ਇਫਕੋ ਵਲੋ ਪਿੰਡ ਬੁਰਜ ਹਰੀ ਵਿਖੇ ਫਸਲ ਵਿਚਾਰ ਗੋਸ਼ਟੀ (ਸੈਮੀਨਾਰ ਦਾ ਆਯੋਜਿਨ

Friday, March 29, 20130 comments


ਮਾਨਸਾ 29ਮਾਰਚ ( ਸਫਲਸੋਚ) ਸ੍ਰ. ਬਲਵਿੰਦਰ ਸਿੰਘ ਨਕਈ ਉਪ ਚੇਅਰਮੈਨ ਇਫਕੋ ਦੀ ਰਹਿਨਾਮੁਈ ਹੇਠ ਅਤੇ ਯੋਗ ਮਾਰਗ ਦਰਸਨ ਹੇਠ ਪਿੰਡ ਬੁਰਜ ਹਰੀ ਵਿਖੇ ਸਾਉਣੀ ਦੀਆਂ ਫਸਲਾਂ ਤੋਂ ਵੱਧ ਝਾੜ ਲੈਣ ਸਬੰਧੀ ਇੱਕ ਫਸਲ ਵਿਚਾਰ ਗੋਸ਼ਟੀ (ਸੈਮੀਨਾ) ਦਾ ਆਯੋਜਿਨ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਮਾਨਸਾ ਹਲਕੇ ਦੇ ਐਮ.ਐਲ.ਏ. ਸ਼੍ਰੀ ਪ੍ਰੇਮ ਮਿੱਤਲ ਮੁੱਖ ਮਹਿਮਾਨ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਵਿੱਚ ਜਿਲ੍ਹਾ ਮਾਨਸਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਅਤੇ ਇਫਕੋ ਦੇ ਸਟੇਟ ਮੈਨੇਜ਼ਰ ਸ੍ਰ. ਸੁਖਦੇਵ ਸਿੰਘ ਭੰਗੂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਰਾਜਪਾਲ ਕਰਕਰਾ ਸਹਾਇਕ ਰਜਿਸਟਰਾਰ ਸ੍ਰ. ਸੁਖਪਾਲ ਸਿੰਘ ਗਿੱਲ, ਫਾਰਮ ਸਲਾਹਕਾਰ ਸਵੇਾ ਬਠਿੰਡਾ ਤੋਂ ਡਾ. ਜੇ.ਐਸ. ਬਰਾੜ ਡਾ. ਅਮਰਜੀਤ ਸਿੰਘ ਸੰਧੂ, ਡਾ. ਅਜੀਤਪਾਲ ਸਿਘ ਧਾਲੀਵਾਰ, ਕ੍ਰਿਸੀ ਵਿਗਿਆਨ ਕੇਂਦਰ ਮਾਨਸਾ ਦੇ ਡਾਕਟਰ ਗੁਰਦੀਪ ਸਿੰਘ ਉ¤ਘੇ ਅਕਾਲੀ ਆਗੂ ਨਿਰਵੈਰ ਸਿੰਘ ਬੁਰਜ ਹਰੀ ਇਫਕੋ ਦੇ ਖੇਤਰੀ ਪ੍ਰਬੰਧ ਬਠਿੰਡਾ ਤੋਂ ਸ੍ਰ. ਜਸਵਿੰਦਰ ਸਿੰਘ ਪ੍ਰਬੰਧਕ ਖੇਤੀਬਾੜੀ ਸਭਾਵਾਂ ਸ਼੍ਰੀ ਜੋਗਿੰਦਰਪਾਲ ਮਹਿਤਾ ਫੀਲਡ ਪ੍ਰਬੰਧਕ ਮਾਨਸਾ ਤੋਂ ਸ਼੍ਰੀ ਜੀਤ ਰਾਮ ਪ੍ਰਧਾਨ ਸਹਿਕਾਰੀ ਸਭਾ ਬੁਰਜ ਹਰੀ ਜਸਦੇਵ ਸਿੰਘ, ਇਫਕੋ ਤੋ ਮਨਜੀਤ ਸਿੰਘ, ਬਲਰਾਜ ਸਿੰਘ, ਸੁਖਜੀਤ ਸਿੰਘ ਅਤੇ ਕਿਸਾਨ ਬੀਬੀਆਂ ਅਤੇ 500 ਕਿਸਾਨਾਂ ਨੇ ਵਿਸ਼ੇਸ ਤੌਰ ਤੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਸੈਮੀਨਾਰ ਵਿੱਚ ਖੇਤੀ ਮਾਹਿਰਾਂ ਵੱਲੋਂ ਸਾਉਣੀ ਦੀਆਂ ਫਸਲਾਂ ਤੋਂ ਵੱਧ ਝਾੜ ਲੈਣ ਬਾਰੇ ਜਾਣਕਾਰੀ ਦਿੱਤੀ ਖਾਧਾਂ ਦੀ ਸੁਤਲਿਤ ਵਰਤੋਂ ਕਰਨਾ ਫਸਲਾਂ ਨੂੰ ਲੱਗਣ ਵਾਲੇ ਕੀੜੇ ਮਕੌੜੇ ਬਿਮਾਰੀਆਂ ਦੀ ਰੋਕਥਾਮ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਬਜੀਆਂ ਅਤੇ ਫਲਾਂ ਦੀ ਉ¤ਨਤ ਕਾਸਤ ਬਾਰੇ ਵਿਚਾਰ ਵਟਾਂਦਰਾਂ ਕੀਤਾ ਪਸ਼ੂਆਂ ਅਤੇ ਪੋਲਟਰੀ ਦੀ ਸਹੀ ਸਾਂਭ ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।  ਇਫਕੋ ਦੀ ਖਾਦ ਬੀਮਾ ਸਾਥ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਇਫਕੋ ਦੀ ਖਾਦ ਦੇ ਹਰੇਕ ਥੈਲੇ ਦੀ ਖਰੀਦ ਤੇ 4000 ਰੁਪਏ ਦੁਰਘਟਨਾ ਬੀਮਾ ਬਿਲਕੁਲ ਮੁਫਤ ਹੋ ਜਾਂਦਾ ਹੈ। ਸੈਮੀਨਾਰ ਵਿੱਚ ਇਫਕੋ ਵੱਲੋਂ ਦਸ ਗਰੀਬ ਅਤੇ ਬੇਸਹਾਰਾ ਬੀਬੀਆਂ ਨੂੰ ਦਸ ਸਿਲਾਈਆਂ ਮਸੀਨਾਂ ਪਿੰਡ ਦੇ ਸਪੋਰਟਸ ਕਲੱਬ ਨੂੰ ਬਾਲੀਵਾਲ ਕਿੱਟ, ਕ੍ਰਿਕਟ ਕਿੱਟ ਅਤੇ ਕਬੱਡੀ ਦੀਆਂ ਟੀਮਾਂ ਨੂੰ ਟਰਾਇਕ ਸੂਟ ਇਫਕੋ ਕੰਪਨੀ ਵੱਲੋਂ ਦਿੱਤੇ ਗਏ ਅਤੇ ਪਿੰਡ ਬੁਰਜ ਹਰੀ ਦੀ ਸਹਿਕਾਰੀ ਸਭਾ ਨੂੰ 4 ਸਪੇਰਅ ਪੰਪ ਅਤੇ ਬਿਲਡਿੰਗ ਬਣਾਉਣ ਲਈ 8.50 ਲੱਖ ਰੁਪਏ ਗਰਾਂਟ ਦਿੱਤੀ ਗਈ ਅਤੇ ਫਰਨੀਚਰ ਵੀ ਦਿੱਤਾ ਗਿਆ। ਇਸ ਮੌਕੇ ਜਗਤਾਰ ਸਿੰਘ ਜੋਗਾ, ਰਾਜਪਾਲ ਸਿੰਘ ਨੰਬਰਦਾਰ, ਗੁਰਜੰਟ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਭੀਖੀ ਪ੍ਰਧਾਨ ਨਗਰ ਕੌਸਲ, ਦਵਿੰਦਰ ਸਿੰਘ ਢਿੱਲੋਂ, ਰੂਬਲ ਭੀਖੀ (ਦੋਨੇ ਪ੍ਰਧਾਨ ਯੂਥ ਅਕਾਲੀ ਦਲ) ਬੂਟਾ ਸਿੰਘ, ਕਰਮ ਸਿੰਘ, ਅਮਨਦੀ ਸਿੰਘ, ਗੁਰਚਰਨ ਸਿੰਘ, ਕਰਨੈਲ ਸਿੰਘ, ਸਮੂਹ ਗ੍ਰਾਂਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger