ਨਾਭਾ ਵਿਖੇ ਸਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦਾ ਗਠਨ

Tuesday, March 26, 20130 comments


ਨਾਭਾ, 26 ਮਾਰਚ (ਜਸਬੀਰ ਸਿੰਘ ਸੇਠੀ)-ਮਹਾਰਾਜਾ ਹੀਰਾ ਸਿੰਘ ਦੇ ਨਾਮ ਤੇ ਸਥਿਤ ਹੀਰਾ ਮਹਿਲ ਕਾਲੋਨੀ ਦੇ ਨਿਵਾਸੀਆਂ ਦੀ ਇੱਕ ਮੀਟਿੰਗ ਗਲੀ ਨੰਬਰ 4 ਵਿੱਚ ਸਥਿਤ ਗਰੀਨ ਲੈਡ ਸਕੂਲ ਵਿਖੇ ਹੋਈ । ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਕਾਲੌਨੀ ਦੇ ਪਰਿਵਾਰਾਂ ਨੇ ਭਾਗ ਲਿਆ। ਇਸ ਮੌਕੇ ਤੇ ਸਮੂਹ ਮੁਹੱਲਾ ਨਿਵਾਸੀਆਂ ਦੀ ਸਰਬ ਸੰਮਤੀ ਨਾਲ  ਸਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕਾਲੋਨੀ ਨਿਵਾਸੀਆਂ ਨੇ ਅਮਰਿੰਦਰ ਸਿੰਘ ਪੁਰੀ ਨੂੰ ਪ੍ਰਧਾਨ ਅਤੇ ਅਵਤਾਰ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ ਚੁਣ ਲਿਆ। ਇਸ ਤੋ ਇਲਾਵਾ ਡਾ ਰਾਜੇਸ ਗੋਇਲ ਨੂੰ ਪੈਟਰਨ, ਵਰਿੰਦਰ ਸਰਮਾਂ ਅਤੇ ਨਿਰਮਲ ਸਿੰਘ ਪਟਵਾਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਰਮਾਂ, ਕੁਲਵੰਤ ਰਾਏ ਕਾਲਾ ਅਤੇ ਗੁਰਬਹਾਲ ਸਿੰਘ ਨੂੰ ਮੀਤ ਪ੍ਰਧਾਨ, ਕੁਲਭੂਸਣ ਬੱਤਾ ਨੂੰ ਕੈਸੀਅਰ, ਰਾਜਵਿੰਦਰ ਸਿੰਘ ਬੰਟੀ ਨੂੰ ਜਵਾਇੰਟ ਸੈਕਟਰੀ, ਚੌਪੜਾ ਨੂੰ ਆਰਗਨਾਈਜਿੰਗ  ਸੈਕਟਰੀ, ਪੰਕਜ ਵਰਮਾ ਨੂੰ ਲੀਗਲ ਐਡਵਾਈਜਰ ਚੁਣਿਆ ਗਿਆ ਹੈ। ਇਸੇ ਤਰਾਂ ਜੋਗਿੰਦਰ ਸੋਢੀ, ਐਡਵੋਕੇਟ ਪਰਮਜੀਤ ਵਰਮਾ, ਮਾਸਟਰ ਪ੍ਰੇਮ ਪਾਲ, ਤੇਜ ਕੌਲ, ਮੋਹਨ ਮਿੱਤਲ ਨੂੰ ਮੁੱਖ ਸਲਾਹਕਾਰ ਅਤੇ  ਸ੍ਰ ਮਹਿੰਦਰ ਸਿੰਘ, ਸੁਸੀਲ ਮਿੱਤਲ, ਰਾਕੇਸ ਸਰਮਾਂ, ਨਿਸਾਨ ਸਿੰਘ, ਥਾਣੇਦਾਰ ਨਿਰਮਲ ਸਿੰਘ ਤੇ ਹਰਬੰਸ ਸਿੰਘ ਤੇਜੇ ਨੂੰ ਸਪੈਸਲ ਇਨਵਾਇਟੀ ਬਣਾਇਆ ਗਿਆ ਹੈ। ਇਸ ਤੋ ਇਲਾਵਾ ਕ੍ਰਿਸਨ ਗੋਪਾਲ, ਸੁਖਦੇਵ ਸਿੰਘ, ਜਸਪਾਲ ਜੱਸਾ, ਸਤਨਾਮ ਸਿੰਘ, ਮੰਨੂ ਵਰਮਾ, ਅਵਤਾਰ ਸਿੰਘ ਅਜਨੌਦਾ, ਸੁਰਿੰਦਰ ਸਿੰਘ ਛਾਂਗਾ, ਮਿਸਤਰੀ ਸੰਤ ਰਾਮ, ਓਕਾਰ ਸਿੰਘ, ਰਾਮ ਲਾਲ ਅਤੇ ਭਰਪੂਰ ਸਿੰਘ ਨੂੰ ਕਾਰਜਕਾਰਨੀ ਵਿੱਚ ਸਾਮਿਲ ਕੀਤਾ ਗਿਆ ਹੈ। ਇਸ ਅਵਸਰ ਤੇ ਸਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਨਵੇ ਬਣੇ ਪ੍ਰਧਾਨ ਅਮਰਿੰਦਰ ਸਿੰਘ ਪੁਰੀ ਨੇ ਦੱਸਿਆ ਕਿ ਇਸ ਸੋਸਾਇਟੀ ਦਾ ਮੁੱਖ ਮਕਸਦ ਕਾਲੋਨੀ ਵਿੱਚ ਦਰਪੇਸ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਅਤੇ ਆਪਸ ਵਿੱਚ ਭਾਈਚਾਰਕ ਸਾਂਝ ਪੈਦਾ ਕਰਨਾ ਹੋਵੇਗਾ। ਇਸ ਮੌਕੇ ਤੇ ਹੋਈ ਮੀਟਿੰਗ ਦੌਰਾਨ ਹੋਰਨਾਂ ਤੋ ਇਲਾਵਾ ਨਰੇਸ ਕੁਮਾਰ, ਸੁਰਜੀਤ ਸਿੰਘ, ਕਰਨੈਲ ਸਿੰਘ, ਚਰਨ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਹਰਿੰਦਰ ਕੁਮਾਰ, ਹੰਸ ਰਾਜ ਪੁਰੀ, ਬਰਜਿੰਦਰ ਸਿੰਘ, ਸਤੀਸ ਕੁਮਾਰ, ਸੰਜੇ ਕੁਮਾਰ, ਜਸਵਿੰਦਰ ਸਿੰਘ, ਕੇ ਐਲ ਗਰਗ, ਜਸਪ੍ਰੀਤ ਸਿੰਘ, ਹਰਚੰਦ ਸਿੰਘ ਖਹਿਰਾ, ਗਗਨਦੀਪ ਰਾਵਲ, ਲਖਵੀਰ ਸਿੰਘ, ਕਮਲ ਸਰਮਾਂ, ਗੁਰਜੰਟ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਮੌਜੂਦ ਸਨ। 
ਫੋਟੋ ਕੈਪਸਨ – ਨਾਭਾ ਦੀ ਹੀਰਾ ਮਹਿਲ ਕਾਲੌਨੀ ਸਥਿਤ ਗਰੀਨ ਲੈਡ ਸਕੂਲ ਵਿਖੇ ਕਾਲੋਨੀ ਨਿਵਾਸੀ  ਸਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਨਵੇ ਬਣੇ ਪ੍ਰਧਾਨ ਅਮਰਿੰਦਰ ਪੁਰੀ ਤੇ ਹੋਰ ਚੁਣੇ ਅਹੁਦੇਦਾਰਾਂ ਦੇ ਨਾਲ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger