ਵੱਧ ਰਹੀ ਅਬਾਦੀ ਨੂੰ ਰੋਕਣ ਲਈ ਸ਼ਾਹਕੋਟ ਵਿਖੇ ਲਗਾਇਆ ਨਲਬੰਦੀ ਅਤੇ ਨਸਬੰਦੀ ਦਾ ਅਪਰੇਸ਼ਨ ਕੈਂਪ

Tuesday, March 26, 20130 comments


ਸ਼ਾਹਕੋਟ, 26 ਮਾਰਚ (ਸਚਦੇਵਾ) ਦੇਸ਼ ਵਿੱਚ ਵੱਧ ਰਹੀ ਅਬਾਦੀ ਨੂੰ ਰੋਕਣ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਾ ਪਾਲ ਦੀ ਅਗਵਾਈ ‘ਚ ਮੰਗਲਵਾਰ ਨੂੰ ਨਲਬੰਦੀ ਅਤੇ ਨਸਬੰਦੀ ਦਾ ਅਪਰੇਸ਼ਨ ਕੈਂਪ ਲਗਾਇਆ ਗਿਆ । ਇਸ ਮੌਕੇ ਸਿਵਲ ਸਰਜਨ ਦਫਤਰ ਜਲੰਧਰ ਤੋਂ ਡਿਪਟੀ ਮੈਡੀਕਲ ਕਮੀਸ਼ਨਰ ਡਾਕਟਰ ਹਰਪਾਲ ਕੌਰ ਅਤੇ ਜਿਲ•ਾਂ ਟੀਕਾਕਰਨ ਅਫਸਰ ਜਲੰਧਰ ਡਾਕਟਰ ਹਰਪ੍ਰੀਤ ਕੌਰ ਮਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ । ਇਸ ਕੈਂਪ ‘ਚ ਇਲਾਕੇ ਭਰ ਤੋਂ ਲਾਭਪਾਤਰੀਆਂ ਨੇ ਇਸ ਸੁਵਿਧਾ ਲੈਣ ਲਈ ਭਾਰੀ ਉਤਸ਼ਾਹ ਵਿਖਾਇਆ । ਇਸ ਮੌਕੇ ਸਰਜਨ ਡਾਕਟਰ ਸੁਰਿੰਦਰ ਜਗਤ ਨੇ ਆਪਣੀ ਟੀਮ ਸਮੇਂਤ 44 ਔਰਤਾਂ ਦੀ ਨਲਬੰਦੀ ਅਤੇ 7 ਮਰਦਾਂ ਦੀ ਨਸਬੰਦੀ ਦੇ ਸਫਲ ਅਪਰੇਸ਼ਨ ਕੀਤੇ । ਇਸ ਮੌਕੇ ਡਿਪਟੀ ਮੈਡੀਕਲ ਕਮੀਸ਼ਨਰ ਡਾਕਟਰ ਹਰਪਾਲ ਕੌਰ, ਜਿਲ•ਾਂ ਟੀਕਾਕਰਨ ਅਫਸਰ ਜਲੰਧਰ ਡਾਕਟਰ ਹਰਪ੍ਰੀਤ ਮਾਨ, ਐਸ.ਐਮ.ਓ ਡਾਕਟਰ ਵੀਨਾ ਪਾਲ ਨੇ ਲਾਭਪਾਤਰੀਆਂ ਨੂੰ ਸਰਕਾਰੀ ਵਿੱਤੀ ਲਾਭਾਂ ਤੋਂ ਇਲਾਵਾ ਸੀ.ਐਚ.ਸੀ ਸ਼ਾਹਕੋਟ ਵੱਲੋਂ ਵਿਸ਼ੇਸ਼ ਉਪਹਾਰ ਭੇਂਟ ਕਰਕੇ ਸਨਮਾਨਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੁਰਿੰਦਰ ਜਗਤ, ਡਾਕਟਰ ਦਵਿੰਦਰ ਕੁਮਾਰ ਸਮਰਾ, ਡਾਕਟਰ ਰੌਸ਼ਨ ਲਾਲ, ਡਾਕਟਰ ਸੁਰਿੰਦਰ ਕੁਮਾਰ, ਡਾਕਟਰ ਮਨਪ੍ਰੀਤ ਕੌਰ, ਹਰਜਿੰਦਰ ਸਿੰਘ ਬਾਗਪੁਰ ਬਲਾਕ ਐਜੂਕੇਟਰ, ਅਮਨਦੀਪ ਸਿੰਘ, ਤਰਨਦੀਪ ਸਿੰਘ ਰੂਬੀ ਇੰਚਾਰਜ ਟੀ.ਬੀ ਵਿਭਾਗ, ਸਿਹਤ ਨਿਗਰਾਨ ਰਮੇਸ਼ ਹੰਸ, ਸੁਖਦੇਵ ਸਿੰਘ, ਹਰਜਿੰਦਰ ਕੌਰ ਫਾਰਮਾਸਿਸਟ, ਮਨਜੀਤ ਸਿੰਘ, ਗੁਰਵਿੰਦਰ ਕੌਰ ਐਲ.ਐਚ.ਵੀ, ਗੁਰਮਲਕੀਤ ਸਿੰਘ, ਦੇਸ ਰਾਜ ਲੋਹੀਆ, ਬਲਵੀਰ ਸਿੰਘ, ਕੁਸਮ ਗੁਪਤਾ, ਨੀਲਮ ਆਦਿ ਹਾਜ਼ਰ ਸਨ ।   

ਸਿਵਲ ਹਸਪਤਾਲ ਸ਼ਾਹਕੋਟ ਵਿਖੇ ਨਲਬੰਦੀ ਅਤੇ ਨਸਬੰਦੀ ਦੇ ਅਪਰੇਸ਼ਨ ਕੈਂਪ ਦੌਰਾਨ ਲਾਭਪਾਤਰੀਆਂ ਨੂੰ ਸਨਮਾਨਤ ਕਰਦੇ ਡਿਪਟੀ ਮੈਡੀਕਲ ਕਮੀਸ਼ਨਰ ਡਾਕਟਰ ਹਰਪਾਲ ਕੌਰ, ਜਿਲ•ਾਂ ਟੀਕਾਕਰਨ ਅਫਸਰ ਜਲੰਧਰ ਡਾਕਟਰ ਹਰਪ੍ਰੀਤ ਮਾਨ, ਐਸ.ਐਮ.ਓ ਡਾਕਟਰ ਵੀਨਾ ਪਾਲ ਅਤੇ ਹੋਰ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger