ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਪਿੰਡ ਨੰਗਲ ਖੁਰਦ ਦੇ ਦੁਰਘਟਨਾ ਗ੍ਰਸਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

Friday, March 29, 20130 comments


( ਸਤਪਾਲ  ਸੋਨੀ  )  ਲੁਧਿਆਣਾ, 29 ਮਾਰਚ-ਸ੍ਰੋਮਣੀ ਅਕਾਲੀ ਦਲ ਭਾਜਪਾ ਪਾਰਟੀ ਅਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸੂਬੇ ਦੀਆਂ ਸਾਰੀਆਂ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ, ਜਦ ਕਿ ਕਾਂਗਰਸ ਪਾਰਟੀ ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਜਿਸ ਤੋਂ ਘਬਰਾ ਕੇ ਉਹ ਵਿਧਾਨ ਸਭਾ ਵਿੱਚ ਵੀ ਅਨੁਸ਼ਾਸ਼ਨਹੀਣ ਕਾਰਵਾਈਆਂ ਕਰ ਰਹੀ, ਜਿਸ ਦੀ ਹਰ ਵਰਗ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। 
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਅੱਜ ਇੱਥੋਂ 30 ਕਿਲੋਮੀਟਰ ਦੂਰ ਪਿੰਡ ਨੰਗਲ ਖੁਰਦ ਦੇ ਸ਼ਰਧਾਲੂਆਂ ਦੀ ਟਰਾਲੀ ਅਨੰਦਪੁਰ ਸਾਹਿਬ ਨੇੜੇ ਅਚਾਨਕ ਪਲਟ ਜਾਣ ਕਾਰਨ ਪਿੰਡ ਦੇ 6 ਸ਼ਰਧਾਲੂਆਂ ਦੀਆਂ ਹੋਈਆਂ ਬੇ-ਵਕਤੀ ਮੌਤਾਂ ‘ਤੇ ਸ੍ਰ. ਪਰਕਾਸ਼ ਸਿੰਘ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤੇ ਉਚੇਚੇ ਤੌਰ ਤੇ ਉਹਨਾਂ ਦੇ ਘਰ ਪੁੱਜ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਸ਼ਾਝਾ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਸ੍ਰ. ਬਿਕਰਮਜੀਤ ਸਿੰਘ ਖਾਲਸਾ ਸਾਬਕਾ ਪਾਰਲੀਮਾਨੀ ਸਕੱਤਰ ਅਤੇ ਇੰਚਾਰਜ਼ ਹਲਕਾ ਰਾਏਕੋਟ ਵੀ ਹਾਜ਼ਰ ਸਨ। ਸ੍ਰ. ਗਰੇਵਾਲ ਨੇ ਦੱਸਿਆ ਕਿ ਪਿਛਲੀ ਦਿਨੀ ਹੋਲੇ ਮਹੁੱਲੇ ਦੇ ਮੇਲੇ ਤੇ ਜਾ ਰਹੇ ਪਿੰਡ ਨੰਗਲ ਖੁਰਦ ਦੇ ਨਾਲ ਸਬੰਧਤ ਵਿਅਕਤੀਆਂ ਦੀ ਆਨੰਦਪੁਰ ਸਾਹਿਬ ਨੇੜੇ ਹੋਈ ਦੁਰਘਟਨਾ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਿਨ•ਾਂ ਵਿੱਚ 3 ਔਰਤਾਂ ਅਤੇ 3 ਮਰਦ ਸਨ ਅਤੇ 32 ਵਿਅਕਤੀ ਜਖ਼ਮੀ ਹੋ ਗਏ ਸਨ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਉਹ ਮੁਸੀਬਤ ਦੀ ਇਸ ਘੜੀ ਵਿੱਚ ਦੁੱਖੀ ਪਰਿਵਾਰਾਂ ਨਾਲ ਖੜੇ ਹਨ। ਉਹਨਾਂ ਦੁਰਘਟਨਾ ਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਵਿਅਕਤੀਆਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਸ੍ਰ. ਗਰੇਵਾਲ ਨੇ ਮੌਕੇ ਤੇ ਹਾਜ਼ਰ ਤਹਿਸੀਲਦਾਰ ਰਾਏਕੋਟ ਨੂੰ ਆਦੇਸ਼ ਦਿੱਤੇ ਕਿ ਜਖ਼ਮੀ ਵਿਅਕਤੀਆਂ ਤੋਂ ਇਲਾਜ਼ ਦਾ ਕੋਈ ਖਰਚਾ ਨਾ ਲਿਆ ਜਾਵੇ ਅਤੇ ਨਾ ਹੀ ਜਖ਼ਮੀ ਹੋਏ ਵਿਅਕਤੀਆਂ ਦੇ ਇਲਾਜ਼ ਵਿੱਚ ਕੋਈ ਕੁਤਾਹੀ ਵਰਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਦੱਸਿਆਂ ਕਿ ਇਹਨਾਂ 6 ਮ੍ਰਿਤਕ ਗਰੀਬ ਪਰਿਵਾਰਾਂ ਦੀਆਂ 11ਵੀਂ ਕਲਾਸ ਵਿੱਚ ਪੜ•ਦੀਆਂ ਬੱਚੀਆਂ ਨੂੰ ਇਸੇ ਵਿਦਿਅਕ ਸੈਸ਼ਨ ਦੌਰਾਨ ਆਈ ਪੇਡ ਵੀ ਦਿੱਤੇ ਜਾਣਗੇ, ਤਾਂ ਜੋ ਮਾਤਾ-ਪਿਤਾ ਦੇ ਪਿਆਰ ਤੋ ਵਾਂਝੀਆਂ ਇਹ ਬੱਚੀਆਂ ਵੀ ਸ਼ਹਿਰ ਵਿੱਚ ਪੜ•ਦੇ ਬੱਚਿਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਉਹਨਾਂ ਪੰਜਾਬ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਕਿ ਇਹਨਾਂ ਦੁਰਘਟਨਾ ਗ੍ਰਸਤ 6 ਗਰੀਬ ਪਰਿਵਾਰ, ਜੋ ਨੀਲਾ ਕਾਰਡ ਧਾਰਕ ਹਨ ਦੀ ਸਲਾਨਾ 30 ਹਜ਼ਾਰ ਰੁਪਏ ਤੱਕ ਦੇ ਇਲਾਜ਼ ਦੀ ਵੀ ਸਰਕਾਰ ਵੱਲੋ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ. ਅਮਰਜੀਤ ਸਿੰਘ ਸਹਿਬਾਜ਼ਪੁਰਾ ਮੈਂਬਰ ਜਿਲਾ ਪਰਿਸ਼ਦ, ਸ੍ਰ. ਮਨਪ੍ਰੀਤ ਸਿੰਘ ਤਲਵੰਡੀ ਜਿਲਾ ਪ੍ਰਧਾਨ ਐਸ.ਓ.ਆਈ, ਸ੍ਰ. ਜਗਦੇਵ ਸਿੰਘ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪੱਖੋਵਾਲ, ਸ੍ਰ. ਬਲਜੀਤ ਸਿੰਘ ਯੂਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪੱਖੋਵਾਲ ਤੋਂ ਇਲਾਵਾ ਪਿੰਡ ਦੇ ਪਤਵੰਤੇ ਵਿਅਕਤੀ ਹਾਸਨ। 


 ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਪਿੰਡ ਨੰਗਲ ਖੁਰਦ ਦੇ ਸ਼ਰਧਾਲੂਆਂ ਦੀ ਟਰਾਲੀ ਅਨੰਦਪੁਰ ਸਾਹਿਬ ਨੇੜੇ ਪਲਟ ਜਾਣ ਕਾਰਨ ਪਿੰਡ ਦੇ 6 ਸ਼ਰਧਾਲੂਆਂ ਦੀਆਂ ਹੋਈਆਂ ਬੇ-ਵਕਤੀ ਮੌਤਾਂ ‘ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਸ਼ਾਝਾ ਕਰਦੇ ਹੋਏ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger