ਪੁਸਤਕ ਅਣਖ ਪੰਜਾਬ ਦੀ ਮਹਾਰਾਣੀ ਜਿੰਦਾਂ ਲੋਕ ਅਰਪਣ

Tuesday, March 26, 20130 comments


ਸੰਗਰੂਰ, 26 ਮਾਰਚ (ਸੂਰਜ ਭਾਨ ਗੋਇਲ)- ਵੱਖ-ਵੱਖ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ’ਤੇ ਪੰਜਾਬ ਦੇ ਇਤਿਹਾਸ ਨੂੰ ਕਿਤਾਬਾਂ ਰਾਹੀ ਲਿਖ ਕੇ ਰੂ-ਬੂ-ਰੂ ਕੀਤਾ ਹੈ। ਪਰ ਹਾਲੇ ਵੀ ਕਈ ਪੱਖਾਂ ਤੋਂ ਪਾਠਕਾਂ ਨੂੰ ਢੁਕਵੇਂ ਤੱਥ ਉਜ਼ਾਗਰ ਨਹੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਤੇਜਵੰਤ ਸਿੰਘ ਮਾਨ ਸ੍ਰੋਮਣੀ ਸਾਹਿਤਕਾਰ ਨੇ ਅੱਜ ਲੇਖਕ ਹਰਚੰਦ ਸਿੰਘ ਬਾਗੜੀ ਵੱਲੋਂ ਲਿਖੀ ਗਈ ਕਿਤਾਬ ਅਣਖ ਪੰਜਾਬ ਦੀ ਮਹਾਰਾਣੀ ਜਿੰਦਾਂ ਨੂੰ ਲੋਕ ਅਰਪਣ ਕਰਨ ਮੌਕੇ ਕਹੇ। ਡਾ. ਮਾਨ ਨੇ ਕਿਹਾ ਇਸ ਕਿਤਾਬ ਨੂੰ ਪੜ• ਕੇ ਨੋਜ਼ਵਾਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। ਉਨ•ਾਂ ਕਿਹਾ ਅੱਜ ਲੋੜ ਹੈ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਬਾਰੇ ਪਾਠਕਾਂ ਨੂੰ ਤੱਥਾਂ ਨੂੰ ਵੱਧ ਤੋਂ ਵੱਧ ਮਹੁੱਈਆਂ ਕਰਵਾਇਆ ਜਾਵੇ। ਸਮਾਰੋਹ ਦੌਰਾਨ ਡਾ. ਸਵਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੇਖਕ ਹਰਚੰਦ ਸਿੰਘ ਬਾਗੜੀ ਵੱਲੋਂ ਲਿਖੀ ਕਿਤਾਬ ਨੂੰ ਹਰੇਕ ਵਰਗ ਦੇ ਪਾਠਕਾਂ ਵੱਲੋਂ ਪੜਿ•ਆਂ ਜਾਣਾ ਚਾਹੀਦਾ ਹੈ, ਤਾਂ ਜੋ ਸਿੱਖ ਕੌਮ ਦੀ ਮਹਾਨ ਔਰਤ ਮਹਾਰਾਣੀ ਜਿੰਦਾਂ ਤੇ ਉਸਦੇ ਜੀਵਨ ਬਾਰੇ ਕੀਤੇ ਸੰਘਰਸ਼ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ ਨੇ ਹਰਚੰਦ ਸਿੰਘ ਬਾਗੜੀ ਵੱਲੋਂ ਲਿਖੀ ਕਿਤਾਬ ਦੀ ਸ਼ਲਾਘਾ ਕੀਤੀ। ਲੇਖਕ ਹਰਚੰਦ ਸਿੰਘ ਬਾਗੜੀ ਨੇ  ਦੱਸਿਆ ਕਿ ਇਸ ਪੁਸਤਕ ਵਿੱਚ ਉਨ•ਾਂ ਵੱਲੋ ਮਹਾਰਾਣੀ ਜਿੰਦਾਂ ਨਾਲ ਸੰਬੰਧਤ ਹਰੇਕ ਤੱਥ ਨੂੰ ਉਭਾਰਨ ਦੀ ਕੋਸ਼ਿਸ ਕੀਤੀ ਗਈ ਹੈ। ਇਸ ਮੌਕੇ ਡਾ. ਤੇਜਵੰਤ ਮਾਨ ਨੇ ਪੰਜਾਬ ਦੇ ਨਾਇਕਾ ਬਾਰੇ ਕਿਹਾ ਕਿ ਪਹਿਲਾਂ ਮਹਾਰਾਣੀ ਜਿੰਦਾਂ ਉਪਰ ਊਜਾਂ ਲਾਈਆਂ ਗਈਆਂ ਸਨ। ਜਿਨ•ਾਂ ਬਾਰੇ ਹਰਚੰਦ ਸਿੰਘ ਬਾਗੜੀ ਨੇ ਸੁਹਜ ਤੇ ਸੂਖਮ ਪੱਧਰ ਤੇ ਮਹਾਕਾਵਿ ਵਿੱਚ ਪ੍ਰਸਤੁਤ ਕੀਤਾ ਹੈ। ਡਾ. ਭਗਵੰਤ ਸਿੰਘ ਨੇ ਇਸ ਸਮਾਗਮ ਦੇ ਪ੍ਰਯੋਜਕ ਬਾਰੇ ਦੱਸਿਆ। ਇਸ ਮੋਕੇ ਹੋਏ ਕਵੀ ਦਰਬਾਰ ਵਿੱਚ ਅਵਤਾਰ ਸਿੰਘ ਧਮੌਟ, ਸੂਬੇਦਾਰ ਜਗਜੀਤ ਸਿੰਘ, ਕਰਮ ਸਿੰਘ ਜਖਮੀ, ਪ੍ਰ੍ਰਿੰਸੀਪਲ ਸਰਵਣ ਸਿੰਘ ਔਜਲਾ, ਪਿੰ੍ਰਸੀਪਲ ਸੁਲੱਖਣ ਸਿੰਘ ਪੰਛੀ, ਡਾ. ਜਸਬੀਰ ਕੌਰ, ਪਰਮਿੰਦਰ ਕੌਰ ਬਾਗੜੀ, ਮੇਘਰਾਜ ਖਨੌਰੀ, ਦੇਸ਼ ਭੂਸ਼ਨ, ਗੁਲਜ਼ਾਰ ਸਿੰਘ ਸ਼ੌਕੀ, ਜੰਗੀਰ ਸਿੰਘ ਰਤਨ, ਹਰਦੀ ਸਿੰਘ ਸਿੱਧੂ ਨੇ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸ. ਰਣਧੀਰ ਸਿੰਘ ਵਾਲੀਆਂ ਠਾਕੁਰ ਜਗਮੋਹਨ ਸਿੰਘ ਉਚੇਚੇ ਤੌਰ ਸ਼ਾਮਿਲ ਹੋਏ। ਮੰਚ ਸੰਚਾਲਨ ਡਾ. ਭਗਵੰਤ ਸਿੰਘ ਅਤੇ ਕਰਮ ਸਿੰਘ ਜਖਮੀ ਨੇ ਕੀਤਾ।

ਲੇਖਕ ਹਰਚੰਦ ਸਿੰਘ ਬਾਗੜੀ ਵੱਲੋਂ ਲਿਖੀ ਗਈ ਕਿਤਾਬ ਅਣਖ ਪੰਜਾਬ ਦੀ ਮਹਾਰਾਣੀ ਜਿੰਦਾਂ ਨੂੰ ਲੋਕ ਅਰਪਣ ਮੌਕੇ ਡਾ. ਤੇਜਵੰਤ ਮਾਨ, ਜ਼ਿਲ•ਾ ਭਾਸ਼ਾ ਅਫ਼ਸਰ ਅਤੇ ਡਾ. ਭਗਵੰਤ ਸਿੰਘ, ਅਤੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger