ਕੇਂਦਰ ਸਰਕਾਰ ਪੰਜਾਬ ਵਿੱਚ ਪਹਿਲਾਂ ਤੋਂ ਪਈ ਕਣਕ ਨੂੰ ਗੁਦਾਮਾਂ ਵਿੱਚੋਂ ਚੁੱਕਣ ਦਾ ਤੁਰੰਤ ਪ੍ਰਬੰਧ ਕਰੇ ਤਾਂ ਜੋ ਆਉਣ ਵਾਲੇ ਹਾੜੀ ਸੀਜਨ ਦੀ ਜਿਣਸ ਨੂੰ ਸੁਚੱਜੇ ਤਰੀਕੇ ਨਾਲ ਸੰਭਾਲਿਆ ਜਾ ਸਕੇ- ਅਜਮੇਰ ਸਿੰਘ ਲੱਖੋਵਾਲ

Thursday, March 28, 20130 comments


ਮੋਗਾ, 28 ਮਾਰਚ/  ਸਫਲਸੋਚ/ਕੇਂਦਰ ਸਰਕਾਰ ਪੰਜਾਬ ਵਿੱਚ ਪਹਿਲਾਂ ਤੋਂ ਪਈ ਕਣਕ ਨੂੰ ਗੁਦਾਮਾਂ ਵਿੱਚੋਂ ਚੁੱਕਣ ਦਾ ਤੁਰੰਤ ਪ੍ਰਬੰਧ ਕਰੇ ਤਾਂ ਜੋ ਆਉਣ ਵਾਲੇ ਹਾੜੀ ਸੀਜਨ ਦੀ ਜਿਣਸ ਨੂੰ  ਸੁਚੱਜੇ ਤਰੀਕੇ ਨਾਲ ਸੰਭਾਲਿਆ  ਜਾ ਸਕੇ ਅਤੇ ਜੇਕਰ ਕੇਂਦਰ ਸਰਕਾਰ ਨੇ  ਤੁਰੰਤ  ਗੁਦਾਮਾਂ ਨੂੰ ਖਾਲੀ  ਕਰਨ ਦਾ ਪ੍ਰਬੰਧ ਨਾ ਕੀਤਾ ਤਾਂ  ਆਉਣ ਵਾਲੀ ਫਸਲ ਦੀ ਸਾਂਭ-ਸੰਭਾਲ ਵਿੱਚ ਬਹੁਤ ਸਮੱਸਿਆ ਪੈਦਾ ਹੋ ਜਾਵੇਗੀ।  
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ੍ਰ: ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ, ਪੰਜਾਬ ਮੰਡੀ ਬੋਰਡ  ਵਲੋਂ ਮਾਰਕਿਟ ਕਮੇਟੀ ਮੋਗਾ ਵਿਖੇ  ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ  ਕੀਤਾ ।  ਸ੍ਰੀ ਲੱਖੋਵਾਲ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ  ਇਸ ਸਾਲ  ਕਣਕ ਦੀ ਖ੍ਰੀਦ ਲਈ 1788 ਖ੍ਰੀਦ ਕੇਂਦਰ ਖੋਲੇ ਗਏ ਹਨ ਅਤੇ ਖ੍ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਪਿਛਲੇ ਸਾਲ  ਕਣਕ ਦੀ ਕੁਲ ਆਮਦ 130.39 ਲੱਖ ਟਨ ਸੀ  ਜੋ ਕਿ ਵੱਧ ਕਿ ਇਸ ਸਾਲ  135 ਲੱਖ ਟਨ ਹੋਣ ਦੀ ਸੰਭਾਵਨਾ ਹੈ।    
  ਸ੍ਰੀ ਲੱਖੋਵਾਲ ਨੇ ਵਿਕਾਸੀ ਕੰਮਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਮੰਡੀ ਬੋਰਡ ਵਲੋਂ ਪਹਿਲਾਂ ਹੀ ਰਾਜ ਵਿੱਚ ਸਾਲ 2007 ਤੋਂ ਮਾਰਚ 2012 ਤੱਕ  ਕੁੱਲ 14169 ਕਿ:ਮੀ: ਸੜਕਾਂ ਦੀ  ਮੁਰੰਮਤ ਕੀਤੀ ਜਾ ਚੁੱਕੀ ਹ,ੈ ਜਿਸ ‘ਤੇ ਲੱਗਭਗ 1168.47 ਕਰੋੜ ਰੁਪਏ ਖਰਚ ਹੋਏ ਹਨ ਅਤੇ ਫਰਵਰੀ 2007 ਤੋਂ  ਮਾਰਚ 2012 ਤੱਕ ਕੁਲ 6874 ਕਿ:ਮੀ: ਨਵੀਆਂ ਸੜਕਾਂ ਦੀ ਉਸਾਰੀ ਕੀਤੀ ਗਈ ਜਿਸ ਤੇ ਕੁਲ 966.95 ਕਰੋੜ ਰੁਪਏ ਖਰਚ ਹੋਏ ਅਤੇ ਮਾਰਚ 2012 ਤੱਕ ਮੰਡੀਆਂ ਦੇ ਵਿਕਾਸ ਤੇ ਕੁਲ 392 ਕਰੋੜ ਰੁਪਏ ਖਰਚ ਕੀਤੇ ਗਏ ਹਨ।   ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ  ਸਾਲ 2006 ਤੱਕ   ਬਣੀਆਂ ਸੜਕਾਂ ਜਿਨਾਂ ਦੀ ਕੁਲ ਲੰਬਾਈ  11114.09 ਕਿਲੋਮੀਟਰ  ਹੈ,  ਦੀ ਰਿਪੇਅਰ ਕਰਨ  ਦਾ ਪ੍ਰੋਜੈਕਟ ਤਿਆਰ ਕੀਤਾ ਹੈ ਜਿਸ ਤੇ ਕੁਲ 1351 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾਂ ਹੈ।   ਇਸ ਪ੍ਰੋਜੈਕਟ ਤਹਿਤ ਮੋਗਾ ਜਿਲੇ ਵਿੱਚ ਕੁਲ 787.07 ਕਿਲੋਮੀਟਰ ਸੜਕ ਦੀ ਰਿਪੇਅਰ ਕੀਤੀ ਜਾਵੇਗੀ ਜਿਸ ਤੇ ਕੁਲ 9774.04 ਲੱਖ ਰੁਪਏ ਖਰਚ ਆਉਣਗੇ ਅਤੇ ਇਸ ਵਿਚੋਂ   ਮੋਗਾ  ਵਿਧਾਨ ਸਭਾ ਹਲਕੇ ਵਿੱਚ  169.63 ਕਿਮੋਲੀਟਰ ਸੜਕ ਦੀ ਰਿਪੇਅਰ ਕੀਤੀ ਜਾਵੇਗੀ ਜਿਸ ਤੇ ਕੁਲ 1970.75 ਲੱਖ ਰੁਪਏ ਖਰਚ ਆਉਣਗੇ । 
ਸ੍ਰੀ ਲੱਖ’ੋਵਾਲ ਨੇ ਕਿਹਾ ਕਿ ਪੰਜਾਬ  ਵਿੱਚ 13 ਮੰਡੀਆਂ ਵਿੱਚ  ਪੈਕ ਹਾਊਸ ਬਣਾਏ ਜਾ ਰਹੇ ਹਨ ਜਿਸ ਵਿਚੋਂ  ਲੁਧਿਆਣਾ, ਜਲੰਧਰ,  ਮੋਗਾ ਅਤੇ ਪਟਿਆਲਾ  ਵਿਖੇ ਪੈਕ ਹਾਊਸ ਚਾਲੂ ਹੋ ਚੁੱਕੇ ਹਨ ਅਤੇ ਕਪੂਰਥਲਾ , ਫਿਰੋਜਪੁਰ, ਬਟਾਲਾ, ਸੰਗਰੂਰ, ਬਠਿੰਡਾ, ਹੁਸਿਆਰਪੁਰ, ਫਗਵਾੜਾ, ਅਬੋਹਰ ਵਿਖੇ ਕੰਮ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ  ਅਤੇ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ ਅਤੇ ਸਹੀਦ ਭਗਤ ਸਿੰਘ ਨਗਰ ਵਿਖੇ ਪੈਕ  ਹਾਊਸ ਬਣਾਉਣ ਲਈ ਤਜਵੀਜ ਵਿਚਾਰ ਅਧੀਨ ਹੈ।  ਇਹਨਾਂ ਪੈਕ ਹਾਉਸ ਨੂੰ ਬਣਾਉਣ ਤੇ ਕੁਲ 13,76,70,191/- ਰੁਪਏ  ਦਾ ਖਰਚਾ ਹੋਇਆ ਹੈ। ਇਸ ਤੋਂ ਇਲਾਵਾ ਮੋਹਾਲੀ ਵਿਖੇ  20 ਏਕੜ ਵਿੱਚ ਮਾਡਰਨ ਮੰਡੀ ਅਤੇ ਪੰਜਾਬ ਮੰਡੀ ਬੋਰਡ ਦੇ ਦਫਤਰ ਦੀ ਇਮਾਰਤ ਬਣਾਈ ਜਾ ਰਹੀ ਹੈ ਜਿਸ  ਤੇ ਲਗਭਗ 89 ਕਰੋੜ ਰੁਪਏ ਦਾ ਖਰਚਾ ਕੀਤਾ ਜਾਵੇਗਾ ਜਿਸ ਵਿਚੋਂ ਮੰਡੀ ਦਾ 50‚ ਦੇ ਕਰੀਬ ਕੰਮ ਹੋ ਚੁੱਕਾ ਹੈ ਅਤੇ ਪੰਜਾਬ ਮੰਡੀ ਬੋਰਡ ਦੇ ਦਫਤਰ ਦੀ ਇਮਾਰਤ ਦਾ ਲਗਭਗ 35‚ ਕੰਮ ਮੁਕੰਮਲ ਹੋ ਚੁੱਕਾ ਹੈ।  ਸ੍ਰੀ ਲੱਖੋਵਾਲ ਨੇ ਇਹ ਵੀ ਦਸਿਆ ਕਿ  ਪੰਜਾਬ ਖੇਤੀਬਾੜੀ ਯੂਨੀਵਰਸਟੀ ਨੂੰ ਰਿਸਰਚ ਲਈ  ਮੰਡੀ ਬੋਰਡ ਵਲੋਂ 1,26,29,353/- ਰੁਪਏ ਸਾਲ 2011-12 ਵਿੱਚ ਦਿੱਤੇ ਗਏ, ਗਰੇਡਿੰਗ ਅਤੇ ਟੈਸਟਿੰਗ ਲੈਬ ਲਈ ਲਗਭਗ 4,00,000/- ਰੁਪਏ ਦੀ ਰਾਸੀ ਦਿੱਤੀ ਗਈ।  
  ਸ੍ਰੀ ਲੱਖੋਵਾਲ ਨੇ ਕਿਸਾਨੀ ਮੰਗਾਂ ਦੀ ਗੱਲ ਕਰਦਿਆਂ ਕਿਹਾ ਪਿਛਲੇ ਚਾਰ ਦਹਾਕਿਆਂ ਤੋ ਕਿਸਾਨਾਂ ਨੂੰ ਉਨ•ਾਂ ਦੀਆਂ ਫਸਲਾਂ ਦੇ ਲਾਭਦਾਇਕ ਭਾਅ ਨਾ ਮਿਲਣ ਕਾਰਨ ਉਹ ਆਰਥਿਕ ਤੌਰ ਤੇ ਬਹੁਤ ਪਿਛੜ ਗਏ ਹਨ ਅਤੇ ਇਸ ਸਮੇ ਇਹੋ ਜਿਹੇ ਹਾਲਾਤ ਬਣ ਗਏ ਹਨ ਕਿ ਕਿਸਾਨ ਨਾ ਤਾ ਆਪਣੇ ਬੱਚਿਆ ਨੂੰ ਉਚਿਤ ਵਿਦਿਆਂ ਦੇ ਸਕਦੇ ਹਨ ਅਤੇ ਉਹ ਬਿਮਾਰੀ ਦੀ ਹਾਲਤ ਵਿੱਚ ਇਲਾਜ ਕਰਵਾਉਣ ਤੋ ਵੀ ਅਸਮਰੱਥ ਹੋ ਚੁੱਕੇ ਹਨ। ਉਨ•ਾਂ ਕਿਹਾ ਕਿ ਸਾਲ 2006 ਵਿੱਚ ਡਾ. ਸਵਾਮੀਨਾਥਨ ਕਮਿਸਨ ਨੇ ਰਿਪੋਰਟ ਵਿੱਚ ਕਿਹਾ ਸੀ ਕਿ ਜੇਕਰ ਕਿਸਾਨ ਨੂੰ ਬਚਾਉਣਾ ਹੈ ਤਾ ਉਸ ਦੀ ਉਪਜ ਦਾ ਭਾਅ ਲਾਗਤ ੈਂ50× ਅਨੁਸਾਰ ਮਿਥਿਆ ਜਾਵੇ ਪ੍ਰੰਤੂ ਕੇਂਦਰ ਸਰਕਾਰ ਵਲੋਂ ਇਹ ਰਿਪੋਰਟ ਨੂੰ ਵਧਦੀ ਮਹਿੰਗਾਈ ਦਰ ਦਾ ਬਹਾਨਾ ਬਣਾ ਕੇ ਅਜੇ ਤੱਕ ਲਾਗੂ ਨਹੀ ਕੀਤਾ ਗਿਆ। ਸ੍ਰੀ ਲੱਖੋਵਾਲ  ਨੇ ਕਿਹਾ ਕਿ ਵੱਧਦੀ ਮਹਿੰਗਾਈ ਦਰ ਦਾ ਬਹਾਨਾ ਬਣਾ ਕੇ ਕਿਸਾਨੀ ਨੂੰ ਨਪੀੜਣਾ ਦੇਸ਼ ਦੇ ਹਿੱਤ ਵਿੱਚ ਨਹੀ ਹੈ ਕਿਉਂਕਿ ਇਹ ਕਿਸਾਨੀ ਹੀ ਹੈ  ਜਿਸ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾ ਕੇ ਦੂਜੇ ਮੁਲਕਾਂ ਅੱਗੇ ਹੱਥ ਅੱਡਣੋ ਬਚਾਇਆ ਹੈ। ਉਨ•ਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਇਕ ਪਾਸੇ ਕਿਸਾਨੀ ਫਸਲਾਂ ਦੀਆਂ ਕੀਮਤਾਂ ਘੱਟ ਤੋਂ ਘੱਟ ਨਿਰਧਾਰਤ ਕਰਨ ਦੀ ਕੋਸਿਸ਼ ਕੀਤੀ ਗਈ ਅਤੇ ਦੂਜੇ ਪਾਸੇ  ਕਿਸਾਨ ਦੀ ਜਰੂਰਤ ਵਾਲੀਆਂ ਵਸਤਾਂ/ਮਸ਼ੀਨਰੀ ਦੀਆਂ ਕੀਮਤਾਂ  ਤੇ ਕੋਈ ਕੰਟਰੋਲ ਨਹੀ ਲਗਾਇਆ ਗਿਆ ਸਿਟੇ ਵਜੋਂ  ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਰਹੇ ਹਨ। ਉਨ•ਾਂ ਕਿਹਾ ਕਿ ਲਾਗਤ ਅਤੇ ਭਾਅ ਕਮਿਸਨ ਵਲੋਂ ਅਨਾਜ ਦੇ ਭੰਡਾਰ ਭਰੇ  ਹੋਣ ਦਾ ਬਹਾਨਾ ਬਣਾ ਕੇ ਕਣਕ ਦੇ ਭਾਅ ਵਿੱਚ ਵਾਧਾ ਨਾ ਕਰਨ ਦੀ ਸਿਫਾਰਸ ਕਰਨਾ ਬਹੁਤ ਹੀ ਅਫਸੋਸਨਾਕ ਹੈ। ਉਨ•ਾਂ ਕਿ ਉਹ ਕਮਿਸਨ ਜੋ ਕਿਸਾਨਾਂ ਨੂੰ ਉਨ•ਾਂ ਦੀਆਂ ਫਸਲਾਂ ਦੇ ਲਾਭਦਾਇਕ  ਭਾਅ ਦੇਣ  ਲਈ ਬਣਾਇਆ ਗਿਆ ਸੀ ਉਹ ਹੀ ਕਿਸਾਨ ਵਿਰੋਧੀ ਸਿਫਾਰਸਾ ਕਰਕੇ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ। ਉਨ•ਾਂ ਕਿਹਾ ਕਿ ਦੇਸ ਦਾ ਕਿਸਾਨ, ਦੇਸ ਨੂੰ ਭੁੱਖਮਰੀ ਤੋ ਬਚਾਉਣ ਦੀ ਸਜਾ ਭੁਗਤ ਰਿਹਾ ਹੈ ਤੇ ਦੇਸ ਦੀ ਕਰੋੜਾ ਦੀ ਅਬਾਦੀ ਦਾ ਢਿੱਡ ਭਰਨ ਵਾਲਾ ਖੁਦ ਗਰੀਬੀ ਤੇ ਕਰਜੇ ਦੀ ਦਲਦਲ ਵਿੱਚ ਫਸਿਆ ਖੁਦਕਸੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾ ਜਿਨ•ਾਂ ਵਿੱਚ ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਮੁਤਾਬਕਿ ਨਿਰਧਾਰਤ ਕਰਨ, ਕਿਸਾਨਾਂ ਦੀਆਂ ਉਪਜਾਉ ਜਮੀਨਾਂ ਇਕਵਾਇਰ ਨਾ ਕਰਨ, ਕਿਸਾਨਾਂ ਨੂੰ ਰਾਖਵੇਕਰਨ ਦੇ ਘੇਰੇ ਵਿੱਚ ਲਿਆ ਕੇ ਉਨ•ਾਂ ਦਾ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਨੌਕਰੀਆਂ ਵਿੱਚ ਵੱਖਰਾ ਕੋਟਾ ਨਿਰਧਾਰਤ ਕਰਨ, ਕਿਸਾਨਾਂ ਅਤੇ ਮਜਦੂਰਾ ਨੂੰ 60 ਸਾਲ ਬਾਦ ਪੈਨਸਨ ਲਾਗੂ ਕਰਨ, ਖਾਦ ਅਤੇ ਬੀਜਾਂ ਤੇ ਕਿਸਾਨਾਂ ਨੂੰ ਨਗਦ ਸਬਸਿਡੀ ਦੇਣ, ਖਾਦਾ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ, ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰਨ, ਵਿਧਵਾ ਕਿਸਾਨ ਔਰਤਾਂ ਨੂੰ ਪੈਨਸਨ ਦੇਣ, ਬਾਰਡਰ ਏਰੀਏ ਦੇ ਤਾਰੋ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ 5000 ਰੁਪਏ ਪ੍ਰਤੀ ਏਕੜ ਸਹਾਇਤਾ ਦੇਣਾ ਸਾਮਲ ਹੈ, ਨੂੰ ਮੰਨਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਸ੍ਰੀ ਲਖੋਵਾਲ ਦੇ ਨਾਲ ਸ੍ਰ ਜਗਤਾਰ ਸਿੰਘ ਚੋਟੀਆਂ, ਸ੍ਰੀ ਭੁਪਿੰਦਰ ਸਿੰਘ ਮਹੇਸਰੀ ਜਨਰਲ ਸਕੱਤਰ (ਪ੍ਰੈਸ), ਸ੍ਰੀ ਨਿਰਮਲ ਸਿੰਘ ਮਾਣੂਕੇ ਪ੍ਰਧਾਨ ਮੋਗਾ , ਗੁਲਜਾਰ ਸਿੰਘ ਘੱਲ ਕਲਾਂ ਜਨਰਲ ਸਕੱਤਰ ਮੋਗਾ, ਸ੍ਰੀ ਸਖਜਿੰਦਰ ਸਿੰਘ ਖੋਸਾ, ਸ੍ਰੀ ਨਿਰਮਲ ਸਿੰਘ , ਗੁਰਦਰਸ਼ਨ ਸਿੰਘ ,  ਸ੍ਰੀ ਸਰੂਪ ਸਿੰਘ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਜਿਲਾ ਬਠਿੰਡਾ ਵੀ ਹਾਜਰ ਸਨ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger