ਜਾਇਦਾਦ ਕਰ ਦੇ ਸਬੰਧ ’ਚ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਦੀਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਪਾਰੀਆਂ ਦਾ ਵਫਦ ਮੁੱਖ ਪਾਰਲੀਮਾਨੀ ਸਕੱਤਰ ਨੂੰ ਮਿਲਿਆ

Thursday, March 28, 20130 comments


ਪਟਿਆਲਾ, 28 ਮਾਰਚ/ਪਟਵਾਰੀ/ ਜਾਇਦਾਦ ਕਰ ਦੇ ਸਬੰਧ ਵਿੱਚ ਜ਼ਿਲ•ਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਦੀਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਟਿਆਲਾ ਵਪਾਰ ਮੰਡਲ ਦਾ ਇੱਕ ਵਫਦ ਚੰਡੀਗੜ• ਵਿਖੇ ਮੁੱਖ ਪਾਰਲੀਮਾਨੀ ਸਕੱਤਰ ਅਤੇ ਚੇਅਰਮੈਨ ਪ੍ਰਾਪਰਟੀ ਟੈਕਸ ਰੀਵਿਊ ਕਮੇਟੀ ਪੰਜਾਬ ਸ਼੍ਰੀ ਸੋਮ ਪ੍ਰਕਾਸ਼ ਨੂੰ ਮਿਲਿਆ। ਇਸ ਮੌਕੇ ਸ. ਢਿੱਲੋਂ ਦੀ ਅਗਵਾਈ ’ਚ ਮਿਲੇ ਵਫਦ ਨੂੰ ਸ਼੍ਰੀ ਸੋਮ ਪ੍ਰਕਾਸ਼ ਨੇ ਭਰੋਸਾ ਦਿਵਾਇਆ ਕਿ ਉਹ ਇਸ ਮੁੱਦੇ ਨੂੰ ਹੱਲ ਕਰਨ ਲਈ ਸਾਰਥਕ ਕਦਮ ਪੁੱਟਣਗੇ। ਇਸ ਮੌਕੇ ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਕਾਰਨ ਪੰਜਾਬ ਵਿੱਚ ਜਾਇਦਾਦ ਕਰ ਲਗਾਉਣਾ ਰਾਜ ਸਰਕਾਰ ਦੀ ਮਜ਼ਬੂਰੀ ਹੈ ਪਰ ਇਸ ਨੂੰ ਪੰਜਾਬ ਵਿੱਚ ਲਾਗੂ ਕਰਨ ਤੋਂ ਪਹਿਲਾਂ ਸਾਰੇ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।
ਵਪਾਰੀਆਂ ਨਾਲ ਗੱਲਬਾਤ ਕਰਨ ਮਗਰੋਂ ਸ਼੍ਰੀ ਸੋਮ ਪ੍ਰਕਾਸ਼ ਨੇ ਨਗਰ ਨਿਗਮ ਪਟਿਆਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਾਪਰਟੀ ਟੈਕਸ ਸਬੰਧੀ ਬਣਾਈ ਜਾ ਰਹੀ ਨੀਤੀ ਨੂੰ ਲੋਕ ਹਿੱਤ ਮੁਤਾਬਕ ਦੁਬਾਰਾ ਰੀਵਿਊ ਕਰਕੇ ਇਸ ਦੀ ਰਿਪੋਰਟ ਭੇਜੀ ਜਾਵੇ ਤਾਂ ਜੋ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਵਪਾਰੀਆਂ ਨਾਲ ਮੀਟਿੰਗ ਕਰਕੇ ਸਹੀ ਢੰਗ ਨਾਲ ਨੇਪਰੇ ਚੜ•ਾਇਆ ਜਾ ਸਕੇ। 
           ਇਸ ਮੌਕੇ ਚੇਅਰਮੈਨ ਸ. ਦੀਪਿੰਦਰ ਸਿੰਘ ਢਿੱਲੋਂ ਨੇ ਵੀ ਸ਼੍ਰੀ ਸੋਮ ਪ੍ਰਕਾਸ਼ ਨੂੰ ਅਪੀਲ ਕੀਤੀ ਕਿ ਜਾਇਦਾਦ ਟੈਕਸ ਲਗਾਉਣ ਮੌਕੇ ਵਪਾਰੀਆਂ ਤੇ ਆਮ ਨਾਗਰਿਕਾਂ ਨਾਲ ਰਾਏ-ਮਸ਼ਵਰੇ ਉਪਰੰਤ ਹੀ ਅਜਿਹੀ ਨੀਤੀ ਬਣਾਈ ਜਾਵੇ ਜੋ ਕਿ ਹਰ ਵਰਗ ਲਈ ਵਾਜਬ ਹੋਵੇ । ਇਸ ਮੌਕੇ ਵਫਦ ਨੇ ਸ਼੍ਰੀ ਸੋਮ ਪ੍ਰਕਾਸ਼ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਵੀ ਸੌਂਪਿਆ । ਜਾਇਦਾਦ ਕਰ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਹੋਈ ਮੀਟਿੰਗ ’ਚ ਡਾਇਰੈਕਟਰ ਲੋਕਲ ਬਾਡੀਜ਼ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦੇ ਜੁਆਇੰਟ ਕਮਿਸ਼ਨਰ ਸ. ਨਾਜਰ ਸਿੰਘ, ਸੁਪਰਡੈਂਟ ਸ. ਰਵਦੀਪ ਸਿੰਘ, ਇੰਸਪੈਕਟਰ ਸ਼੍ਰੀ ਵਿਸ਼ਾਲ ਸਿਆਲ, ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਵਿਜੇ ਕੰਪਾਨੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ, ਸਕੱਤਰ ਸ਼੍ਰੀ ਦਵਿੰਦਰਪਾਲ ਸਿੰਘ, ਸ਼੍ਰੀ ਰਕੇਸ਼ ਮੰਗਲਾ, ਸ਼੍ਰੀ ਚਰਨਜੀਤ ਸਿੰਘ, ਸ਼੍ਰੀ ਪ੍ਰੇਮ ਚੌਧਰੀ, ਸ. ਜਸਪ੍ਰੀਤ ਸਿੰਘ ਭਾਟੀਆ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਕਮਲ ਗਾਬਾ ਵੀ ਮੌਜੂਦ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger