ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੀ 2541 ਕਰੋੜ ਦੀ ਸਲਾਨਾ ਕਰਜਾ ਯੋਜਨਾ ਪ੍ਰਵਾਨ

Thursday, March 28, 20130 comments


ਸ੍ਰੀ ਮੁਕਤਸਰ ਸਾਹਿਬ, 28 ਮਾਰਚ  ( ਸਫਲਸੋਚ )ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਵੱਲੋਂ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੀ ਵਿੱਤੀ ਸਾਲ 2013 14 ਦੀ ਸਲਾਨਾ ਕਰਜਾ ਯੋਜਨਾ ਇੱਥੇ ਜਾਰੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਰਜਾ ਯੋਜਨਾ ਤਹਿਤ ਅਗਲੇ ਵਿੱਤੀ ਸਾਲ ਦੌਰਾਨ ਬੈਂਕਾਂ ਵੱਲੋਂ ਜ਼ਿਲ•ੇ ਵਿਚ 2541.86 ਕਰੋੜ ਦੇ ਕਰਜੇ ਦਿੱਤੇ ਜਾਣਗੇ ਜੋ ਕਿ ਸਾਲ 2012 13 ਦੀ ਸਲਾਨਾ ਕਰਜਾ ਯੋਜਨਾ ਨਾਲੋਂ 16.91 ਫੀਸਦੀ ਵਧੇਰੇ ਹੈ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਥਮਿਕ ਸੈਕਟਰ ਨੂੰ ਵਧੇਰੇ ਵਿੱਤੀ ਮਦਦ ਦੇਣ ਦੀ ਯੋਜਨਾ ਹੈ ਤਾਂ ਜੋ ਜ਼ਿਲ•ੇ ਦਾ ਸਰਵਪੱਖੀ ਵਿਕਾਸ ਹੋ ਸਕੇ ਅਤੇ ਬੈਂਕਿੰਗ ਸੈਕਟਰ ਦੀ ਇਸ ਆਰਥਿਕ ਕਰਜ ਸਹਾਇਤਾ ਨਾਲ ਜ਼ਿਲ•ੇ ਦੇ ਲੋਕਾਂ ਦੀ ਜਿਆਦਾ ਤੋਂ ਜਿਆਦਾ ਤਰੱਕੀ ਹੋ ਸਕੇ ਅਤੇ ਰੁਜਗਾਰ ਦੇ ਜਿਆਦਾ ਮੌਕੇ ਪੈਦਾ ਹੋ ਸਕਣ। ਇਸ ਲਈ 1 ਅਪ੍ਰੈਲ 2013 ਤੋਂ ਸ਼ੁਰੂ ਹੋ ਰਹੇ ਵਿੱਤੀ ਸਾਲ ਦੌਰਾਨ ਜ਼ਿਲ•ੇ ਦੇ ਬੈਂਕਾਂ ਵੱਲੋਂ ਕੁੱਲ ਕਰਜੇ ਵਿਚੋਂ 2201.57 ਕਰੋੜ ਦੇ ਕਰਜੇ ਕੇਵਲ ਪ੍ਰਾਥਮਿਕ ਸੈਕਟਰ ਨੂੰ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਸੈਕਟਰ ਦੀ ਤਰੱਕੀ ਨਾਲ ਹੀ ਸਮੂੱਚੀ ਤਰੱਕੀ ਸੰਭਵ ਹੈ। ਕਰਜਾ ਯੋਜਨਾ ਵਿਚੋਂ 76.53 ਫੀਸਦੀ ਹਿੱਸੇਦਾਰੀ ਖੇਤੀਖੇਤਰ ਲਈ ਰਾਖਵੀਂ ਰੱਖੀ ਗਈ ਹੈ। 
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਡਾਇਰੈਕਟ ਬੈਨੀਫਿਟ ਟਰਾਂਸਫਰ ਅਧੀਨ ਜਿਹੜੀਆਂ ਸਕੀਮਾਂ ਆਉਂਦੀਆਂ ਹਨ, ਉਨ•ਾਂ ਦੇ ਬੈਂਕ ਖਾਤੇ ਤਰੁੰਤ ਖੋਲ•ੇ ਜਾਣ ਅਤੇ ਲਾਭਪਾਤਰੀਆਂ ਨੂੰ ਨਾਲ ਹੀ ਏ.ਟੀ.ਐਮ. ਕਾਰਡ ਵੀ ਜਾਰੀ ਕੀਤੇ ਜਾਣ। ਉਨ•ਾਂ ਇਹ ਵੀ ਕਿਹਾ ਕਿ ਜਿਹੜੇ ਲਾਭਪਾਤਰੀਆਂ ਪਾਸ ਅਧਾਰ ਕਾਰਡ ਉਪਲਬੱਧ ਹਨ ਉਨ•ਾਂ ਦੇ ਖਾਤੇ ਅਧਾਰ ¦ਿਕ ਕੀਤੇ ਜਾਣ। ਉਨ•ਾਂ ਇਹ ਵੀ ਹਦਾਇਤ ਕੀਤੀ ਕਿ ਜਿਨ•ਾਂ ਪਿੰਡਾਂ ਦੀ ਅਬਾਦੀ 1600 2000 ਤੱਕ ਹੈ ਉੱਥੇ ਬਿਜਨਸ ਪ੍ਰਤਿਨੀਧੀ ਬੀ.ਸੀ. ਤਾਇਨਾਤ ਕੀਤੇ ਜਾਣ। 
ਇਸ ਮੌਕੇ ਜ਼ਿਲ•ਾ ਲੀਡ ਬੈਂਕ ਮੈਨੇਜਰ ਸ: ਬਲਜੀਤ ਸਿੰਘ ਪਵਾਰ ਨੇ ਇਸ ਕਰਜਾ ਯੋਜਨਾ ਦੀ ਪ੍ਰਾਪਤੀ ਲਈ ਜ਼ਿਲ•ੇ ਦੀਆਂ ਸਾਰੀਆਂ ਬੈਂਕਾਂ ਵੱਲੋਂ ਭਰੋਸਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਦਾ  ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਲੀਡ ਬੈਂਕ ਮੈਨੇਜਰ ਸ੍ਰੀ ਪਰਮਜੀਤ ਤੋਂ ਇਲਾਵਾ ਵੱਖ ਵੱਖ ਬੈਂਕਾਂ ਦੇ ਅਧਿਕਾਰੀ ਹਾਜਰ ਸਨ। 

  ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਸਲਾਨਾ ਕਰਜਾ ਯੋਜਨਾ ਜਾਰੀ ਕਰਦੇ ਹੋਏ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger