ਪ੍ਰਪਾਰਟੀ ਦੇ ਝਗੜੇ ਕਾਰਨ ਜੇਠ ਨੇ ਛੋਟੀ ਭਰਜਾਈ ‘ਤੇ ਕੀਤਾ ਹਮਲਾ

Thursday, March 28, 20130 comments


( ਸਤਪਾਲ ਸੋਨੀ )ਮੁਲਾਂਪੁਰ,( ਲੁਧਿਆਣਾ) –ਅਜ ਦੁਪਿਹਰ ਪਿੰਡ ਜਾਂਗਪੁਰ ਵਿੱਖੇ ਕੁਝ ਹਥਿਆਰਬੰਦ ਲੋਕਾਂ ਨੇ ਮਨਦੀਪ ਕੌਰ ਦੇ ਘਰ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿਤਾ ਹੈ।ਮਨਦੀਪ ਕੌਰ ਦੇ ਮੁਤਾਬਿਕ ਉਸ ਦਾ ਪਤੀ ਕੰਮਕਾਜ ਦੇ ਕਾਰਨ ਬਿਹਾਰ ਰਹਿੰਦਾ ਹੈ ਅਤੇ ਉਹ ਘਰ ਵਿੱਚ  ਇੱਕਲੀ ਆਪਣੇ ਪੰਜ ਸਾਲਾ ਲੜਕੇ ਦਾ ਨਾਲ ਰਹਿ ਰਹੀ ਹੈ। ਉਸ ਦਾ ਆਪਣੇ ਜੇਠ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਪ੍ਰਪਾਰਟੀ ਦਾ ਝਗੜਾ ਚਲ ਰਿਹਾ ਹੈ ।ਪਿੰਡ ਦੀ ਪੰਚਾਇਤ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਹੈ।ਪੰਚਾਇਤ ਦੇ ਕੁਝ ਮੈਂਬਰ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ। ਤਕਰੀਬਨ 15 ਦਿਨ ਪਹਿਲਾਂ ਵੀ ਉਸ ਉਪਰ ਉਸ ਦੇ ਜੇਠ ਨੇ ਹਮਲਾ ਕੀਤਾ ਸੀ  ਉਸ ਨੇ ਮਾਮਲੇ ਦੀ ਜਾਣਕਾਰੀ ਨਜਦੀਕ ਦੇ ਪੁਲਿਸ ਥਾਨੇ ਵਿੱਚ ਦੇ ਦਿੱਤੀ ਸੀ ਪਰ ਜਾਂਚ ਅਧਿਕਾਰੀ ਨੇ ਪੰਚਾਇਤ ਮੈਂਬਰ ਦੇ ਦਬਾਅ ਕਾਰਨ ਕੋਈ ਕਾਰਵਾਈ ਨ ਕਰਨ ਦੇ ਕਾਰਨ ਹਮਲਾਵਰਾਂ ਦਾ ਹੌਂਸਲਾ ਵੱਧ ਗਿਆ ਹੈ ਅਤੇ ਅਜ ਜਦ ਉਹ ਘਰ ਵਿੱਚ ਇਕਲੀ ਸੀ ਤਾਂ ਉਸ ਦੇ ਜੇਠ ਨੇ ਉਸ ਦੀ ਅੱਖ   ਉਪਰ ਹਥੌੜੇ ਦੇ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿਤਾ ਡਾਕਟਰਾਂ ਮੁਤਾਬਿਕ ਅੱਖ ਦੀ ਰੋਸ਼ਨੀ ਵੀ ਜਾ ਸਕਦੀ ਹੈ ਜਿਸ ਕਾਰਨ ਮੈਡੀਕਲ ਚੈਕਅਪ ਤੋਂ ਬਾਦ ਉਸ ਦਾ ਸਿਵਲ ਹਸਪਤਾਲ ਸਾਹਨੇਵਾਲ ਵਿੱਖੇ ਇਲਾਜ ਚਲ ਰਿਹਾ ਹੈ।ਮਨਦੀਪ ਕੌਰ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ  ਇਨਸਾਫ ਦੀ ਗੁਹਾਰ ਲਗਾਈ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger