ਸਕੂਐਸ਼, ਚਟਨੀ ਅਤੇ ਮੁਰੱਬਾ ਬਣਾਉਣ ਦੀ ਜਾਣਕਾਰੀ ਦਿੱਤੀ

Thursday, March 28, 20130 comments


ਸੰਗਰੂਰ,  28 ਮਾਰਚ (ਸੂਰਜ ਭਾਨ ਗੋਇਲ)-ਡਾ: ਰਜਿੰਦਰ ਸਿੰਘ ਸੋਹੀ ਮੁ¤ਖ ਖੇਤੀਬਾੜੀ ਅਫਸਰ ਸੰਗਰੂਰ ਦੀ ਅਗਵਾਈ ਹੇਠ ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਸੰਗਰੂਰ ਵੱਲੋਂ ਪਿੰਡਾਂ ਦੀਆਂ ਕਿਸਾਨ ਬੀਬੀਆਂ ਨੂੰ ਪਿੰਡ ਜੱਬੋਮਾਜਰਾ, ਬਲਾਕ ਮਲੇਰਕੋਟਲਾ ਵਿਖੇ 2 ਦਿਨਾਂ ਸਿਖ਼ਲਾਈ ਕੈਂਪ ਲਗਾਇਆ ਗਿਆ, ਜਿਸ ਵਿਚ 65 ਤਂੋ 70 ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਕੈਂਪ ਵਿਚ ਮੈਡਮ ਕੁਲਦੀਪ ਕੌਰ ਨੇ ਕਈ ਤਰ•ਾਂ ਦੇ ਅਚਾਰ, ਜੈਮ, ਸਕੂਐਸ਼, ਚਟਨੀ ਅਤੇ ਮੁਰੱਬਾ ਆਦਿ ਬਣਾਉਣਾ ਸਿਖਾਇਆ। ਮ¤ੁਖ ਮਹਿਮਾਨ ਡਾ: ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਮਲੇਰਕੋਟਲਾ ਨੇ ਆਤਮਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਖੇਤੀਬਾੜੀ ਮਹਿਕਮੇ ਦੀਆਂ ਸਕੀਮਾਂ ਬਾਰੇ ਕਿਸਾਨ ਬੀਬੀਆਂ ਨੂੰ ਜਾਣਕਾਰੀ ਦਿੱਤੀ। ਪ੍ਰਵੀਨ ਕੁਮਾਰ ਲੂਥਰਾ ਨੇ ਕਿਸਾਨ ਬੀਬੀਆਂ ਨੂੰ ਇਕ-ਜੁ¤ਟ ਹੋ ਕੇ ਕੰਮ ਕਰਨ ਲਈ ਪ੍ਰੇਰਿਆ ਅਤੇ ਦ¤ਸਿਆ ਕਿ ਸੈਲਫ ਹੈਲਪ ਗਰ¤ੁਪ ਬਣਾ ਕੇ ਬੀਬੀਆਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੀਆਂ ਹਨ। ਸ. ਰਾਜਿੰਦਰ ਜੀਤ ਸਿੰਘ ਨੇ ਆਏ ਕਿਸਾਨ/ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿਚ ਚਰਨਜੀਤ ਕੌਰ, ਮੈਡਮ ਸ਼ਰਨਦੀਪ ਕੌਰ, ਰੁਪਿੰਦਰ ਕੌਰ ਅਤੇ ਨਛ¤ਤਰ ਸਿੰਘ ਵੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ।

ਪਿੰਡ ਜੱਬੋਮਾਜਰਾ ਵਿਖੇ ਕਿਸਾਨ ਬੀਬੀਆਂ ਨੂੰ ਜਾਣਕਾਰੀ ਦਿੰਦੇ ਹੋਏ ਆਤਮਾ ਦੇ ਕਰਮਚਾਰੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger