ਯੁਵਾ ਦਿਵਸ਼ ਨੂੰ ਸਮਪਰਤ ਖੂਨਦਾਨ ਕੈੱਪ ਲਗਾਇਆ ਗਿਆ

Friday, March 29, 20130 comments


ਬਲਾਚੌਰ 29 ਮਾਰਚ (ਕਸ਼ਮੀਰ ਸਿੰਘ ਢਿੱਲੌਂ ) ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਵਲੋਂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਸਮਪਰਤ ਰਾਜ ਪੱਧਰੀ ਯੁਵਾ ਦਿਵਸ ਸਪਤਾਹ ਸਮਾਰੋਹ ਸਵਾਲਿਕ ਪਬਲਿਕ ਸਕੂਲ ਫੇਸ 6 ਮੌਹਾਲੀ ਵਿਖੇ ਮਨਾਇਆ ਗਿਆ।ਜਿਸ ਦੇ ਤਹਿਤ ਯੁਵਕ ਸਿਖਲਾਈ ਕੈੱਪ, ਕਲਾ ਮੁਕਾਬਲੇ, ਸਹੀਦੇ ਆਜਮ ਭਗਤ ਸਿੰਘ ਰਾਜ ਪੁਸਤਕਾਰ ਦੇਣ ਤੋ ਇਲਾਵਾ 28 ਮਾਰਚ ਦਿਨ ਸੋਮਵਾਰ ਨੂੰ ਬਲੱਡ ਬੈੱਕ ਪੀ. ਜੀ ਆਈ ਚੰਡੀਗੜੂ ਦੇ ਸਹਿਯੋਗ ਨਾਲ ਖੂਨਦਾਨ ਕੈੱਪ ਦਾ ਅਯੋਜਨ ਵੀ ਕੀਤਾ ਗਿਆ।ਜਿਸ ਵਿਚ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵ ਨਿਯੁਕਤ ਜਿਲ੍ਹਾ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਸ੍ਰਪਰਸਤੀ ਵਿੱਚ ਹਰਦੀਪ ਸਿੰਘ “ਸਟੇਟ ਅਵਾਰਡੀ” ਪ੍ਰਧਾਨ ਦੋਆਬ ਸਪੋਰਟਸ ਐੱਡ ਵੈਲਫੇਅਰ ਕੱਲਬ ਗਹੂੰਣ ਵਲੋਂ ਆਪਣੇ ਖੂਨਦਾਨੀ ਸਾਥੀਆਂ ਕੁਲਜੀਤ ਪਾਲ ਸਿੰਘ ਗਿੱਲ, ਭੁਪਿੰਦਰ ਸਿੰਘ ਭਿੰਦਾ, ਰੋਹਤ ਹੀਰ, ਗੁਰਪ੍ਰੀਤ ਸਿੰਘ ਸਹੋਤਾ, ਹਰਪ੍ਰੀਤ ਸਿੰਘ ਸਹੋਤਾ, ਹਰਸ਼ਵਿੰਦਰ ਸਿੰਘ, ਦਵਿੰਦਰ ਸਿੰਘ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ ਸਮੇਤ ਪਹੁੱਚ ਕੇ ਖੂਨਦਾਨ ਕੀਤਾ।ਇਸ ਸਮਾਰੋਹ ਦੇ ਮੁੱਖ ਮਹਿਮਾਨ ਮੁੱਖ ਸੱਸਦੀ ਸਕੱਤਰ ਐੱਨ. ਕੇ. ਸ਼ਰਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਸਵੰਤ ਸਿੰਘ ਸਹਾਇਕ ਡਾਇਰੈਕਟਰ ਹੁਸ਼ਿਆਰਪੁਰ ਅਤੇ ਵਿਸ਼ੇਸ ਮਹਿਮਾਨ ਪ੍ਰੋ. ਚਮਨ ਲਾਲ ਜਵਾਹਰ ਲਾਲ ਯੁਨੀਵਰਸਿਟੀ ਦਿੱਲੀ ਨੇ ਪਹੁੱਚ ਕੇ ਨੌਜਵਾਨਾਂ ਦੀ ਹੌਸਲਾ ਅਫਿਸਾਈ ਕੀਤੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger