ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ’ਤੇ ਆਟੋ ਡਿੱਪਰ ਲਗਵਾਏ ਜਾਣ: ਧਾਲੀਵਾਲ

Thursday, March 28, 20130 comments

ਪਟਿਆਲਾ, 28 ਮਾਰਚ/ਪਟਵਾਰੀ/ ਸੜਕੀ ਹਾਦਸਿਆਂ ਨੂੰ ਰੋਕਣ ਲਈ ਟਰਾਂਸਪੋਰਟ ਵਿਭਾਗ ਪੰਜਾਬ ਨੇ ਪਹਿਲੀ ਅਪ੍ਰੈਲ ਤੋਂ ਸਾਰੇ ਨਵੇਂ ਵਾਹਨਾਂ ਦੀਆਂ ਹੈਡ ਲਾਈਟਾਂ ’ਤੇ ਆਟੋ ਡਿੱਪਰ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ’’ ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ•ਾ ਟਰਾਂਸਪੋਰਟ ਅਫਸਰ ਸ. ਤੇਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਆਟੋ ਡਿੱਪਰ ਵਿੱਚ ਇੱਕ ਸੈਂਸਰ ਲੱਗਿਆ ਹੋਇਆ ਹੈ ਜਿਸ ਨਾਲ ਕਿਸੇ ਵੀ ਵਾਹਨ ਦੀ ਹਾਈ ਬੀਮ ਵਾਲੀ ਲਾਈਟ ਸਾਹਮਣੇ ਤੋਂ ਆ ਰਹੇ ਵਾਹਨ ਦੇ ਨੇੜੇ ਆਉਣ ’ਤੇ ਖੁਦ ਲੋਅ ਬੀਮ ’ਤੇ ਚਲੀ ਜਾਵੇਗੀ। ਉਨ•ਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ 50 ਸੀ.ਸੀ ਅਤੇ ਇਸ ਤੋਂ ਉਪਰ ਵਾਲੇ ਸਾਰੇ ਦੋ ਪਹੀਆ, ਤਿੰਨ ਪਹੀਆ, ਚਾਰ ਪਹੀਆ ਤੇ ਹੋਰ ਵਾਹਨਾਂ ਵਿੱਚ ਆਟੋ ਡਿੱਪਰ ਲਗਾਉਣੇ ਲਾਜ਼ਮੀ ਹੋਣਗੇ ਅਤੇ ਇੱਕ ਅਪ੍ਰੈਲ 2013 ਤੋਂ ਬਾਅਦ ਕਿਸੇ ਵੀ ਅਜਿਹੇ ਵਾਹਨ ਦੀ ਆਰ.ਸੀ. ਨਹੀਂ ਬਣਾਈ ਜਾਵੇਗੀ ਜਿਸ ਵਿੱਚ ਆਟੋ ਡਿੱਪਰ ਨਹੀਂ ਲੱਗਿਆ ਹੋਵੇਗਾ।
          ਜ਼ਿਲ•ਾ ਟਰਾਂਸਪੋਰਟ ਅਫਸਰ ਵੱਲੋਂ ਜ਼ਿਲ•ੇ ਦੇ ਪ੍ਰਮਾਣਿਤ ਵਾਹਨ ਡੀਲਰਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਆਟੋ ਡਿੱਪਰ ਨਾਲ ਸਬੰਧਤ ਜ਼ਰੂਰੀ ਗੱਲਾਂ ਬਾਰੇ ਦੱਸਿਆ ਗਿਆ। ਉਨ•ਾਂ ਦੱਸਿਆ ਕਿ ਮੈਸਰਜ਼ ਮਹਾਂਸ਼ਕਤੀ ਇਨਰਜੀ ਲਿਮਟਿਡ, ਬਠਿੰਡਾ ਨੂੰ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ, ਨਵੀਂ ਦਿੱਲੀ ਵੱਲੋਂ ਜਾਰੀ ਟੈਕਨਾਲੋਜੀ ਲਾਇਸੰਸ ਮਿਤੀ 10/06/2011 ਅਤੇ ਸਰਕਾਰ ਦੁਆਰਾ ਆਟੋ ਡਿੱਪਰ ਸਬੰਧੀ ਜਾਰੀ ਹੁਕਮ ਨੰਬਰ 10/88/2012-2ਟੀ2/25076 ਮਿਤੀ 27/02/2013 ਦੇ ਆਧਾਰ ’ਤੇ ਪੰਜਾਬ ਰਾਜ ਅੰਦਰ ਰਜਿਸਟਰਡ ਗੱਡੀਆਂ ਵਿੱਚ ਆਟੋ ਡਿੱਪਰ ਲਗਾਉਣ ਲਈ ਅਧਿਕਾਰਤ ਕੀਤਾ ਗਿਆ ਹੈ । ਸ਼੍ਰੀ ਧਾਲੀਵਾਲ ਨੇ ਦੱਸਿਆ ਕਿ ਪੁਰਾਣੇ ਵਾਹਨਾਂ ’ਤੇ ਆਟੋ ਡਿੱਪਰ ਲਗਾਉਣ ਲਈ 31 ਦਸੰਬਰ 2013 ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਇਹ ਆਟੋ ਡਿੱਪਰ ਆਉਂਦੇ ਸਮੇਂ ਵਿੱਚ ਸੜਕੀ ਹਾਦਸਿਆਂ ਨੂੰ ਰੋਕਣ ਵਿੱਚ ਸਾਰਥਕ ਭੂਮਿਕਾ ਅਦਾ ਕਰਨਗੇ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger