ਨਾਭਾ ਦੇ ਪਿੰਡ ਬਾਬਰਪੁਰ ਵਿਖੇ ਸਿਹਤ ਵਿਭਾਗ ਨੇ ਕੀਤੀ ਰੇਡ

Friday, March 29, 20130 comments


ਨਾਭਾ, 29 ਮਾਰਚ (ਜਸਬੀਰ ਸਿੰਘ ਸੇਠੀ) – ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋ ਪੰਜਾਬ ਅਤੇ ਖਾਸ ਕਰਕੇ ਜਿਲਾ ਪਟਿਆਲਾ ਵਿੱਚੋ ਨਸਿਆਂ ਦੇ ਖਾਤਮੇ ਨੂੰ ਲੈ ਕੇ ਸੂਰੁ ਕੀਤੀ ਗਈ ਮੁਹਿੰਮ ਨੂੰ ਅੱਜ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦੋ ਅੱਜ ਸਾਮ ਨਾਭਾ ਤੋ ਥੋੜੀ ਦੂਰੀ ਤੇ ਸਥਿਤ ਪਿੰਡ ਬਾਬਰਪੁਰ ਵਿਖੇ ਡਰੱਗ ਇੰਸਪੈਕਟਰ ਅਮਿਤ ਲਖਨਪਾਲ ਦੀ ਅਗਵਾਈ ਵਿੱਚ  ਇੱਕ ਦਵਾਈਆਂ ਦੀ ਦੁਕਾਨ ਤੇ ਰੇਡ ਕਰਕੇ ਦੁਕਾਨ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਬਾਬਰਪੁਰ ਵਿਖੇ ਦਵਾਈਆਂ ਦੀ ਦੁਕਾਨ ਕਰਨ ਵਾਲੇ ਇੱਕ ਦੁਕਾਨਦਾਰ  ਦੇ ਖਿਲਾਫ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਸਿਹਤ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ ਕਿਉਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਾਬਰਪੁਰ ਵਿਖੇ ਇੱਕ ਦੁਕਾਨਦਾਰ ਨਸੀਲੀਆਂ ਦਵਾਈਆਂ ਦਾ ਕਾਰੋਬਾਰ ਕਰਦਾ ਹੈ। ਪਰੰਤੂ ਸੂਚਨਾ ਮਿਲਣ ਤੇ ਦੁਕਾਨਦਾਰ ਦੁਕਾਨ ਬੰਦ ਕਰ ਕੇ ਭੱਜ ਗਿਆ। ਉਧਰ ਦੂਜੇ ਪਾਸੇ ਨੋਡਲ ਅਫਸਰ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅੰਮ੍ਰਿਤ ਗਿੱਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਅਮਿਤ ਲਖਨਪਾਲ ਨੇ ਪਿੰਡ ਬਾਬਰਪੁਰ ਵਿਖੇ ਦੁਕਾਨ ਤੇ ਰੇਡ ਕੀਤੀ ਹੈ ਪਰੰਤੂ ਦੁਕਾਨਦਾਰ ਦੁਕਾਨ ਬੰਦ ਕਰਕੇ ਕਿਧਰੇ ਭੱਜ ਗਿਆ ਹੈ । ਉਹਨਾਂ ਦੱਸਿਆ ਕਿ ਪੁਲਿਸ ,  ਤਹਿਸੀਲਦਾਰ ਨਾਭਾ ਅਤੇ ਦੁਕਾਨ ਮਾਲਕ ਦੀ ਅਗਵਾਈ ਵਿੱਚ ਦੁਕਾਨ ਖੁਲਵਾਈ ਜਾਵੇਗੀ ਅਤੇ ਉਸ ਤੋ ਬਾਅਦ ਹੀ ਹੋਣ ਵਾਲੀ ਕਿਸੇ ਵੀ ਤਰਾਂ ਦੀ ਬਰਾਮਦਗੀ ਬਾਰੇ ਕੋਈ ਜਾਣਕਾਰੀ ਦਿੱਤੀ ਜਾ ਸਕੇਗੀ। ਉਹਨਾਂ ਕਿਹਾ ਕਿ ਕੈਮਿਸਟਾਂ ਦੀ ਆੜ ਵਿੱਚ ਨਸੀਲੀਆਂ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤੀ ਵਰਤੀ ਜਾਵੇਗੀ  ਅਤੇ ਪੂਰੇ ਜਿਲੇ ਵਿੱਚ ਅਜਿਹੀਆਂ ਛਾਪੇਮਾਰੀਆਂ ਕੀਤੀਆਂ ਜਾਣਗੀਆਂ। ਜਿਕਰਯੋਗ ਹੈ ਕਿ ਪਿਛਲੇ ਦਿਨੀ ਡਵੀਜਨਲ ਕਮਿਸਨਰ ਏ ਐਸ ਪੰਨੂ ਨੇ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਸਿਵਲ ਸਰਜਨ, ਡਰੱਗ ਇੰਸਪੈਕਟਰਾਂ ਅਤੇ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਸੀ ਅਤੇ ਕਿਹਾ ਸੀ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਕਾਲੇ ਕਾਰੋਬਾਰ ’ਚ ਲੱਗੇ ਕਿਸੇ ਦਵਾਈ ਵਿਕਰੇਤਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬਿਨ•ਾਂ ਲਾਇਸੈਂਸ ਤੋਂ ਕਿਸੇ ਹੋਰ ਦੇ ਲਾਇਸੈਂਸ ’ਤੇ ਦਵਾਈਆਂ ਵੇਚਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਇਸ ਸਬੰਧੀ ਗਠਿਤ ਕੀਤੇ ਵਿਸ਼ੇਸ਼ ਸੂਚਨਾ ਸੈਲ ਦਾ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅੰਮ੍ਰਿਤ ਗਿੱਲ ਨੂੰ ਲਗਾਇਆ ਗਿਆ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger