ ਦੁਕਾਨ ਦੀ ਅੰਦਰੋਂ ਚੈਕਿੰਗ ਕਰਨ ਤੋਂ ਬਾਅਦ ਹੀ ਦੁਕਾਨਦਾਰ ’ਤੇ ਕਾਰਵਾਈ ਕੀਤੀ ਜਾਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger