ਵਿੱਦਿਆ ਰਤਨ ਵਿੱਚ ਪਲੇਸਮੈਂਟ ਡਰਾਈਵ 13 ਵਿੱਦਿਆਰਥੀ ਚੁਣੇ ਗਏ

Thursday, March 28, 20130 comments


ਲ਼ਹਿਰਾਗਾਗਾ(ਸੂਰਜ ਭਾਨ ਗੋਇਲ)ਚੰਗੇ ਨਤੀਜੇ ਤੇ ਵਧੀਆ ਕੁਆਲਟੀ ਦੀ ਤਕਨੀਕੀ ਵਿੱਦਿਆ ਦੇ ਪਸਾਰ ਵਿੱਚ ਆਪਣੀ ਢੁਕਵੀ ਸ਼ਾਖ ਬਣਾ ਚੁੱਕੇ ਵਿੱਦਿਆ ਰਤਨ ਗੁਰੱਪ ਆਫ ਕਾਲਜਜ਼, ਖੋਖਰ (ਲਹਿਰਾਗਾਗਾ) ਵਿੱਚ ਸ਼ਲ਼੍ਰ ੀਨਡੋਟੲਚਹ ਵੱਲੋ ਇੱਕ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਕੰਪਿਊਟਰ, ਆਈ.ਟੀ ਤੇ ਇਲੈਕਟ੍ਰੋਨਿਕਸ ਦੇ 215 ਵਿੱਦਿਆਰਥੀਆਂ ਨੇ ਹਿੱਸਾ ਲਿਆ । ਪਲੇਸਮੈਂਟ ਡਰਾਈਵ ਦੀ ਸ਼ੁਰੂਆਤ ਸ਼ਲ਼੍ਰ ੀਨਡੋਟੲਚਹ ਦੇ ਐਚ.ਆਰ ਮੈਨੇਜ਼ਰ ਸ਼੍ਰੀ ਹਰਪ੍ਰੀਤ ਸਿੰਘ ਦੀ ਕੰਪਨੀ ਬਾਰੇ ਪਾਵਰ ਪੁਆਇੰਟ ਪਰੀਜੀਟੇਸ਼ਨ ਨਾਲ ਸ਼ੁਰੂ ਹੋਈ । ਜਿਸ ਵਿੱਚ ਕੰਪਨੀ ਦੀਆ ਟਰੇਨਿੰਗ ਤੇ ਪਲੇਸਮੈਂਟ ਦੀਆ ਗਤੀ ਵਿਧੀਆ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ । ਪਰੀਜੀਟੇਸ਼ਨ ਵਿੱਚ ਭਾਰਤ ਵਿੱਚ ਨੌਕਰੀਆਂ ਦੇ ਰੁਝਾਨ ਤੇ ਸੁਚੱਜੇ ਢੰਗ ਨਾਲ ਰੋਸ਼ਨੀ ਪਾਈ ਗਈ । ਬਾਅਦ ਵਿੱਚ ਵਿੱਦਿਆਰਥੀਆਂ ਦਾ ਾਂਰਟਿਟੲਨ ਠੲਸਟ (ਅਪਪਟਟਿੁਟੲ ਠੲਸਟ) ਲਿਆ ਗਿਆ । ਦੂਸਰੇ ਦੌਰ ਵਿੱਚ ਗਰੁੱਪ ਡਿਸਕਸ਼ਨ ਤੇ ਤੀਸਰੇ ਵਿੱਚ ਇੰਟਰਵਿਓ ਲਏ ਗਏ । ਇਸ ਪ੍ਰਤੀਕਿਰਿਆ ਵਿੱਚ ਆਖਿਰ ਵਿੱਚ 13 ਵਿੱਦਿਆਰਥੀ ਸਫਲ ਹੋਏ । ਜਿਨ੍ਹਾਂ ਨੂੰ ਟਰੇਨਿੰਗ ਤੋ ਬਾਅਦ 1.10 ਲੱਖ ਦਾ ਨੌਕਰੀ ਪੈਕੇਜ਼ ਮਿਲੇਗਾ । ਇਸ ਮੌਕੇ ਕਾਲਜ ਦੇ ਐਮ.ਡੀ ਸ਼੍ਰੀ ਹਿੰਮਾਸ਼ੂ ਗਰਗ ਤੇ ਚੇਅਰਮੈਨ ਸ਼੍ਰੀ ਚੈਰੀ ਗੋਇਲ ਜੀ ਨੇ ਸਫਲ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾ ਵਿੱਦਿਆਰਥੀਆਂ ਦੀ ਬਹੁ-ਪੱਖੀ ਸ਼ਖਸ਼ੀਅਤ ਉਭਾਰਨ ਵਿੱਚ ਕਾਲਜ ਵੱਲੋ ਜਰੂਰੀ ਉਪਰਾਲੇ ਕਰਨ ਦੀ ਵਚਨਵਧਤਾ ਦੁਹਰਾਈ । ਕਾਲਜ ਦੇ ਪ੍ਰਿੰਸੀਪਲ ਰਿਟਾਇਰਡ ਕਰਨਲ ਰਣਜੀਤ ਸਿੰਘ ਖੇੜਾ ਨੇ ਦੱਸਿਆ ਕਿ ਅਪ੍ਰੈਲ ਤੇ ਮਈ ਦੇ ਮਹੀਨੇ ਕਈ ਨਾਮਵਾਰ ਕੰਪਨੀਆਂ ਕਾਲਜ ਵਿੱਚ ਪਲੇਸਮੈਂਟ ਡਰਾਇਵ ਲਈ ਆਉਣਗੀਆ ਤੇ ਵਿੱਦਿਆਰਥੀਆਂ ਨੂੰ ਚੰਗੀ ਨੌਕਰੀ ਦੇ ਪੈਕੇਜ ਮਿਲ ਸਕਣਗੇ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger