ਵਿਆਹੁਤਾ ਪਾਸੋਂ ਦਾਜ ਮੰਗਣ ਅਤੇ ਕੁੱਟਮਾਰ ਕਰਨ ਦੇ ਮਾਮਲੇ ‘ਚ ਪਤੀ ਗ੍ਰਿਫਤਾਰ

Tuesday, March 26, 20130 comments


ਸ਼ਾਹਕੋਟ, 26 ਮਾਰਚ (ਸਚਦੇਵਾ) ਸਥਾਨਕ ਪੁਲਿਸ ਨੇ ਵਿਆਹੁਤਾ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਪਰਿਵਾਰ ਪਾਸੋਂ ਦਾਜ ਮੰਗਨ ਦੇ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ, ਜੇਲ• ਭੇਜਿਆ ਹੈ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਆਈ ਅਰਜਨ ਸਿੰਘ ਨੇ ਦੱਸਿਆ ਕਿ ਪ੍ਰੀਆ ਅਰੋੜਾ ਪੁੱਤਰੀ ਮਦਨ ਲਾਲ ਅਰੋੜਾ ਵਾਸੀ ਤਲੌੜੀ ਮੁਹੱਲਾ ਸਲੈਚਾ ਰੋਡ ਸ਼ਾਹਕੋਟ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਕਿ ਉਸ ਦਾ ਵਿਆਹ ਲੁਧਿਆਣਾ ਵਾਸੀ ਪੁਨੀਤ ਅਨੰਦ ਪੁੱਤਰ ਨਰਿੰਦਰ ਕੁਮਾਰ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਸ ਦਾ ਪਤੀ, ਸਹੁਰਾ ਅਤੇ ਦੋ ਨਨਾਣਾ ਉਸ ਪਾਸੋਂ ਦਾਜ ਦੀ ਮੰਗ ਕਰਦੀਆਂ ਸਨ ‘ਤੇ ਕੁੱਟ-ਮਾਰ ਕਰਦੀਆਂ ਸਨ । ਪੀੜਤ ਲੜਕੀ ਪ੍ਰੀਆ ਦੇ ਬਿਆਨਾਂ ‘ਤੇ ਸ਼ਾਹਕੋਟ ਪੁਲਿਸ ਨੇ ਉਸ ਦੇ ਪਤੀ ਪੁਨੀਤ ਅਨੰਦ, ਸਹੁਰਾ ਨਰਿੰਦਰ ਕੁਮਾਰ, ਨਨਾਣਾਂ ਸਰੂਚੀ ਅਤੇ ਸੋਨੀਆਂ ‘ਤੇ ਦਾਜ ਮੰਗਣ ਅਤੇ ਕੁੱਟਮਾਰ ਦਾ ਮਾਮਲਾ ਦਰਜ ਕਰ ਲਿਆ ਸੀ । ਉਨ•ਾਂ ਦੱਸਿਆ ਕਿ ਇਸ ਮਾਮਲੇ ‘ਚ ਚਾਰਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ ਕਿ ਲੜਕੀ ਦੇ ਸਹੁਰੇ ਅਤੇ ਨਨਾਣਾ ਨੇ ਕੋਰਟ ਵਿੱਚੋਂ ਅਡਵਾਸ ਜਮਾਨਤ ਕਰਵਾ ਲਈ, ਜਦ ਕਿ ਲੜਕੀ ਦਾ ਪਤੀ ਫਰਾਰ ਸੀ, ਜਿਸ ਨੂੰ ਪੁਲਿਸ ਨੇ 24 ਮਾਰਚ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਸੀ । ਉਨ•ਾਂ ਦੱਸਿਆ ਕਿ ਸੋਮਵਾਰ ਨੂੰ ਪੁਨੀਤ ਅਨੰਦ ਪੁੱਤਰ ਨਰਿੰਦਰ ਅਨੰਦ ਵਾਸੀ 49ਬੀ ਰਾਜਗੁਰੂ ਨਗਰ ਥਾਣਾ ਸਰਾਭਾ ਨਗਰ ਲੁਧਿਆਣਾ ਨੂੰ ਨਕੋਦਰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ । ਮੰਗਲਵਾਰ ਉਸ ਦਾ ਮੈਡੀਕਲ ਕਰਵਾਉਣ ਉਪਰੰਤ ਨਕੋਦਰ ਅਦਾਲਤ ਵਿੱਚ ਪੇਸ਼ ਕਰਕੇ, ਉਸ ਨੂੰ ਜੇਲ• ਭੇਜ ਦਿੱਤਾ ਗਿਆ ਹੈ ।   

ਦਾਜ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਦੀ ਪੁਲਿਸ । ਨਾਲ ਪੱਤਰਕਾਰ ਵੱਲੋਂ ਫੋਟੋ ਖਿੱਚਣ ਸਮੇਂ ਹੱਥ ਕਰਕੇ ਰੋਕਦਾ ਹੋਇਆ ਮੁਲਜ਼ਮ ਪੁਨੀਤ ਅਨੰਦ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger